ਹੀਰੋ ਤੇ ਯਾਮਾਹਾ ਨੇ ਮਿਲ ਕੇ ਲਾਂਚ ਕੀਤੀ 1.30 ਲੱਖ ਰੁਪਏ ਦੀ ਇਲੈਕਟ੍ਰਿਕ ਸਾਈਕਲ

09/20/2019 10:41:37 AM

ਆਟੋ ਡੈਸਕ– ਹੀਰੋ ਸਾਈਕਲਸ ਨੇ ਜਪਾਨ ਦੀ ਯਾਮਾਹਾ ਮੋਟਰਸ ਦੇ ਨਾਲ ਸਾਂਝੇਦਾਰੀ ਤਹਿਤ ਨਵੀਂ ਇਲੈਕਟ੍ਰਿਕ ਸਾਈਕਲ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਸਾਈਕਲ ਦਾ ਨਾਂ Lectro EHX20 ਰੱਖਿਆ ਗਿਆ ਹੈ ਜਿਸ ਦੀ ਕੀਮਤ 1.30 ਲੱਖ ਰੁਪਏ ਹੈ। ਇਸ ਪ੍ਰੀਮੀਅਮ ਇਲੈਕਟ੍ਰਿਕ ਸਾਈਕਲ ਨੂੰ ਖਾਸਤੌਰ ’ਤੇ ਆਰਾਮਦਾਇਕ ਅਤੇ ਆਫ-ਰੋਡਿੰਗ ਦੌਰਾਨ ਇਸਤੇਮਾਲ ਕਰਨ ਲਈ ਬਣਾਇਆ ਗਿਆ ਹੈ। 

ਇਸ ਇਲੈਕਟ੍ਰਿਕ ਸਾਈਕਲ ’ਚ ਦਿੱਤੀ ਗਈ ਮੋਟਰ ਨੂੰ ਜਪਾਨ ’ਚ ਡਿਜ਼ਾਈਨ ਅਤੇ ਡਿਵੈੱਲਪ ਕੀਤਾ ਗਿਆ ਹੈ ਪਰ ਸਾਈਕਲ ਦੀ ਮੈਨਿਊਫੈਕਚਰਿੰਗ ਹੀਰੋ ਸਾਈਕਲਸ ਦੇ ਗਾਜ਼ੀਆਬਾਦ ਪਲਾਂਟ ’ਚ ਹੋਈ ਹੈ। ਇਸ ਸਾਈਕਲ ਨੂੰ ਮੈਟਰੋ ਸ਼ਹਿਰਾਂ ’ਚ ਹੀਰੋ ਸਾਈਕਲਸ ਅਤੇ ਆਊਟਲੇਟਸ ’ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

ਇਕ ਚਾਰਜ ’ਚ ਚੱਲੇਗੀ 70 ਤੋਂ 80 ਕਿਲੋਮੀਟਰ
ਇਸ ਇਲੈਕਟ੍ਰਿਕ ਸਾਈਕਲ ’ਚ 10.9 AH ਸਮਰੱਥਾ ਦੀ ਬੈਟਰੀ ਲਗਾਈ ਗਈ ਹੈ ਜਿਸ ਨੂੰ ਇਕ ਵਾਰ ਫੁਲ ਚਾਰਜ ਕਰਕੇ 70-80 ਕਿਲੋਮੀਟਰ ਤਕ ਦਾ ਸਫਰ ਤੈਅ ਕੀਤਾ ਜਾ ਸਕਦਾ ਹੈ। ਬੈਟਰੀ ਦਾ ਭਾਰ 2 ਕਿਲੋਗ੍ਰਾਮ ਤੋਂ ਵੀ ਘੱਟ ਹੈ ਅਤੇ ਇਸ ਨੂੰ ਆਸਾਨੀ ਨਾਲ ਨਵੀਂ ਫੁਲ ਬੈਟਰੀ ਦੇ ਨਾਲ ਸਵੈਪ ਕੀਤਾ ਜਾ ਸਕਦਾ ਹੈ। ਬੈਟਰੀ ਫੁਲ ਚਾਰਜ ਹੋਣ ’ਚ 3 ਤੋਂ 5 ਘੰਟਿਆਂ ਦਾ ਸਮਾਂ ਲੈਂਦੀ ਹੈ। ਇਲੈਕਟ੍ਰਿਕ ਸਾਈਕਲ ’ਚ 5 ਮੋਡ ਦਿੱਤੇ ਗਏ ਹਨ ਜੋ ਕਿ ਵੱਖ-ਵੱਖ ਆਊਟਪੁਟ ਦਿੰਦੇ ਹਨ।