ਗਲੋਬਲ ਬਾਜ਼ਾਰ ''ਚ ਲਾਂਚ ਹੋਈ Harley Davidson X350, ਜਲਦ ਭਾਰਤ ''ਚ ਵੀ ਦੇ ਸਕਦੀ ਹੈ ਦਸਤਕ

03/14/2023 1:50:16 PM

ਆਟੋ ਡੈਸਕ- ਹਾਰਲੇ ਡੇਵਿਡਸਨ ਦੀਆਂ ਬਾਈਕਸ ਦੁਨੀਆ ਭਰ 'ਚ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਕੰਪਨੀ ਨੇ ਆਪਣੇ ਚੀਨੀ ਪਾਰਟਨਰ ਕਿਆਨਜਿੰਗ ਮੋਟਰਸਾਈਕਲ ਦੇ ਨਾਲ ਮਿਲ ਕੇ Harley Davidson X350 ਬਣਾਈ ਹੈ, ਜਿਸਨੂੰ ਚੀਨੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਗਿਆ ਹੈ। ਭਾਰਤੀ ਕਰੰਸੀ ਅਨੁਸਾਰ ਇਸ ਬਾਈਕ ਦੀ ਕੀਮਤ 3.93 ਲੱਖ ਰੁਪਏ ਰੱਖੀ ਗਈ ਹੈ। ਆਉਣ ਵਾਲੇ ਸਮੇਂ 'ਚ ਇਹ ਬਾਈਕ ਭਾਰਤ 'ਚ ਵੀ ਲਾਂਚ ਹੋ ਸਕਦੀ ਹੈ।

ਲੁੱਕ ਅਤੇ ਡਿਜ਼ਾਈਨ

Harley Davidson X350 'ਚ ਇਕ ਐੱਲ.ਈ.ਡੀ. ਹੈੱਡਲਾਈਟ, ਇਕ ਰਿਕਟੈਂਗੁਲਰ ਫਿਊਲ ਟੈਂਕ, ਸਕੂਪਡ ਸਿੰਗਲ-ਪੀਸ ਸੀਟ, ਕ੍ਰੈਸ਼ ਗਾਰਡ ਅਤੇ ਸੈਂਟਰਲੀ ਮਾਊਂਟੇਡ ਫੁੱਟ ਪੇਗਸ ਦਿੱਤੇ ਗਏ ਹਨ। ਇਹ ਅੰਡਰਬੇਲੀ ਐਗਜਾਸਟ ਅਤੇ ਸਰਕੁਲਰ ਸੈਮੀ-ਡਿਜੀਟਲ ਇੰਸਟਰੂਮੈਂਟ ਪੌਡ ਦੇ ਨਾਲ ਆਉਂਦੀ ਹੈ।

ਪਾਵਰਟ੍ਰੇਨ

Harley Davidson X350 'ਚ 353 ਸੀਸੀ, ਲਿਕੁਇਡ-ਕੂਲਡ, ਇਨ-ਲਾਈਨ ਟਵਿਨ-ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 36bhp ਦੀ ਪਾਵਰ ਅਤੇ 31Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸਨੂੰ 6-ਸਪੀਡ ਗਿਅਰਬਾਗਸ ਦੇ ਨਾਲ ਜੋੜਿਆ ਗਿਆ ਹੈ। ਇਸਦੀ ਟਾਪ ਸਪੀਡ 143 ਕਿਲੋਮੀਟਰ ਪ੍ਰਤੀ ਘੰਟਾ ਹੈ।

Rakesh

This news is Content Editor Rakesh