ਹੈਕਿੰਗ ਅਤੇ ਸਾਈਬਰ ਕਰਾਈਮ ਵਿੱਚ ਆਏ ਦਿਨ ਹੋ ਰਿਹਾ ਹੈ ਤੇਜ਼ੀ ਨਾਲ ਵਾਧਾ

12/06/2020 11:00:47 AM

ਬਲਰਾਜ ਦਿਓਲ

ਮਨੁੱਖ ਉੱਤੇ ਨਵੀਨ ਤਕਨੀਕ ਦਾ ਸ਼ਿਕੰਜਾ ਦਿਨੋ ਦਿਨ ਕੱਸਦਾ ਜਾ ਰਿਹਾ ਹੈ, ਜਿਸ ਨਾਲ 'ਨਵੀਨ ਫਰਾਡ' ਵਿੱਚ ਵੀ ਵਾਧਾ ਹੋ ਰਿਹਾ ਹੈ। ਮਾਹਰ ਦੱਸਦੇ ਹਨ ਕਿ ਉਹ ਦਿਨ ਦੂਰ ਨਹੀਂ ਜਦ 'ਕੈਸ਼-ਲੈੱਸ' ਸਮਾਜ ਅਸਲੀਅਤ ਬਣ ਜਾਵੇਗਾ। ਕਾਰਡ ਘਸਾ ਕੇ ਖ਼ਰੀਦੋ-ਫ਼ਰੋਖ਼ਤ ਦੇ ਰੁਝਾਨ ਵਿੱਚ ਕੋਰੋਨਾ ਵਾਇਰਸ ਦੌਰਾਨ ਹੋਰ ਤੇਜ਼ੀ ਆਈ ਹੈ। ਆਨ-ਲਾਈਨ ਖ਼ਰੀਦ ਵਿੱਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਵਪਾਰ ਦੀ ਰੂਪਰੇਖਾ ਬਦਲ ਰਹੀ ਹੈ। ਜੋ ਕੰਪਨੀਆਂ ਇਸ ਪਾਸੇ ਅਗੇਤੀਆਂ ਤੁਰ ਪਈਆਂ ਹਨ, ਉਨ੍ਹਾਂ ਦਾ ਚੋਖਾ ਵਿਕਾਸ ਅਤੇ ਵਿਸਥਾਰ ਹੋ ਰਿਹਾ ਹੈ ਪਰ ਨਵੀਨ ਤਕਨੀਕ ਕਾਰਨ ਆਮ ਆਦਮੀ ਲਈ ਰਿਸਕ ਵੀ ਵਧਦਾ ਜਾ ਰਿਹਾ ਹੈ। ਆਏ ਦਿਨ ਹੈਕਿੰਗ ਅਤੇ ਸਾਈਬਰ ਕਰਾਈਮ ਵਿੱਚ ਵਾਧੇ ਦੀਆਂ ਖ਼ਬਰਾਂ ਆ ਰਹੀਆਂ ਹਨ। ਬੈਂਕ ਖਾਤੇ, ਕਰੈਡਿਟ ਕਾਰਡ, ਡੈਬਟ ਕਾਰਡ, ਈਮੇਲ-ਖਾਤੇ, ਟਵਿਟਰ ਅਤੇ ਹੋਰ ਸੋਸ਼ਲ ਮੀਡੀਆ ਖਾਤੇ ਹੈਕ ਹੋ ਰਹੇ ਹਨ। ਘੱਟ ਪੜ੍ਹੇ ਅਤੇ ਆਮ ਆਦਮੀ ਦੀ ਗੱਲ ਛੱਡੋ, ਹੈਕਿੰਗ ਤੋਂ ਤਾਂ ਵੱਡੇ-ਵੱਡੇ ਲੋਕ ਵੀ ਪੀੜ੍ਹਤ ਹਨ। 16-17 ਜੁਲਾਈ ਦੇ ਦਰਮਿਆਨ ਬਰਾਕ ਓਬਾਮਾ ਅਤੇ ਬਿਲ ਗੇਟਸ ਵਰਗਿਆ ਦੇ ਟਵਿਟਰ ਖਾਤੇ ਵੀ ਹੈਕ ਹੋਏ ਹਨ।

ਪੜ੍ਹੋ ਇਹ ਵੀ ਖ਼ਬਰ - ਮਜ਼ਾਕ-ਮਜ਼ਾਕ ‘ਚ ਸ਼ੁਰੂ ਹੋਈ ‘ਰੈਗਿਂਗ’ ਨੌਜਵਾਨ ਪੀੜ੍ਹੀ ਲਈ ਹੁਣ ਬਣ ਚੁੱਕੀ ਹੈ ‘ਖ਼ਤਰਨਾਕ’

ਵੱਡੇ ਲੋਕਾਂ ਦੇ ਟਵਿੱਟਰ ਅਕਾਊਂਟਾਂ ਨੂੰ ਕੀਤਾ ਗਿਆ ਹੈਕ
ਖ਼ਬਰ ਮੁਤਾਬਿਕ ਬੁੱਧਵਾਰ ਦੀ ਰਾਤ ਨੂੰ ਕਈ ਵੱਡੇ ਲੋਕਾਂ ਦੇ ਟਵਿੱਟਰ ਅਕਾਊਂਟਾਂ ਨੂੰ ਹੈਕ ਕਰ ਲਿਆ ਗਿਆ, ਜਿਸ ਦੇ ਬਾਅਦ ਕਈ ਘੰਟਿਆਂ ਤੱਕ ਟਵਿੱਟਰ ਨੇ ਕੁਝ ਬਲੂ ਟਿਕ ਵਾਲੇ ਅਕਾਊਂਟਸ ਨੂੰ ਬੰਦ ਕਰ ਦਿੱਤਾ, ਭਾਵ ਉਹ ਟਵੀਟ ਨਹੀਂ ਕਰ ਪਾਏ। ਅਕਾਊਂਟ ਹੈਕ ਕਰਨ ਦੇ ਬਾਅਦ ਸਾਰੇ ਅਕਾਊਂਟਸ ਤੋਂ ਟਵੀਟ ਕਰ ਕੇ ਬਿਟਕੁਆਇਨ ਦੇ ਰੂਪ ਵਿਚ ਪੈਸਾ ਮੰਗਿਆ ਜਾ ਰਿਹਾ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਐਮਾਜਾਨ ਪ੍ਰਮੁੱਖ ਜੇਫ ਬੇਜੋਸ, ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਜੋਅ ਬਿਡੇਨ, ਮਾਈਕ੍ਰੋਸਾਫਟ ਦੇ ਬਿਲ ਗੇਟਸ ਸਮੇਤ ਕਈ ਵੱਡੇ ਲੋਕਾਂ ਦੇ ਟਵਿੱਟਰ ਅਕਾਊਂਟ ਇਕੱਠੇ ਹੈਕ ਕਰ ਲਏ ਗਏ। ਹਰ ਕਿਸੇ ਦੇ ਅਕਾਊਂਟ ਤੋਂ ਇਕ ਹੀ ਟਵੀਟ ਕੀਤਾ ਗਿਆ ਕਿ ਤੁਸੀਂ ਬਿਟਕੁਆਇਨ ਦੇ ਜ਼ਰੀਏ ਪੈਸਾ ਭੋਜੋ ਅਤੇ ਅਸੀਂ ਤੁਹਾਨੂੰ ਦੁੱਗਣਾ ਪੈਸਾ ਦੇਵਾਂਗੇ। ਇਸ ਦੇ ਇਲਾਵਾ ਟਵੀਟ ਵਿਚ ਇਹ ਵੀ ਲਿਖਿਆ ਕਿ ਹੁਣ ਸਮਾਂ ਆ ਗਿਆ ਹੈ ਅਸੀਂ ਸਮਾਜ ਤੋਂ ਜੋ ਕਮਾਇਆ ਹੈ, ਉਸ ਨੂੰ ਵਾਪਸ ਕਰੀਏ। ਸਾਈਬਰ ਸਿਕਓਰਿਟੀ ਮਾਹਰ ਅਲਪੇਰੋਵਿਚ ਦਾ ਕਹਿਣਾ ਹੈ ਕਿ ਹੈਕਰਸ ਕਰੀਬ 300 ਲੋਕਾਂ ਤੋਂ 1 ਲੱਖ 10 ਹਜ਼ਾਰ ਡਾਲਰ ਦੇ ਕਰੀਬ ਬਿਟਕੁਆਇਨ ਦੇ ਰੂਪ ਵਿੱਚ ਕੱਢ ਪਾਏ ਹਨ। ਬਿਟਕੁਆਇਨ ਇੱਕ ਡਿਜੀਟਲ ਕਰੰਸੀ ਹੈ, ਜਿਸ ਨੂੰ ਬਹੁਤੇ ਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ - ਸ਼ੁੱਕਰਵਾਰ ਦੀ ਰਾਤ ਕਰੋ ਇਹ ਖ਼ਾਸ ਉਪਾਅ, ਲਕਸ਼ਮੀ ਮਾਤਾ ਜੀ ਖੋਲ੍ਹਣਗੇ ਕਿਸਮਤ ਦੀ ਤੀਜੋਰੀ

ਹੈਕਿੰਗ ਅਤੇ ਕਰਾਈਮ 
ਟਵਿੱਟਰ ਦੇ ਸੀ.ਈ.ਓ. ਜੈਕ ਡੋਰਸੇ ਨੇ ਮੰਨਿਆ ਹੈ ਕਿ ਟਵਿੱਟਰ ਲਈ ਬਹੁਤ ਮੁਸ਼ਕਲ ਭਰਿਆ ਦਿਨ ਰਿਹਾ ਹੈ ਅਤੇ ਕਈ ਅਕਾਊਂਟਸ ਨੂੰ ਬੰਦ ਕਰਨਾ ਪਿਆ ਹੈ। ਸੰਸਾਰ ਭਰ ਵਿੱਚ 'ਵੁਇਸ ਓਵਰ ਇੰਟਰਨੈੱਟ' ਫੋਨ ਸੇਵਾਵਾਂ ਹੁਣ ਆਮ ਹੋ ਗਈਆਂ ਹਨ ਅਤੇ ਇਸ ਸਾਧਨ ਨੂੰ ਵੀ ਹੈਕਿੰਗ ਅਤੇ ਕਰਾਈਮ ਲਈ ਵਰਤਿਆ ਜਾ ਰਿਹਾ ਹੈ। 'ਵੁਇਸ ਓਵਰ ਇੰਟਰਨੈੱਟ' ਫੋਨ ਕਾਲਾਂ ਨੂੰ ਹੈਕਰਜ਼ ਸੁਣ ਸਕਦੇ ਹਨ ਅਤੇ ਮਹੱਤਵ ਵਾਲੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ। ਆਪਣੀ ਨਿੱਜੀ ਜਾਣਕਾਰੀ, ਬੈਂਕਿੰਗ ਜਾਣਕਾਰੀ ਅਤੇ ਕਰੈਡਿਟ ਕਰਾਡਾਂ ਬਾਰੇ ਜਾਣਕਾਰੀ ਫੋਨ ਰਾਹੀਂ ਜਾਂ ਈਮੇਲ ਰਾਹੀਂ ਸਾਂਝੀ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ। ਪੁਲਸ, ਰੈਵਨਿਊ ਵਿਭਾਗ ਅਤੇ ਇੰਮੀਗਰੇਸ਼ਨ ਵਿਭਾਗ ਦੇ ਨਾਮ 'ਤੇ ਕਾਲਾਂ ਕਰਕੇ ਠੱਗੀ ਮਾਰਨ ਦਾ ਸਿਲਸਿਲਾ ਅਜੇ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਿਸ ਦੇ ਸਰਗਣੇ ਦੂਰ ਦੁਰਾਡੇ ਦੇ ਦੇਸ਼ਾਂ ਵਿੱਚ ਬੈਠੇ ਹੋਣ ਕਾਰਨ ਲੋਕਲ ਪੁਲਸ ਦੀ ਗ੍ਰਿਫਤ ਵਿੱਚ ਨਹੀਂ ਹਨ।

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ

ਦੇਸ਼ ਦੇ ਵਿਤੀ ਅਤੇ ਬੈਂਕਿੰਗ ਅਦਾਰੇ 
ਵਪਾਰਕ ਅਦਾਰਿਆਂ ਤੋਂ ਇਲਾਵਾ ਹਰ ਦੇਸ਼ ਦੇ ਵਿਤੀ ਅਤੇ ਬੈਂਕਿੰਗ ਅਦਾਰੇ ਲੋਕਾਂ ਨੂੰ ਆਨਲਾਈਨ ਲੈਣ-ਦੇਣ ਕਰਨ ਲਈ ਪ੍ਰੇਰਤ ਤਾਂ ਕਰ ਰਹੇ ਹਨ ਪਰ ਜਦ ਕਿਸੇ ਨਾਲ ਹੇਰਾਫੇਰੀ ਹੋ ਜਾਂਦੀ ਹੈ ਤਾਂ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੁੰਦੇ। ਹੈਕਰਜ਼ ਨੇ ਜਿਨ੍ਹਾਂ ਲੋਕਾਂ ਦੇ ਬੈਂਕ ਖਾਤੇ, ਕਰੈਡਿਟ ਕਾਰਡ ਅਤੇ ਡੈਬਟ ਕਰਾਡ ਖਾਲੀ ਕਰ ਦਿੱਤੇ ਹਨ, ਉਨ੍ਹਾਂ ਨੂੰ ਬੈਂਕਾਂ ਨੇ ਢੋਈ ਨਹੀਂ ਦਿੱਤੀ ਸਗੋਂ ਇਹ ਆਖ ਕੇ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਹਾਡਾ ਫੋਨ ਜਾਂ ਈਮੇਲ ਹੈਕ ਹੋਇਆ ਹੋਣ ਕਾਰਨ ਤੁਸੀਂ ਖੁਦ ਇਸ ਦੇ ਜ਼ਿੰਮੇਵਾਰ ਹੋ।

ਪੜ੍ਹੋ ਇਹ ਵੀ ਖ਼ਬਰ - ਬਾਲਗ ਮੁੰਡਾ-ਕੁੜੀ 'ਲਿਵ ਇਨ' ’ਚ ਰਹਿਣ ਦੇ ਹੱਕਦਾਰ, ਕਿਸੇ ਨੂੰ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ

ਵੱਖ-ਵੱਖ ਦੇਸ਼ਾਂ ਦੀਆਂ ਏਜੰਸੀਆਂ ਲਈ ਕੰਮ ਕਰਦੇ ਨੇ ਹੈਕਰਜ਼
ਹੈਕਿੰਗ ਇੱਕ ਵੱਡਾ ਧੰਦਾ ਬਣ ਚੁੱਕਾ ਹੈ ਅਤੇ ਕਈ ਹੈਕਰਜ਼ ਵੱਖ-ਵੱਖ ਦੇਸ਼ਾਂ ਦੀਆਂ ਏਜੰਸੀਆਂ ਲਈ ਕੰਮ ਕਰਦੇ ਹਨ ਜਾਂ ਜਦੋਂ ਖਾਸ ਜਾਣਕਾਰੀ ਹੈਕ ਕਰ ਲੈਂਦੇ ਹਨ ਤਾਂ ਇਸ ਨੂੰ ਕਿਸੇ ਦੇਸ਼ ਜਾਂ ਏਜੰਸੀ ਨੂੰ ਵੇਚ ਲੈਂਦੇ ਹਨ। ਪਿਛਲੇ ਦਿਨੀਂ ਅਮਰੀਕਾ, ਕੈਨੇਡਾ ਅਤੇ ਬਰਤਾਨੀਆਂ ਨੇ ਦੋਸ਼ ਲਗਾਇਆ ਹੈ ਕਿ ਰੂਸ ਕੋਰੋਨਾ ਵੈਕਸੀਨ ਦੀ ਖੋਜ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਅਕਸਰ ਇਹ ਦੋਸ਼ ਲਗਾਉਂਦਾ ਰਹਿੰਦਾ ਹੈ ਕਿ ਚੀਨ, ਰੂਸ ਅਤੇ ਈਰਾਨ ਵਰਗੇ ਦੇਸ਼ ਅਮਰੀਕਾ ਦੀਆਂ ਕੰਪਨੀਆਂ ਤੇ ਸਰਕਾਰੀ ਅਦਾਰਿਆਂ ਦੀਆਂ ਸਾਈਟਾਂ ਹੈਕ ਕਰਨ ਵਿੱਚ ਲੱਗੇ ਹੋਏ ਹਨ। ਸਬੰਧਿਤ ਦੇਸ਼ ਅਮਰੀਕਾ, ਇਜ਼ਰਾਈਲ ਅਤੇ ਹੋਰ ਸਹਿਯੋਗੀ ਦੇਸ਼ਾਂ ਉੱਤੇ ਇਹੀ ਪਲਟ ਦੋਸ਼ ਲਗਾਉਂਦੇ ਹਨ। 

ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

ਟਿਕਟਾਕ ਸਮੇਤ ਚੀਨ ਦੀਆਂ 59 ਐਪਸ 'ਤੇ ਪਾਬੰਦੀ
ਭਾਰਤ ਨੇ ਇਹ ਆਖ ਕੇ ਟਿਕਟਾਕ ਸਮੇਤ ਚੀਨ ਦੀਆਂ 59 ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ ਕਿ ਭਾਰਤੀ ਸ਼ਹਿਰੀਆਂ ਦੀ ਨਿੱਜੀ ਜਾਣਕਾਰੀ ਚੋਰੀ ਕੀਤੀ ਜਾ ਰਹੀ ਹੈ। ਅਮਰੀਕਾ ਨੇ ਚੀਨ 'ਤੇ ਦੋਸ਼ ਲਾਇਆ ਹੈ ਕਿ ਟਿਕਟਾਕ ਦਾ ਡਾਟਾ ਸਿੱਧਾ ਚੀਨੀ ਸਰਵਰ 'ਤੇ ਸਟੋਰ ਹੁੰਦਾ ਹੈ ਅਤੇ ਅਮਰੀਕਾ ਵੀ ਟਿਕਟਾਕ 'ਤੇ ਪਾਬੰਦੀ ਲਗਾ ਸਕਦਾ ਹੈ। ਚੀਨ ਨੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਅਮਰੀਕਾ ਦੁਨੀਆ 'ਚ ਸਭ ਤੋਂ ਵੱਡਾ ਹੈਕਿੰਗ ਸਮਰਾਜ ਚਲਾਉਂਦਾ ਹੈ। ਅਮਰੀਕਾ ਸਮੇਤ ਪੱਛਮੀ ਦੇਸ਼ ਚੀਨ ਦੀ ਹਵੁਈ ਕੰਪਨੀ ਅਤੇ ਇਸ ਦੇ 5-ਜੀ ਨੈੱਟਵਰਕ ਨੂੰ ਜਸੂਸੀ ਦਾ ਸਾਧਨ ਦੱਸ ਕੇ ਰੱਦ ਕਰ ਰਹੇ ਹਨ। ਮਨੁੱਖ ਦਿਨੋ ਦਿਨ ਨਵੀਨ ਤਕਨੀਕ ਦਾ ਕੈਦੀ ਅਤੇ ਸ਼ਿਕਾਰ ਬਣਦਾ ਜਾ ਰਿਹਾ ਹੈ।

ਬਲਰਾਜ ਦਿਓਲ
11 Squirreltail Way, Brampton, Ont., L6R 1X4
Tel: 905-793-5072

ਨੋਟ - ਹੈਕਿੰਗ ਅਤੇ ਸਾਈਬਰ ਕਰਾਈਮ ਵਿੱਚ ਹੋ ਰਹੇ ਵਾਧੇ ਨੂੰ ਲੈ ਕੇ ਤੁਸੀਂ ਕੀ ਕਹੋਗੇ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ...

rajwinder kaur

This news is Content Editor rajwinder kaur