ਸਰਕਾਰ ਨੇ ਜਾਰੀ ਕੀਤਾ ਅਲਰਟ, ਹੁਣੇ ਅਪਡੇਟ ਕਰੋ ਕ੍ਰੋਮ ਬ੍ਰਾਊਜਰ

05/11/2020 7:31:36 PM

ਗੈਜੇਟ ਡੈਸਕ—ਇੰਡੀਅਨ ਕੰਜ਼ਿਊਮਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਇੰਟਰਨੈੱਟ ਯੂਜ਼ਰਸ ਲਈ ਹਾਈ ਰਿਸਕ ਰੇਟਿੰਗ ਵਾਲੀ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ 'ਚ ਇੰਟਰਨੈੱਟ ਨੂੰ ਜਲਦ ਗੂਗਲ ਕ੍ਰੋਮ ਬ੍ਰਾਊਜਰ ਨੂੰ ਅਪਡੇਟ ਕਰਨ ਨੂੰ ਕਿਹਾ ਗਿਆ ਹੈ। ਗੂਗਲ ਕ੍ਰੋਮ 'ਚ ਇਕ ਤਿਹਾਈ ਸਕਿਓਰਟੀ ਰਿਸਕ ਸਾਹਮਣੇ ਆਇਆ ਹੈ ਜਿਸ 'ਤੇ ਇੰਡੀਅਨ ਕੰਜ਼ਿਊਮਰ ਰਿਸਪਾਂਸ ਟੀਮ ਦਾ ਕਹਿਣਾ ਹੈ ਕਿ ਇਸ ਦੇ ਰਾਹੀਂ ਸਿਸਟਮ ਨੂੰ ਟਾਰਗੇਟ ਕਰਦੇ ਹੋਏ ਰਿਮੋਟ ਅਟੈਕਸ ਕੀਤੇ ਜਾ ਸਕਦੇ ਹਨ।

ਏਜੰਸੀ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਗੂਗਲ ਕ੍ਰੋਮ ਵਰਜ਼ਨ 81.0.4044.138-1ਤੋਂ ਪੁਰਾਣੇ ਵਰਜ਼ਨ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਅਟੈਕਰ ਨਿਸ਼ਾਨਾ ਬਣਾ ਸਕਦੇ ਹਨ। ਇਸ ਲਈ ਤੁਹਾਨੂੰ ਜਲਦ ਕ੍ਰੋਮ ਬ੍ਰਾਊਜਰ ਨੂੰ ਇਸ ਨਵੇਂ ਲੇਟੈਸਟ ਵਰਜ਼ਨ 'ਚ ਅਪਡੇਟ ਕਰ ਲੈਣਾ ਚਾਹੀਦਾ ਹੈ।

Kapil Kumar

This news is Content Editor Kapil Kumar