ਗੂਗਲ ਲਿਆ ਰਿਹਾ ਨਵਾਂ ਫੀਚਰ, ਹੁਣ ਲਿੰਕ ਸ਼ੇਅਰ ਕਰਨਾ ਹੋਵੇਗਾ ਬੇਹੱਦ ਆਸਾਨ

08/19/2019 6:16:56 PM

ਗੈਜੇਟ ਡੈਸਕ– ਸਮਾਰਟਫੋਨ ਯੂਜ਼ਰਜ਼ ਲਈ ਗੂਗਲ ’ਤੇ ਕਿਸੇ ਵੈੱਬਸਾਈਟ ਜਾਂ ਫਿਰ ਆਰਟਿਕਲ ਨੂੰ ਸਰਚ ਕਰਕੇ ਸ਼ੇਅਰ ਕਰਨਾ ਹੁਣ ਪਹਿਲਾਂ ਨਾਲੋਂ ਜ਼ਿਆਦਾ ਆਸਾਨ ਹੋ ਗਿਆ ਹੈ। ਕੰਪਨੀ ਹੁਣ ਇਕ ਨਵਾਂ ਸ਼ੇਅਰਿੰਗ ਬਟਨ ਲੈ ਕੇ ਆਈ ਹੈ ਜੋ ਐਡਰੈੱਡ ਬਾਰ ਦੇ ਟਾਪ ਰਾਈਟ ’ਚ ਉਸ ਸਮੇਂ ਦਿਖਾਈ ਦੇਵੇਗਾ ਜਦੋਂ ਯੂਜ਼ਰਜ਼ ਕਿਸੇ ਵੈੱਬਸਾਈਟ ਨੂੰ ਸਰਚ ਕਰਕੇ ਉਸ ਦੇ ਲਿੰਕ ’ਤੇ ਟੈਪ ਕਰਨਗੇ। 

ਇਹ ਸ਼ੇਅਰ ਆਪਸ਼ਨ ਸਿਰਫ ਕਿਸੇ ਵੈੱਬਸਾਈਟ ਹੀ ਨਹੀਂ ਸਗੋਂ ਆਰਟਿਕਲ ’ਤੇ ਵੀ ਕੰਮ ਕਰੇਗਾ। ਸ਼ੇਅਰਿੰਗ ਬਟਨ ਟਾਪ ਰਾਈਟ ਕਾਰਨਰ ’ਤੇ ਦਿਖਾਈ ਦੇਣ ਵਾਲੇ ਤਿੰਨ ਡਾਟ ਮੈਨਿਊ ਅਤੇ ਬੁਕਮਾਰਕ ਆਈਕਨ ਦੇ ਨਾਲ ਦਿਖਾਈ ਦੇਵੇਗਾ। ਐਂਡਰਾਇਡ ਯੂਜ਼ਰਜ਼ ਲਈ ਇਹ ਆਪਸ਼ਨ ਕਿਸੇ ਤੋਹਫੇ ਤੋਂ ਘੱਟ ਨਹੀਂ ਕਿਉਂਕਿ ਇਸ ਬਟਨ ਦੇ ਆਉਣ ਤੋਂ ਬਾਅਦ ਹੁਣ ਯੂਜ਼ਰਜ਼ ਨੂੰ ਵਾਰ-ਵਾਰ ਕ੍ਰੋਮ ਬ੍ਰਾਊਜ਼ਰ ਨਹੀਂ ਖੋਲ੍ਹਣਾ ਹੋਵੇਗਾ। ਸ਼ੇਅਰ ਆਈਕਨ ’ਤੇ ਟੈਪ ਕਰਦੇ ਹੀ ਸ਼ੇਅਰ ਸ਼ੀਟ ਡਾਇਰੈਕਟਲੀ ਖੁਲ ਜਾਵੇਗੀ, ਜਿਥੋਂ ਤੁਸੀਂ ਆਸਾਨੀ ਨਾਲ ਉਸ ਐਪ ਨੂੰ ਚੁਣ ਸਕੋਗੇ ਜਿਸ ਰਾਹੀਂ ਤੁਸੀਂ ਇਸ ਲਿੰਕ ਨੂੰ ਸ਼ੇਅਰ ਕਰਨਾ ਚਾਹੁੰਦੇ ਹੋ। ਫਿਲਹਾਲ ਇਹ ਆਪਸ਼ਨ ਬੀਟਾ ਵਰਜ਼ਨ ’ਤੇ ਉਪਲੱਬਧ ਹੈ। ਐਂਡਰਾਇਡ ਯੂਜ਼ਰਜ਼ ਚਾਹੁਣ ਤਾਂ ਪਲੇਅ ਸਟੋਰ ’ਤੇ ਜਾ ਕੇ ਕੰਪਨੀ ਦੇ ਬੀਟਾ ਪ੍ਰੋਗਰਾਮ ਲਈ ਸਾਈਨ-ਅਪ ਕਰ ਸਕਦੇ ਹਨ। 

ਇਸ ਮਹੀਨੇ ਦੀ ਸ਼ੁਰੂਆਤ ’ਚ 9ਟੂ5ਗੂਗਲ ਨੇ ਗੂਗਲ ਐਪ ’ਚ ਆਉਣ ਵਾਲੇ ਕੁਝ ਨਵੇਂ ਫੀਚਰਜ਼ ਦੀ ਜਾਣਕਾਰੀ ਦਿੱਤੀ ਸੀ। ਰਿਪੋਰਟ ਮੁਤਾਬਕ, ਜਲਦੀ ਹੀ ਐਪ ਬਾਰ ’ਚ ‘ਐਡ ਟੂ ਕਲੈਕਸ਼ਨ’ ਸ਼ਾਰਟਕਟ ਐਡ ਹੋਣ ਵਾਲਾ ਹੈ। ਐਪ ਦੇ ਵਰਜ਼ਨ ਨੰਬਰ v10.41 apk ਟੀਅਰਡਾਊਨ ਇਸ ਗੱਲ ਦੇ ਵੀ ਸੰਕੇਤ ਦਿੰਦੇ ਹਨ ਕਿ ਗੂਗਲ ਇਕ ਅਲੱਗ ‘ਗੂਗਲ ਐਪ ਬ੍ਰਾਊਜ਼ਰ’ ’ਤੇ ਕੰਮ ਕਰ ਰਿਹਾ ਹੈ, ਜਿਸ ਨਾਲ ਯੂਜ਼ਰਜ਼ ਕੂਕੀਜ਼ ਕਲੀਅਰ ਕਰਨ ਦੇ ਨਾਲ-ਨਾਲ ਕੈਸ਼ ਡਾਟਾ ਵਰਗੇ ਕਈ ਕੰਮ ਬਿਨਾਂ ਕ੍ਰੋਮ ਬ੍ਰਾਊਜ਼ਰ ਨੂੰ ਪ੍ਰਭਾਵਿਤ ਕੀਤੇ ਕਰ ਸਕਣਗੇ।