ਤੁਹਾਡੀਆਂ ਛੁੱਟੀਆਂ ਨੂੰ ਹੋਰ ਵੀ ਮਜ਼ੇਦਾਰ ਬਣਾਏਗੀ ਗੂਗਲ ਦੀ ਇਹ ਐਪ

05/26/2017 1:49:14 PM

ਜਲੰਧਰ- ਜੇਕਰ ਤੁਸੀਂ ਇਨ੍ਹਾਂ ਗਰਮੀਆਂ ਦੀਆਂ ਛੁੱਟੀਆਂ ''ਚ ਕਿਤੇ ਬਾਹਰ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਲਈ ਤੁਹਾਨੂੰ ਰੇਲ, ਬੱਸ ਜਾਂ ਟ੍ਰੇਨ ਦੀ ਬੁਕਿੰਗ ਤੋਂ ਇਲਾਵਾ ਹੋਟਲ ਦੀ ਬੁਕਿੰਗ ਆਦਿ ਸਭ ਮੈਨੇਜ ਕਰਨਾਂ ਹੋਵੇਗਾ। ਨਾਲ ਹੀ ਇਨ੍ਹਾਂ ਸਭ ਲਈ ਹਮੇਸਾ ਵੱਖ-ਵੱਖ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਹੋਵੋਗੇ। ਪਰ ਗੂਗਲ ਦਾ ਨਵਾਂ ਐਪ ਗੂਗਲ ਟ੍ਰਿਪਸ ਤੁਹਾਨੂੰ ਚਿੰਤਾਮੁਕਤ ਛੁੱਟੀਆਂ ਪਲਾਨ ਕਰਨ ਦੀ ਪੂਰੀ ਸੁਵਿਧਾ ਦਿੰਦਾ ਹੈ। ਗੂਗਲ ਟ੍ਰਿਪਸ ਦੇ ਆਸਾਨ ਤਰੀਕੇ ਅਪਣਾ ਕੇ ਤੁਸੀਂ ਬਿਨਾਂ ਕਿਸੇ ਫਿਕਰ ਦੇ ਆਪਣੀਆਂ ਛੁੱਟੀਆਂ ਦੀ ਯੋਜਨਾ ਬਣਾ ਸਕਦੇ ਹੋ। ਆਓ ਜਾਣਦੇ ਹਾਂ ਗੂਗਲ ਟ੍ਰਿਪਸ ਦੇ 5 ਆਸਾਨ ਤਰੀਕੇ-
 
1. ਸਾਰੀਆਂ ਰਿਜ਼ਰਵੇਸ਼ਨ ਇਕ ਹੀ ਥਾਂ ''ਤੋਂ-
ਤੁਹਾਡੇ ਇਨਬਾਕਸ ''ਚ ਹੋਟਲ, ਫਲਾਈਟ ਜਾਂ ਟ੍ਰੈਵਲ ਰਿਜ਼ਰਵੇਸ਼ਨ ਆਦਿ ਸਭ ਵੱਖ-ਵੱਖ ਉਪਲੱਬਧ ਹੁੰਦੇ ਹਨ। ਅਜਿਹੇ Ýਚ ਉਨ੍ਹਾਂ ਨੂੰ ਲੱਭਣਾ ਬਹੁਤ ਮੁਸ਼ਕਲ ਹੁੰਦਾ ਹੈ। ਅਜਿਹੇ ''ਚ ਗੂਗਲ ਟ੍ਰਿਪਸ ਤੁਹਾਨੂੰ ਇਕ ਹੀ ਥਾਂ ਸਾਰੀਆਂ ਰਿਜ਼ਰਵੇਸ਼ਨ ਨੂੰ ਸੇਵ ਕਰਨ ਦੀ ਸੁਵਿਧਾ ਦਿੰਦਾ ਹੈ। ਯੂਜ਼ਰ ਸਿਰਫ ਉਂਗਲੀ ਟੈਬ ਕਰਕੇ ਰਿਜ਼ਰਵੇਸ਼ਨ ਦੇ ਈ-ਮੇਲ ਆਦਿ ਦੇਖ ਸਕਦੇ ਹਨ। ਜਿਸ ਤੋਂ ਬਾਅਦ ਤੁਹਾਨੂੰ ਵਾਰ-ਵਾਰ ਈ-ਮੇਲ ਓਪਨ ਕਰਨ ਦੀ ਲੋੜ ਨਹੀਂ ਹੋਵੇਗੀ। 
 
2. ਆਖਰੀ ਸਮੇਂ ''ਚ ਬਦਲਾਅ-
ਗੂਗਲ ਟ੍ਰਿਪਸ ''ਚ ਪਹਿਲਾਂ ਤੋਂ ਤੁਹਾਨੂੰ ਟ੍ਰੈਵਲ ਰਿਜ਼ਰਵੇਸ਼ਨ ਕਰਨ ਦੀ ਸੁਵਿਧਾ ਮੁਹੱਈਆ ਹੈ। ਪਰ ਜੇਕਰ ਤੁਸੀਂ ਜੀ-ਮੇਲ ਯੂਜ਼ਰ ਨਹੀਂ ਹੋ ਜਾਂ ਫੋਨ ਰਾਹੀਂ ਜਾਂ ਵਿਅਕਤੀਗਤ ਰੂਪ ਨਾਲ ਰਿਜ਼ਰਵੇਸ਼ਨ ਕਰ ਚੁੱਕੇ ਹੋ ਤਾਂ ਤੁਸੀਂ ਰਿਜ਼ਰਵੇਸ਼ਨ ਸੈਕਸ਼ਨ ਦੇ ਅੰਦਰ ਐਪ ਦੇ ਹੇਠਾਂ ਸੱਜੇ ਪਾਸੇ ''+'' ਬਟਨ ਨੂੰ ਕਲਿਕ ਕਰਕੇ ਉਡਾਨ, ਹੋਟਲ ਜਾਂ ਕਿਰਾਏ ਦੀ ਕਾਰ ਦੇ ਵੇਰਵੇ ਨੂੰ ਜੋੜ ਸਕਦੇ ਹੋ। ਤੁਸੀਂ ਏਅਰਲਾਈਨ ਦਾ ਨਾਂ ਅਤੇ ਫਲਾਈਟ ਨੰਬਰ ਜਾਂ ਹੋਟਲ ਦੇ ਨਾਂ ਵਰਗੀ ਜਾਣਕਾਰੀ ਦਰਜ ਕਰ ਸਕਦੇ ਹੋ। 
 
3. ਲੋਕਕ ਟ੍ਰੇਨ ਅਤੇ ਬਸ ਦੀ ਜਾਣਕਾਰੀ-
ਜਦੋਂ ਤੁਸੀਂ ਕਿਸੇ ਵਿਦੇਸ਼ੀ ਦੌਰੇ ''ਚੇ ਜਾ ਰਹੇ ਹੋ ਤਾਂ ਉਥੇ ਕਿਤੇ ਵੀ ਸਫਰ ਕਰਨ ਲਈ ਸਭ ਤੋਂ ਸੁਵਿਧਾਜਨਕ ਤਰੀਕਾ ਟ੍ਰੇਨ ਜਾਂ ਬਸ ਹੈ। ਗੂਗਲ ਟ੍ਰਿਪਸ ਦੇ ਪ੍ਰੋਡਕਟ ਮੈਨੇਜਰ Stefan Frank ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਯਾਤਰੀਆਂ ਦੁਆਰਾ 30 ਲੱਖ ਤੋਂ ਜ਼ਾਦਾ ਰੇਲ ਅਤੇ ਬਸ ਰਿਜ਼ਰਵੇਸ਼ਨ ਬੁੱਕ ਕੀਤੇ ਜਾਂਦੇ ਹਨ। ਹਾਲਹੀ ''ਚ ਹੋਏ ਅਪਡੇਟ ਦੇ ਨਾਲ ਹੁਣ ਤੁਹਾਡੇ ਸਾਰੇ ਬੀਤੇ ਅਤੇ ਆਉਣ ਵਾਲੇ ਟ੍ਰੇਨ ਅਤੇ ਬਸ ਰਿਜ਼ਰਵੇਸ਼ਨ ਇਕ ਹੀ ਥਾਂ ''ਤੇ ਮੌਜੂਦ ਹੋ ਜਾਣਗੇ। 
 
4. ਟ੍ਰੈਵਲ ਸੰਬੰਧਿਤ ਸਾਰੀਆਂ ਜਾਣਕਾਰੀਆਂ ਅਫਲਾਈਨ-
ਭਲੇ ਹੀ ਤੁਸੀਂ ਸਭ ਤੋਂ ਚੰਗੇ ਹੋਟਲ ''ਚ ਰਹਿ ਰਹੇ ਹੋਵੋ ਜਾਂ ਸਭ ਤੋਂ ਵਧੀਆ ਰੋਮਿੰਗ ਪਲਾਨ ਦੀ ਵਰਤੋਂ ਕਰ ਰਹੇ ਹੋਵੋ, ਯਾਤਰਾ ਕਰਦੇ ਸਮੇਂ ਕੁਨੈਕਟੀਵਿਟੀ ਸਭ ਤੋਂ ਵੱਡੀ ਨਿਰਾਸ਼ਾ ''ਚੋਂ ਇਕ ਹੈ। ਖਾਸ ਕਰਕੇ ਜੇਕਰ ਤੁਸੀਂ ਫਲਾਈਟ ਜਾਂ ਹੋਟਲ ਬੁਕਿੰਗ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਗੂਗਲ ਟ੍ਰਿਪਸ ਨੂੰ ਕਿਤੇ ਵੀ, ਕਦੇ ਵੀ ਆਫਲਾਈਨ ਐਕਸੈਸ ਕਰ ਸਕਦੇ ਹੋ। ਤੁਹਾਨੂੰ ਬਸ ਇੰਨਾ ਕਰਨਾ ਹੈ ਕਿ ਤੁਸੀਂ ਪਹਿਲਾਂ ਤੋਂ ਹੀ ਯਾਤਰਾ ਡਾਊਨਲੋਡ ਕਰ ਲਓ। 
 
5. ਯਾਤਾਰ ਤੇ ਐਕਟੀਵਿਟੀ ਕਰਨ ਲਈ ਸਥਾਨਾਂ ਦਾ ਪਤਾ ਲਗਾਓ-
ਗੂਗਲ ਟ੍ਰਿਪਸ ਤੁਹਾਨੂੰ ਆਪਣੀ ਸਾਰੀ ਬੁਕਿੰਗ ਅਤੇ ਯਾਤਰਾ ਪ੍ਰੋਗਰਾਮਾਂ ਨੂੰ ਰੱਖਣ ਲਈ ਇਕ ਥਾਂ ਤੋਂ ਇਲਾਵਾ ਅਜਿਹੇ ਸਥਾਨਾਂ ਦੀ ਇਕ ਸੂਚੀ ਵੀ ਪ੍ਰਦਾਨ ਕਰਦਾ ਹੈ ਜੋ ਤੁਸੀਂ ਦੇਖ ਸਕਦੇ ਹੋ। ਇਸ ਸੈਕਸਨ ''ਚ ਤੁਸੀਂ ਸ਼ੋਅ ਦੀ ਜਗ੍ਹਾ ਦੇਖਣ ਤੋਂ ਇਲਾਵਾ ਐਕਟੀਵਿਟੀ, ਜਗ੍ਹਾ ਤੇ ਸਮਾਂ ਵੀ ਦੇਖ ਸਕਦੇ ਹੋ।