ਗੂਗਲ ਨੇ ਹਟਾਏ 30 ਲੱਖ ਤੋਂ ਜ਼ਿਆਦਾ ਫਰਜ਼ੀ ਕਾਰੋਬਾਰੀ ਖਾਤੇ

06/24/2019 9:24:46 PM

ਨਵੀਂ ਦਿੱਲੀ— ਤਕਨੀਕੀ ਕੰਪਨੀ ਗੂਗਲ ਨੇ ਪਿਛਲੇ ਸਾਲ ਆਪਣੀ ਮੈਪ ਸੇਵਾ (ਗੂਗਲ ਮੈਪਸ) ਤੋਂ 30 ਲੱਖ ਤੋਂ ਜ਼ਿਆਦਾ ਫਰਜ਼ੀ ਖਾਤਿਆਂ ਨੂੰ ਹਟਾਇਆ ਹੈ। ਕੰਪਨੀ ਨੇ ਕਿਹਾ ਕਿ ਇਨ੍ਹਾਂ ਫਰਜ਼ੀ ਖਾਤਿਆਂ ਦੇ ਜ਼ਰੀਏ ਗਾਹਕਾਂ ਨੂੰ ਠੱਗੇ ਜਾਣ ਦਾ ਖਦਸ਼ਾ ਸੀ। ਗੂਗਲ ਲੋਕਾਂ ਨੂੰ ਕਾਰੋਬਾਰੀ ਨਾਲ ਜੁੜਨ ਲਈ ਸੰਪਰਕ ਸੂਤਰ ਮੁਹੱਈਆ ਕਰਵਾਉਣ ਸਮੇਤ ਕਈ ਤਰ੍ਹਾਂ ਦੀਆਂ ਸੇਵਾਵਾਂ ਦਿੰਦੀ ਹੈ ਪਰ ਕਈ ਵਾਰ ਕਾਰੋਬਾਰੀ ਧੋਖਾਦੇਹੀ ਕਰਕੇ ਲਾਭ ਕਮਾਉਣ ਦੀ ਕੋਸ਼ਿਸ਼ ਕਰਦੇ ਹਨ।
ਗੂਗਲ ਮੈਪਸ ਦੇ ਉਤਪਾਦ ਨਿਰਦੇਸ਼ਕ ਈਥਨ ਰਸੇਲ ਨੇ ਹਾਲ ਹੀ 'ਚ  ਇਕ ਬਲਾਗ 'ਚ ਦੱਸਿਆ ਕਿ ਇਹ ਧੋਖੇਬਾਜ ਵਪਾਰੀਆਂ ਤੋਂ ਉਨ੍ਹਾਂ ਸੇਵਾਵਾਂ ਦੇ ਵੀ ਪੈਸੇ ਲੈ ਲੈਂਦੇ ਹਨ ਜੋ ਫ੍ਰੀ 'ਚ ਮੌਜੂਦ ਹਨ। ਇਹ ਖੁਦ ਨੂੰ ਅਸਲੀ ਕਾਰੋਬਾਰੀ ਗਾਹਕਾਂ ਨਾਲ ਧੋਖਾਦੇਹੀ ਕਰਦੇ ਹਨ। ਰਸੇਲ ਨੇ ਕਿਹਾ, ਪਿਛਲੇ ਸਾਲ ਅਸੀਂ 30 ਲੱਖ ਤੋਂ ਜ਼ਿਆਦਾ ਫਰਜ਼ੀ ਕਾਰੋਬਾਰੀ ਖਾਤਿਆਂ ਨੂੰ ਹਟਾਇਆ। ਇਨ੍ਹਾਂ 'ਚ 90 ਫੀਸਦੀ ਤੋਂ ਜ਼ਿਆਦਾ ਕਾਰੋਬਾਰੀ ਖਾਤੇ ਅਜਿਹੇ ਗਨ ਜਿਨ੍ਹਾਂ ਨੂੰ ਕੋਈ ਗਾਹਕਾਂ ਖੋਲ੍ਹ ਵੀ ਨਹੀਂ ਸਕਿਆ ਹੈ। ਇਸ ਪੂਰੀ ਪ੍ਰਕਿਰਿਆ 'ਚ ਕਰੀਬ 85 ਫੀਸਦੀ ਫਰਜ਼ੀ ਖਾਤਿਆਂ ਨੂੰ ਸਾਡੀ ਅੰਦਰੂਨੀ ਪ੍ਰਣਾਲੀ ਨੇ ਹੀ ਹਟਾ ਦਿੱਤਾ। ਗਾਹਕਾਂ ਨੇ ਢਾਈ ਲੱਖ ਤੋਂ ਜ਼ਿਆਦਾ ਫਰਜ਼ੀ ਖਾਤਿਆਂ ਦੀ ਸ਼ਿਕਾਇਤ ਕੀਤੀ ਸੀ। ਕੰਪਨੀ ਨੇ ਦੁਰਵਰਤੋਂ ਕਰਨ ਵਾਲੇ ਅਜਿਹੇ ਕਰੀਬ ਡੇਢ ਲੱਖ ਤੋਂ ਜ਼ਿਆਦਾ ਫਰਜ਼ੀ ਖਾਤਿਆਂ ਨੂੰ ਹਟਾ ਦਿੱਤਾ ਜੋ 2017 ਦੇ ਮੁਕਾਬਲੇ 50 ਫੀਸਦੀ ਜ਼ਿਆਦਾ ਹੈ।

Inder Prajapati

This news is Content Editor Inder Prajapati