ਗੂਗਲ ਸਰਚ ਹੋ ਜਾਵੇਗੀ ਹੋਰ ਵੀ ਬਿਹਤਰ, ਸ਼ਾਮਲ ਹੋਣ ਜਾ ਰਹੇ ਹਨ ਇਹ ਫੀਚਰਜ਼

09/30/2021 6:07:20 PM

ਗੈਜੇਟ ਡੈਸਕ– ਗੂਗਲ ਨੇ ਆਪਣੀ ਸਰਚ ਨੂੰ ਬਿਹਤਰ ਬਣਾਉਣ ਲਈ ਕਈ ਫੀਚਰਜ਼ ਪੇਸ਼ ਕੀਤੇ ਹਨ ਜਿਨ੍ਹਾਂ ਨੂੰ ਜਲਦ ਹੀ ਗੂਗਲ ਸਰਚ ’ਚ ਸ਼ਾਮਲ ਕਰ ਦਿੱਤਾ ਜਾਵੇਗਾ। ਅਜਿਹਾ ਹੋਣ ਨਾਲ ਤੁਹਾਨੂੰ ਗੂਗਲ ’ਤੇ ਕੁਝ ਵੀ ਸਰਚ ਕਰਨਾ ਆਸਾਨ ਹੋ ਜਾਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਗੂਗਲ ਨੇ ਆਪਣੇ ਵਰਚੁਅਲ ਸਰਚ ਟੂਲ ਗੂਗਲ ਲੈੱਨਜ਼ ਨੂੰ ਅਪਡੇਟ ਕਰ ਦਿੱਤਾ ਹੈ। ਹੁਣ ਗੂਗਲ ਲੈੱਨਜ਼ ’ਚ ਏ.ਆਈ.-ਪਾਵਰਡ ਲੈਗਵੇਂਜ ਫੀਚਰ ਦਿੱਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਟਵਿਟਰ ਰਾਹੀਂ ਜਾਣਕਾਰੀ ਦਿੱਤੀ ਹੈ। 

ਇਮੇਜ ਸਰਚ ਕਰਨਾ ਹੋਵੇਗਾ ਹੋਰ ਵੀ ਆਸਾਨ
ਗੂਗਲ ਸਰਚ ਨੂੰ ਬਿਹਤਰ ਬਣਾਉਣ ਲਈ ਗੂਗਲ ਨੇ ਐਡਵਾਂਸ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਫਟਵੇਅਰ ਦਾ ਇਸਤੇਮਾਲ ਕੀਤਾ ਹੈ। ਇਸ ਦੀ ਮਦਦ ਨਾਲ ਟੈਕਸਟ ਦੇ ਨਾਲ ਫੋਟੋ ਨੂੰ ਵੀ ਸਰਚ ਕੀਤਾ ਜਾ ਸਕੇਗਾ। ਇਸ ਨਾਲ ਈ-ਕਾਮਰਸ ਪਲੇਟਫਾਰਮ ’ਤੇ ਕੁਝ ਵੀ ਸਰਚ ਕਰਨ ’ਚ ਆਸਾਨੀ ਹੋਵੇਗੀ। 

ਯੂਜ਼ਰਸ ਮਿਲਣਗੇ ਪਹਿਲਾਂ ਨਾਲੋਂ ਸਹੀ ਸਰਚ ਆਪਸ਼ਨ
ਗੂਗਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪ੍ਰਭਾਕਰ ਰਾਘਵਨ ਨੇ ਦੱਸਿਆ ਹੈ ਕਿ ਜੇਕਰ ਰਸਤੇ ’ਚ ਤੁਹਾਨੂੰ ਬਾਈਕ ਖਰਾਬ ਹੋ ਜਾਵੇ ਅਤੇ ਤੁਹਾਨੂੰ ਉਸ ਨੂੰ ਠੀਕ ਕਰਨ ਲਈ ਗਾਈਡਲਾਈਂਜ਼ ਦੀ ਲੋੜ ਹੈ ਤਾਂ ਤੁਹਾਨੂੰ ਬਸ ਗੂਗਲ ਲੈੱਨਜ਼ ਨਾਲ ਬਾਈਕ ਦੇ ਖਰਾਬ ਪਾਰਟਸ ’ਤੇ ਫੋਕਸ ਕਰਨਾ ਹੈ, ਉਸ ਦੀ ਫੋਟੋ ਕਲਿੱਕ ਕਰਕੇ ਤੁਸੀਂ ਸਰਚ ਬਾਕਸ ’ਚ ਪੋਸਟ ਕਰਕੇ ਸਹੀ ਵੀਡੀਓ ਟਿਊਟੋਰੀਅਲ ਨੂੰ ਸਰਚ ਕਰ ਸਕੋਗੇ। 

Rakesh

This news is Content Editor Rakesh