ਇਹ ਹਨ ਗੂਗਲ ਸਰਚ ’ਤੇ ਟ੍ਰੈਂਡਿੰਗ ਹੋਣ ਵਾਲੀਆਂ 2018 ਦੀਆਂ ਟਾਪ ਬਾਈਕਜ਼

12/16/2018 2:10:58 PM

ਆਟੋ ਡੈਸਕ– ਸਾਲ 2018 ਖਤਮ ਹੋਣ ਵਾਲਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੂਗਲ ਨੇ ਆਪਣੇ ਸਰਚ ਇੰਜਣ ’ਤੇ ਟਾਪ ਟ੍ਰੈਂਡਿੰਗ ਬਾਈਕਜ਼ ਦੀ ਲਿਸਟ ਜਾਰੀ ਕੀਤੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਭਾਰਤ ’ਚ ਇਸ ਸਾਲ ਕਿਹੜੀਆਂ ਕੰਪਨੀਆਂ ਦੀਆਂ ਬਾਈਕਜ਼ ਨੇ ਲੋਕਾਂ ਨੂੰ ਆਪਣੇ ਵਲ ਆਕਰਸ਼ਿਤ ਕੀਤਾ ਅਤੇ ਲੋਕ ਇਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

1. ਜਾਵਾ
ਲੰਬੇ ਸਮੇਂ ਬਾਅਦ ਜਾਵਾ ਨੇ ਬਾਜ਼ਾਰ ’ਚ ਵਾਪਸੀ ਕੀਤੀ ਹੈ ਅਤੇ ਹਾਲ ਹੀ ’ਚ ਇਸ ਕੰਪਨੀ ਨੇ ਜਾਵਾ ਅਤੇ ਜਾਵਾ 42 ਨੂੰ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਇਸ ਨੇ ਜਾਵਾ ਪੇਰਾਕ ਬਾਈਕ ਨੂੰ ਵੀ ਪੇਸ਼ ਕੀਤਾ ਹੈ, ਉਸ ਦੀ ਕੀਮਤ ਆਦਿ ਨੂੰ ਵੀ ਜਨਤਕ ਕਰ ਦਿੱਤਾ ਗਿਆ ਹੈ। ਹਾਲਾਂਕਿ ਪੇਰਾਕ ਨੂੰ ਅਜੇ ਲਾਂਚ ਨਹੀਂ ਕੀਤਾ ਗਿਆ। ਜਾਵਾ ਅਜੇ ਡੀਲਰਸ਼ਿਪ ਸੈਟਲ ਕਰਨ ’ਚ ਲੱਗੀ ਹੈ।ਫਿਲਹਾਲ ਬਾਈਕ ਨੂੰ ਆਨਲਾਈਨ ਹੀ ਬੁੱਕ ਕੀਤਾ ਜਾ ਸਕਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਇਹ ਗੂਗਲ ਟ੍ਰੈਂਡ ’ਚ ਟਾਪ ’ਤੇ ਰਹੀ। 

2. ਟੀ.ਵੀ.ਐੱਸ. ਅਪਾਚੇ
ਗੂਗਲ ਨੇ ਅਜੇ ਇਹ ਸਪੈਸੀਫਿਕਲੀ ਨਹੀਂ ਦੱਸਿਆ ਕਿ ਕਿਹੜੀ ਟੀ.ਵੀ.ਐੱਸ. ਅਪਾਚੇ ਜ਼ਿਆਦਾ ਟ੍ਰੈਂਡਿੰਗ ਰਹੀ। ਫਿਲਹਾਲ ਟੀ.ਵੀ.ਐੱਸ. ਨੇ ਹਾਲ ਹੀ ’ਚ ਨਵੀਂ ਅਪਾਚੇ ਆਰ.ਟੀ.ਆਰ. 160 4ਵੀ ਅਤੇ ਅਪਾਚੇ ਆਰ.ਟੀ.ਆਰ. 200 4ਵੀ ਰੇਸ ਐਡੀਸ਼ਨ ਨੂੰ ਲਾਂਚ ਕੀਤਾ ਹੈ। ਇਹ ਦੋਵੇਂ ਹੀ ਬਾਈਕਜ਼ ਕਾਫੀ ਪ੍ਰਸਿੱਧ ਰਹੀਆਂ ਹਨ। ਇਸ ਤੋਂ ਇਲਾਵਾ ਇਸ ਦਾ 310 ਵੀ ਕਾਫੀ ਪ੍ਰਸਿੱਧ ਰਿਹਾ ਹੈ।

3. ਸੁਜ਼ੂਕੀ ਇੰਟਰੂਡਰ
ਵਿਕਰੀ ਦੇ ਮਾਮਲੇ ’ਚ ਕੁਝ ਖਾਸ ਨਾ ਕਰਨ ਸਕਣ ਦੇ ਬਾਵਜੂਦ ਆਪਣੇ ਡਿਜ਼ਾਈਨ ਅਤੇ ਲੁੱਕ ਕਾਰਨ ਇਹ ਬਾਈਕ ਲੋਕਾਂ ਦਾ ਧਿਆਨ ਖਿੱਚਣ ’ਚ ਕਾਮਯਾਬ ਰਹੀ। ਇਹ ਬਾਈਕ ਦੇਖਣ ’ਚ ਬੇਹੱਦ ਹੀ ਮਹਿੰਗੀ ਲੱਗਦੀ ਹੈ। 

4. ਟੀ.ਵੀ.ਐੱਸ. ਐਨਟਾਰਕ 125
ਟੀ.ਵੀ.ਐੱਸ. ਐਨਟਾਰਕ 125 ਆਪਣੇ ਸੈਗਮੈਂਟ ’ਚ ਮੋਸਟ ਪਾਪੁਲਰ ਕਹੀ ਜਾ ਸਕਦੀ ਹੈ। ਆਪਣੀ ਨਵੀਂ ਅਤੇ ਕ੍ਰੈਸ਼ ਸਟਾਈਲਿੰਗ ਅਤੇ ਢੇਰ ਸਾਰੇ ਫੀਚਰਜ਼ ਦੇ ਨਾਲ ਸਕੂਟਰ ਭਾਰਤੀ ਬਾਜ਼ਾਰ ’ਚ ਸੁਰਖੀਆਂ ਬਟੋਰਨ ’ਚ ਕਾਮਯਾਬ ਰਹੀ। ਭਾਰਤ ’ਚ ਇਸ ਨੂੰ ਨੌਜਵਾਨਾਂ ਨੂੰ ਧਿਆਨ ’ਚ ਰੱਖ ਕੇ ਬਣਾਇਆ ਗਿਆ ਹੈ।

5. ਸੁਜ਼ੂਕੀ ਬਰਗਮੈਨ ਸਟਰੀਟ
ਸੁਜ਼ੂਕੀ ਬਰਗਮੈਨ ਸਟਰੀਟ ਨੂੰ ਜਦੋਂ ਭਾਰਤ ’ਚ 125 ਸੀਸੀ ਇੰਜਣ ਨਾਲ ਉਤਾਰਿਆ ਤਾਂ ਇਸ ਨੇ ਕਾਫੀ ਸੁਰਖੀਆਂ ਬਟੋਰੀਆਂ। ਹਾਲਾਂਕਿ ਕੀਮਤਾਂ ਕੀਮਤ ਥੋੜ੍ਹੀ ਜ਼ਿਆਦਾ ਹੋਣ ਕਾਰਨ ਇਹ ਵਿਕਰੀ ’ਚ ਬਹੁਤ ਜ਼ਿਆਦਾ ਸਫਲ ਤਾਂ ਨਹੀਂ ਰਹੀ ਪਰ ਇਸ ਦੇ ਸੇਲ ਠੀਕ-ਠਾਕ ਹੀ ਹੈ।

6. TVS Radeon
Radeon ਬਾਈਕ ਨੂੰ ਕੰਪਨੀ ਨੇ ਇਸ ਸਾਲ ਲਾਂਚ ਕੀਤਾ ਹੈ ਜੋ ਇਸ ਲਿਸਟ ’ਚ ਸ਼ਾਮਲ ਹੈ। ਇਸ ਦੀ ਵਿਕਰੀ ਵੀ ਬਿਹਤਰ ਰਹੀ ਹੈ। ਇਹੀ ਨਹੀਂ ਸਗੋਂ ਇਹ ਅਜਿਹੀ ਕੰਪਿਊਟਰ ਬਾਈਕ ਹੈ ਜਿਸ ਨੇ ਇਸ ਲਿਸਟ ’ਚ ਥਾਂ ਬਣਾਈ ਹੈ। ਕੰਪਨੀ ਨੇ ਇਸ ਬਾਈਕ ’ਚ ਘੱਟ ਕੀਮਤ ’ਚ ਕਈ ਸ਼ਾਨਦਾਰ ਫੀਚਰਜ਼ ਸ਼ਾਮਲ ਕੀਤੇ ਹਨ।