ਗੂਗਲ ਨੇ ਐਂਡ੍ਰਾਇਡ, ਵਿੰਡੋਜ ਅਤੇ iOS ਲਈ ਰੋਲ ਆਊਟ ਕੀਤਾ Chrome 77

09/23/2019 12:39:24 AM

ਗੈਜੇਟ ਡੈਸਕ—ਗੂਗਲ ਨੇ ਆਪਣੇ ਮਸ਼ਹੂਰ ਵੈੱਬ ਬ੍ਰਾਊਜਰ ਕ੍ਰੋਮ ਦਾ ਲੇਟੈਸਟ ਅਪਡੇਟ Chrome 77 ਯੂਜ਼ਰਸ ਲਈ ਰੋਲਆਊਟ ਕਰ ਦਿੱਤਾ ਹੈ। ਇਹ ਅਪਡੇਟ ਐਂਡ੍ਰਾਇਡ, ਵਿੰਡੋਜ਼, ਲਾਈਨਕਸ ਅਤੇ ਆਈ.ਓ.ਐੱਸ. ਪਲੇਟਫਾਰਮ ਲਈ ਦਿੱਤਾ ਗਿਆ ਹੈ। ਇਸ ਨਵੀਂ ਅਪਡੇਟ 'ਚ ਯੂਜ਼ਰਸ ਨੂੰ ਕੁਝ ਫੀਚਰਸ ਤਾਂ ਮਿਲੇ ਹੀ ਹਨ, ਨਾਲ ਹੀ ਕਈ ਬੱਗਸ ਨੂੰ ਫਿਕਸ ਕਰ ਦਿੱਤਾ ਗਿਆ ਹੈ। ਅਗਲੇ ਕੁਝ ਹਫਤੇ 'ਚ ਡੈਕਸਟਾਪ ਅਤੇ ਐਂਡ੍ਰਾਇਡ ਯੂਜ਼ਰਸ ਲਈ ਇਕ ਹੋਰ ਕ੍ਰੋਮ ਅਪਡੇਟ ਰੋਲਆਊਟ ਕੀਤਾ ਜਾਵੇਗਾ।

ਨਵੇਂ ਫੀਚਰਸ 'ਚ ਇਕ ਪੂਰੀ ਤਰ੍ਹਾਂ ਨਵਾਂ ਗ੍ਰਿਡ ਲੇਅ-ਆਊਟ ਵੀ ਸ਼ਾਮਲ ਹੈ। ਇਹ ਅਪਡੇਟ ਯੂਜ਼ਰਸ ਲਈ ਟੈਬਸ ਸਲੈਕਟ ਕਰਨ ਨੂੰ ਆਸਾਨ ਬਣਾ ਦੇਵੇਗਾ ਅਤੇ ਟੈਬਸ ਨੂੰ ਥੰਬਨੇਲ ਦੀ ਤਰ੍ਹਾਂ ਦੇਖਿਆ ਜਾ ਸਕੇਗਾ। ਇਨ੍ਹਾਂ ਹੀ ਨਹੀਂ, ਐਂਡ੍ਰਾਇਡ ਡਿਵਾਈਸੇਜ 'ਤੇ ਗਰੁੱਪ ਟੈਬਸ ਤਿਆਰ ਕਰਨਾ ਵੀ ਯੂਜ਼ਰਸ ਲਈ ਆਸਾਨ ਹੋ ਜਾਵੇਗਾ। ਇਸ ਦੇ ਲਈ ਗ੍ਰਿਡ ਲੇਅ—ਆਊਟ 'ਚ ਕਿਸੇ ਵੀ ਟੈਬ ਨੂੰ ਆਸਾਨੀ ਨਾਲ ਡਰੈਗ ਅਤੇ ਡਰਾਪ ਕਰਨਾ ਹੋਵੇਗਾ। ਇਕ ਟੈਬ ਦੇ ਉੱਤੇ ਦੂਜੇ ਨੂੰ ਡਰਾਪ ਕਰਨ ਤੋਂ ਬਾਅਦ ਆਸਾਨੀ ਨਾਲ ਟੈਬਸ ਨੂੰ ਆਸਾਨ ਕੀਤਾ ਜਾ ਸਕੇਗਾ।

ਟੈਬ ਸਵਿਚ ਕਰਨਾ ਆਸਾਨ
ਸਕਰੀਨ 'ਚ ਬਾਟਮ ਰਾਈਟ ਕਾਰਨਰ 'ਚ ਮਿਲਣ ਵਾਲੇ ਟੈਬ ਸਵਿਚਰ ਦੀ ਮਦਦ ਨਾਲ ਕਈ ਟੈਬਸ ਵਿਚਾਲੇ ਸਵਿਚ ਕੀਤਾ ਜਾ ਸਕਦਾ ਹੈ। ਐਡਰੈੱਸ ਬਾਰ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਹੁਣ ਸਿੱਧੇ ਐਡਰੈੱਸ ਬਾਰ 'ਚ ਹੀ ਆਂਸਰਸ ਮਿਲਣਗੇ। ਜਦੋਂ ਤੁਸੀਂ ਕਿਸੇ ਵੀ ਈਵੈਂਟ ਜਾਂ ਫਿਲਮ ਦੇ ਬਾਰੇ 'ਚ ਸਰਚ ਕਰੋਗੇ ਤਾਂ ਕੋਈ ਸਵਾਲ ਟਾਈਪ ਕਰਦੇ ਹੀ ਤੁਹਾਨੂੰ ਐਡਰੈੱਸ ਬਾਰ 'ਚ  ਹੀ ਉਸ ਦਾ ਜਵਾਬ ਮਿਲ ਜਾਵੇਗਾ। ਇਹ ਫੀਚਰ ਛੋਟਾ ਜ਼ਰੂਰ ਹੈ ਪਰ ਹੈ ਬਹੁਤ ਕੰਮ ਦਾ। ਅਜਿਹੇ ਕਈ ਛੋਟੇ ਪਰ ਜ਼ਰੂਰੀ ਬਦਲਾਅ ਨਵੇਂ ਅਪਡੇਟ ਨਾਲ ਹੀ ਬ੍ਰਾਊਜਰ 'ਚ ਕੀਤੇ ਗਏ ਹਨ।

ਕਲਰ ਕਸਟਮਾਈਜੇਸ਼ਨ
ਯੂਜ਼ਰਸ ਹੁਣ ਬੈਕਗ੍ਰਾਊਂਡ ਨੂੰ ਕਸਟਮਾਈਜਡ ਕਰ ਸਕਦੇ ਹਨ ਅਤੇ ਬਿਹਤਰ ਡੈਸਕਟਾਪ ਐਕਸਪੀਰੀਅੰਸ ਲਈ ਕਲਰਸ ਅਤੇ ਥੀਮਸ ਨੂੰ ਵੀ ਬਦਲਿਆ ਜਾ ਸਕੇਗਾ। ਇਸ ਦੇ ਲਈ ਤੁਹਾਨੂੰ ਕਸਟਮਾਈਜ ਟੈਬ 'ਚ ਜਾਣਾ ਹੋਵੇਗਾ। ਬਾਟਮ ਰਾਈਟ ਕਾਰਨਰ ਤੋਂ ਇਸ ਆਪਸ਼ਨ 'ਤੇ ਜਾਣ ਤੋਂ ਬਾਅਦ ਆਪਣੇ ਬ੍ਰਾਊਜਰ 'ਚ ਬਦਲਾਅ ਕਰ ਸਕੋਗੇ। ਇਸ ਫੀਚਰ ਦੀ ਮਦਦ ਨਾਲ ਆਪਣੀ ਪਸੰਦ ਦੇ ਹਿਸਾਬ ਨਾਲ ਬ੍ਰਾਊਜਰ ਦਾ ਕਲਰ ਬਦਲਿਆ ਜਾ ਸਕਦਾ ਹੈ ਅਤੇ ਇਸ ਨੂੰ ਪਰਸਨਾਈਜਡ ਕੀਤਾ ਜਾ ਸਕਦਾ ਹੈ। ਇਹ ਅਪਡੇਟ ਜਲਦ ਹੀ ਸਾਰੇ ਯੂਜ਼ਰਸ ਲਈ ਨੂੰ ਮਿਲ ਜਾਵੇਗੀ।

Karan Kumar

This news is Content Editor Karan Kumar