Google ਦੇ ਸਮਾਰਟ ਸਪੀਕਰ ਨੂੰ ਹੁਣ ਤੋਂ ਹਿੰਦੀ ''ਚ ਵੀ ਦੇ ਸਕੋਗੇ ਵੁਆਈਸ ਕਮਾਂਡ

10/23/2018 4:40:13 PM

ਗੈਜੇਟ ਡੈਸਕ- ਇਸ ਸਾਲ ਗੂਗਲ ਨੇ ਗੂਗਲ ਅਸਿਸਟੈਂਟ ਲਈ ਹਿੰਦੀ ਭਾਸ਼ਾ ਦੀ ਸਪੋਰਟ ਜਾਰੀ ਕੀਤੀ ਸੀ। ਹੁਣ ਗੂਗਲ ਨੇ ਗੂਗਲ ਹੋਮ ਤੇ ਹੋਮ ਮਿੰਨੀ ਸਪੀਕਰ ਲਈ ਹਿੰਦੀ ਭਾਸ਼ਾ ਦੀ ਸਪੋਰਟ ਦਾ ਐਲਾਨ ਕਰ ਦਿੱਤੀ ਹੈ। ਇਸ ਦਾ ਮਤਲਬ ਹੁਣ ਗੂਗਲ ਦੇ ਸਮਾਰਟ ਸਪੀਕਰਸ ਨਾਲ ਤੁਸੀਂ ਹਿੰਦੀ 'ਚ ਵੀ ਗੱਲ ਕਰ ਸਕੋਗੇ ਤੇ ਕਮਾਂਡ ਦੇ ਸਕਣਗੇ। ਜਿਵੇਂ ਕੀ ਤੁਸੀਂ ਹਿੰਦੀ 'ਚ ਗੂਗਲ ਤੋਂ ਪੂਛ ਸਕਦੇ ਹੋ- ਕ੍ਰਿਕੇਟ ਦਾ ਸਕੋਰ ਕੀ ਹੈ?
ਤੁਹਾਨੂੰ ਦੱਸ ਦੇਈਏ ਕਿ ਲਾਂਚ ਦੇ ਸਮੇਂ ਕੰਪਨੀ ਨੇ ਐਲਾਨ ਕੀਤਾ ਸੀ ਕਿ ਸਪੀਕਰਸ 'ਚ ਹਿੰਦੀ ਸਪੋਰਟ ਸਾਲ ਦੇ ਅਖੀਰ ਤੱਕ ਜਾਰੀ ਕੀਤੀ ਜਾਵੇਗੀ। ਪਰ ਹੁਣ ਲਾਂਚ ਦੇ 6 ਮਹੀਨੇ ਬਾਅਦ ਹੀ ਇਸ ਨੂੰ ਜਾਰੀ ਕਰ ਦਿੱਤਾ ਗਈ ਹੈ। ਇਸ ਲੇਟੈਸਟ ਅਪਡੇਟ ਤੋਂ ਬਾਅਦ ਯੂਜ਼ਰਸ ਹਿੰਦੀ ਭਾਸ਼ਾ ਨੂੰ ਡਿਫਾਲਟ ਭਾਸ਼ਾ ਦੇ ਰੂਪ 'ਚ ਚੁੱਣ ਸਕਣਗੇ ਤੇ ਸਮਾਰਟਫੋਨ ਜਾਂ ਹੋਮ ਸਪੀਕਰਸ ਦੇ ਅਸਿਸਟੈਂਟ ਨਾਲ ਹਿੰਦੀ 'ਚ ਗੱਲ ਕਰ ਸਕਣਗੇ। 

ਭਾਸ਼ਾ ਚੁਣਨ ਲਈ ਯੂਜ਼ਰਸ ਨੂੰ ਗੂਗਲ ਹੋਮ ਐਪ 'ਚ ਜਾ ਕੇ Account> Settings >Assistant> Languages ਤੱਕ ਜਾਣਾ ਹੋਵੇਗਾ ਤੇ ਫਿਰ ਭਾਸ਼ਾ ਦੀ ਚੋਣ ਕਰਨੀ ਹੋਵੇਗੀ। ਯੂਜ਼ਰਸ ਇਕ ਤੋਂ ਜ਼ਿਆਦਾ ਭਾਸ਼ਾ ਦੀ ਵੀ ਚੋਣ ਕਰ ਸਕਦੇ ਹਨ। ਇਸ ਦਾ ਮਤਲਬ ਤੁਸੀਂ ਹਿੰਦੀ ਤੇ ਇੰਗਲਿਸ਼ ਦੋ ਭਾਸ਼ਾ ਨੂੰ ਸਿਲੈਕਟ ਕਰ ਸਕਦੇ ਹੋ। ਜੇਕਰ ਤੁਹਾਨੂੰ ਇਹ ਅਪਡੇਟ ਨਹੀਂ ਮਿਲੀ ਹੈ ਤਾਂ ਆਪਣੀ ਗੂਗਲ ਹੋਮ ਐਪ ਨੂੰ ਅਪਡੇਟ ਕਰ ਲਵੋਂ।

ਗੂਗਲ ਐਪ ਇਕ ਸਮਾਰਟ ਸਪੀਕਰ ਹੈ ਜਿਸ ਨੂੰ ਯੂਜ਼ਰਸ ਬੋਲ ਕੇ ਮਤਲਬ ਵੁਆਈਸ ਕਮਾਂਡ ਨਾਲ ਚੱਲਾ ਸਕਦੇ ਹਨ। ਤੁਸੀਂ ਗੂਗਲ ਸਮਾਰਟ ਸਪੀਕਰ ਨੂੰ ਕਮਾਂਡ ਦੇ ਕੇ ਮੌਸਮ ਦਾ ਹਾਲ ਜਾਣ ਸਕਦੇ ਹਨ, ਮਿਊਜਿਕ ਸੁੱਣ ਸਕਦੇ ਹਨ, ਕਿਸੇ ਦੇ ਬਾਰੇ ਸਰਚ ਕਰ ਸਕਦੇ ਹੋ ਤੇ ਨਿਊਜ ਬੁਲੇਟਿਨ ਵੀ ਸੁੱਣ ਸਕਦੇ ਹੋ। ਤੁਸੀਂ ਗੂਗਲ ਸਮਾਰਟ ਸਪੀਕਰਸ ਨੂੰ ਆਨਲਾਈਨ ਫਲਿਪਕਾਰਟ 'ਤੇ ਸ਼ੁਰੂ ਹੋਣ ਵਾਲੀ ਸੇਲ 'ਚ ਡਿਸਕਾਊਂਟ 'ਚ ਖਰੀਦ ਸਕਦੇ ਹੋ।