ਇਸ ਸਾਲ ਲਾਂਚ ਨਹੀਂ ਹੋਵੇਗਾ ਗੂਗਲ Pixel XL 2 ‘muskie’

06/13/2017 5:31:58 PM

ਜਲੰਧਰ- ਗੂਗਲ ਇਸ ਸਾਲ ਪਿਕਸਲ ਸੀਰੀਜ਼ 'ਚ ਨਵਾਂ ਸਮਾਰਟਫੋਨ ਲਾਂਚ ਕਰੇਗੀ ਜਿਸ ਬਾਰੇ ਅਜੇ ਤੱਕ ਕਈ ਲੀਕ ਖਬਰਾਂ ਅਤੇ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਜਿਨ੍ਹਾਂ ਮੁਤਾਬਕ ਪਿਕਸਲ ਸੀਰੀਜ਼ 'ਚ ਤਿੰਨ ਵੇਰੀਅੰਟ ਲਾਂਚ ਹੋਣਗੇ ਜਿਨ੍ਹਾਂ 'ਚ Pixel 2, Pixel XL 2 ਅਤੇ Pixel XXL 2 ਸ਼ਾਮਲ ਹਨ। ਇਨ੍ਹਾਂ ਸਾਰੇ ਵੇਰੀਅੰਟ ਦੇ ਕੋਡਨੇਮ ਦੀ ਵੀ ਜਾਣਕਾਰੀ ਸਾਹਮਣੇ ਆਈ ਸੀ ਜਿਨ੍ਹਾਂ 'ਚ ਇਨ੍ਹਾਂ ਨੂੰ Walleye, Muskie ਅਤੇ Taimen ਨਾਂ ਦਿੱਤਾ ਗਿਆ। ਇਨ੍ਹਾਂ 'ਚ Pixel XL 2 ਕੋਡਨੇਮ Muskie ਦੇ ਬਾਰੇ ਹੁਣ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਮੁਤਾਬਕ ਕੰਪਨੀ ਪਿਕਸਲ ਸਮਾਰਟਫੋਨ ਦੀ ਦੂਜੀ ਜਨਰੇਸ਼ਨ 'ਚੋਂ ਇਸ ਸਮਾਰਟਫੋਨ ਨੂੰ ਹਟਾ ਸਕਦੀ ਹੈ। 
ਐਂਡਰਾਇਡ ਪੁਲਸ ਦੀ ਰਿਪੋਰਟ ਮੁਤਾਬਕ ਗੂਗਲ ਨੇ Pixel XL 2 ਨੂੰ ਇਸ ਸੀਰੀਜ਼ 'ਚੋਂ ਹਟਾ ਦਿੱਤਾ ਹੈ ਜਿਸ ਨੂੰ Pixel XL ਦਾ ਸਫਲ ਵੇਰੀਅੰਟ ਕਿਹਾ ਗਿਆ ਸੀ। ਹੁਣ ਗੂਗਲ ਇਸ ਸਾਲ ਦੋ ਪਿਕਸਲ ਸਮਾਰਟਫੋਨ ਲਾਂਚ ਕਰੇਗੀ ਜਿਸ ਵਿਚ ਛੋਟੇ ਵੇਰੀਅੰਟ ਪਿਕਸਲ 2 ਨੂੰ ਕੋਡਨੇਮ ‘Walleye’ ਅਤੇ Pixel Xl 2 ਨੂੰ ਕੋਡਨੇਮ ‘Taimen’ ਦਿੱਤਾ ਗਿਆ ਹੈ। ਮੂਲ ਰੂਮ ਨਾਲ ਗੂਗਲ XXL 2 ਕੋਡਨੇਮ ‘Taimen’ ਨੂੰ ਤਿੰਨਾਂ ਡਿਵਾਈਸ 'ਚ ਸਭ ਤੋਂ ਵੱਡਾ ਮੰਨਿਆ ਗਿਆ ਸੀ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ‘“aimen’ਦਾ ਆਕਾਰ ਕੀ ਹੋਵੇਗਾ ਪਰ ਉਮੀਦ ਹੈ ਕਿ ਇਸ ਵਿਚ ਮੌਜੂਦਾ Pixel XL 'ਚ ਦਿੱਤੀ ਗਈ 5.5-ਇੰਚ ਦੀ ਡਿਸਪਲੇ ਤੋਂ ਵੱਡੀ ਡਿਸਪਲੇ ਹੋਵੇਗੀ। 
ਜ਼ਿਕਰਯੋਗ ਹੈ ਕਿ ਕੱਲ ਹੀ ਗੂਗਲ Pixel XL 2 ਬੈਂਚਮਾਰਕਿੰਗ ਸਾਈਟ ਗੀਕਬੈਂਚ 'ਤੇ ਲਿਸਟ ਹੋਇਆ ਸੀ ਜਿਥੇ ਇਸ ਦੇ ਸਪੈਸੀਫਿਕੇਸ਼ਨ ਦੀ ਜਾਣਕਾਰੀ ਦਿੱਤੀ ਗਈ ਸੀ। ਲਿਸਟਿੰਗ ਮੁਤਾਬਕ Pixel XL 2 'ਚ 5.6-ਇੰਚ ਦੀ ਕਵਾਡ-ਐੱਚ.ਡੀ. ਡਿਸਪਲੇ ਹੋਵੇਗੀ। ਗੂਗਲ Pixel XL 2 ਕੁਆਲਕਾਮ ਦੇ ਸਨੈਪਡ੍ਰੈਗਨ 835 ਚਿੱਪਸੈੱਟ ਦੇ ਨਾਲ 2.3 ਗੀਗਾਹਰਟਜ਼ 'ਤੇ ਪੇਸ਼ ਹੋਵੇਗਾ। ਇਸ ਵਿਚ 4ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਮੈਮਰੀ ਹੋਵੇਗੀ। ਉਥੇ ਹੀ Pixel XL 2 'ਚ ਫੋਟੋਗ੍ਰਾਫੀ ਲਈ 12 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਇਹ ਸਮਾਰਟਫੋਨ ਐਂਡਰਾਇਡ ਓ ਆਪਰੇਟਿੰਗ ਸਿਸਟਮ 'ਤੇ ਆਧਾਰਤ ਹੋਵੇਗਾ। 
ਉਥੇ ਹੀ ਪਿਛਲੇ ਦਿਨੀਂ ਸਾਹਮਣੇ ਆਈਆਂ ਲੀਕ ਖਬਰਾਂ ਮੁਤਾਬਕ Pixel 2 ਅਤੇ Pixel XL 2 ਆਈ.ਪੀ.68 ਸਰਟੀਫਾਈਡ ਹੋਣਗੇ ਜੋ ਕਿ ਇਸ ਨੂੰ ਵਾਟਰਪਰੂਫ ਅਤੇ ਡਸਟ ਪਰੂਫ ਬਣਾਉਂਦੇ ਹਨ। ਗੂਗਲ ਦਾ ਕਹਿਣਾ ਹੈ ਕਿ ਨਵੇਂ ਪਿਕਸਲ ਸਮਾਰਟਫੋਨ 4K UHD Premium Foveated Rendering ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ ਇਸ ਵਿਚ ਉੱਚ ਸ਼੍ਰੇਣੀ ਦੇ ਮੋਬਾਇਲ ਵੀ.ਆਰ. ਐਪਸ ਲਈ Q-SYNC ਮੌਜੂਦਾ ਹੋਵੇਗਾ।’