ਗੂਗਲ ਨੇ Chrome OS ਲਈ ਰੋਲ-ਆਊਟ ਕੀਤੀ ਨਵੀਂ ਅਪਡੇਟ

09/19/2018 3:56:24 PM

ਜਲੰਧਰ-ਇਸ ਮਹੀਨੇ ਦੀ ਸ਼ੁਰੂਆਤ 'ਚ ਗੂਗਲ ਨੇ ਆਪਣੇ ਪਲੇਟਫਾਰਮ (ਵਿੰਡੋਜ਼ , ਮੈਕ ਓ. ਐੱਸ, ਆਈ. ਓ. ਐੱਸ. ਅਤੇ ਐਂਡਰਾਇਡ) 'ਚ ਆਪਣੇ ਕ੍ਰੋਮ ਬ੍ਰਾਊਜ਼ਰ ਨੂੰ ਅਪਗ੍ਰੇਡ ਕੀਤਾ ਸੀ। ਇਸ 'ਚ ਰਾਊਂਡ ਐੱਜ, ਅਪਡੇਟ ਕੀਤੇ ਗਏ ਆਈਕਾਨਸ ਅਤੇ ਇਕ ਨਵਾਂ ਕਲਰ ਪੈਲੇਟ ਦੇ ਨਾਲ ਇਕ ਨਵਾਂ ਡਿਜ਼ਾਈਨ ਪੇਸ਼ ਕੀਤਾ ਗਿਆ ਸੀ। ਹੁਣ ਗੂਗਲ ਇਸ ਅਪਡੇਟ ਨੂੰ ਆਪਣੇ ਕ੍ਰੋਮ ਓ. ਐੱਸ. (Chrome OS) ਦੇ ਲਈ ਰੋਲ-ਆਊਟ ਕਰ ਰਹੀ ਹੈ। ਕ੍ਰੋਮ ਓ. ਐੱਸ. ਬ੍ਰਾਊਜ਼ਰ ਆਧਾਰਿਤ ਆਪਰੇਟਿੰਗ ਸਿਸਟਮ ਹੈ, ਜਿਸ ਦੀ ਵਰਤੋਂ ਕ੍ਰੋਮਬੁੱਕਸ ਦੇ ਲਈ ਕੀਤੀ ਜਾਂਦੀ ਹੈ।ਨਵੀਂ ਅਪਡੇਟ ਕ੍ਰੋਮ ਓ. ਐੱਸ. ਨੂੰ ਵਰਜ਼ਨ 69 'ਤੇ ਅਪਡੇਟ ਕਰ ਦਿੱਤਾ ਹੈ, ਜੋ ਇਸ ਨੂੰ ਸਾਰੇ ਡੈਡੀਕੇਟਿਡ ਪਲੇਟਫਾਰਮ 'ਤੇ ਕ੍ਰੋਮ ਬ੍ਰਾਊਜ਼ਰ ਦੇ ਮੌਜੂਦਾ ਵਰਜ਼ਨ ਦੇ ਬਰਾਬਰ ਲਿਆਉਂਦਾ ਹੈ।

ਅਪਡੇਟ 'ਚੋ ਮਿਲੇ ਇਹ ਫੀਚਰਸ-

ਇਸ 'ਚ ਸਭ ਤੋਂ ਵੱਡਾ ਬਦਲਾਅ ਰੀਫ੍ਰੈਸ਼ ਕੀਤਾ ਗਿਆ ਹੈ ''ਮੈਟੀਰਿਅਲ ਥੀਮ'' ਡਿਜ਼ਾਈਨ ਹੈ, ਜੋ ਰਾਊਂਡਿਡ ਕਾਰਨਰ ਅਤੇ ਸਾਫਟਵੇਅਰ ਵਿਜ਼ੂਅਲ ਦੇ ਨਾਲ ਆਉਂਦੀ ਹੈ। ਇਸ ਤੋਂ ਇਲਾਵਾ ਲਿਨਕਸ ਐਪ ਸਪੋਰਟ ਦੇ ਨਾਲ ਆਉਂਦੀ ਹੈ। ਇਹ ਇਕ ਅਜਿਹੀ ਸਰਵਿਸ ਹੈ, ਜੋ ਹੁਣ ਤੱਕ ਸਿਰਫ ਬੀਟਾ ਵਰਜ਼ਨ 'ਚ ਸੀ। ਡਿਵੈਲਪਰ ਹੁਣ ਟਰਮੀਨਲ ਦੇ ਰਾਹੀਂ ਲਿਨਕਸ ਐਪਸ ਅਤੇ ਕਮਾਂਡ ਲਾਈਨ ਟੂਲ ਨੂੰ ਇੰਸਟਾਲ ਕਰ ਸਕਦੇ ਹਨ। ਇਸ ਸਰਵਿਸ ਦਾ ਉਦੇਸ਼ ਡਿਵੈਲਪਰਸ ਨੂੰ ਕ੍ਰੋਮਬੁੱਕਸ 'ਤੇ ਐਂਡਰਾਇਡ ਐਪਸ ਦਾ ਟੈਸਟ ਕਰਨ ਦੀ ਆਗਿਆ ਦਿੰਦਾ ਹੈ।

ਇਕ ਹੋਰ ਨਵੀਂ ਸਰਵਿਸ 'ਨਾਈਟ ਲਾਈਟ' ਹੈ। ਰਿਪੋਰਟ ਮੁਤਾਬਕ 'ਨਾਈਟ ਲਾਈਟ' ਪੂਰੇ ਦਿਨ ਸਕਰੀਨ 'ਤੇ ਰੰਗਾਂ ਨੂੰ ਆਟੋਮੈਟੀਕਲੀ ਮੈਨੇਜ ਕਰਕੇ ਅੱਖਾਂ ਦੇ ਸਟ੍ਰੈਨ ਨੂੰ ਘੱਟ ਕਰਦਾ ਹੈ। ਯੂਜ਼ਰਸ ਇਸ 'ਚ ਆਪਣੇ ਆਪ ਦੇ ਕਸਟਮ ਪੈਟਰਨ ਵੀ ਬਣਾ ਸਕਦੇ ਹਨ ਅਤੇ ਵੱਖਰੇ-ਵੱਖਰੇ ਕਲਰ ਤਾਪਮਾਨ ਸੈੱਟ ਕਰ ਸਕਦੇ ਹਨ।ਇਸ ਤੋਂ ਇਲਾਵਾ ਅਪਡੇਟ 'ਚ ਇਕ ਰੀਫ੍ਰੈਸ਼ ਫਾਈਲਸ ਐਪ, ਫਾਈਲਸ ਐਪ 'ਚ ਟੀਮ ਡਰਾਈਵ ਦੇ ਲਈ ਸਪੋਰਟ, ਗਲੋਬਲ ਟੈਕਸਟ-ਟੂ-ਸਪੀਚ ਸੈਟਿੰਗਸ, OOBE ਵਿਜ਼ੂਅਲ ਸੁਧਾਰ ਅਤੇ ਟੈਬਲੇਟ ਮੋਡ Behaviour ਯੂਨੀਵਰਸਲ ਸ਼ਾਮਿਲ ਕੀਤੇ ਹਨ। ਅਪਡੇਟ ਹੌਲੀ-ਹੌਲੀ ਰੋਲ ਹੋ ਰਿਹਾ ਹੈ, ਇਸ ਲਈ ਇਸ ਦੇ ਕ੍ਰੋਮ ਓ. ਐੱਸ. ਡਿਵਾਈਸ ਤੱਕ ਪਹੁੰਚਣ 'ਚ ਕੁਝ ਸਮਾਂ ਲੱਗ ਸਕਦਾ ਹੈ।