ਭਾਰਤ ’ਚ 15 ਮਈ ਨੂੰ ਉਪਲੱਬਧ ਹੋਣਗੇ Google Pixel 3A ਤੇ 3A XL

05/08/2019 12:44:00 PM

ਗੈਜੇਟ ਡੈਸਕ– ਤਕਨੀਕੀ ਖੇਤਰ ਦੀ ਦਿੱਗਜ ਕੰਪਨੀ ਗੂਗਲ ਦੇ ਨਵੇਂ ਸਮਾਰਟਫੋਨ ਪਿਕਸਲ 3 ਏ ਅਤੇ ਪਿਕਸਲ 3ਏ ਐਕਸ ਐੱਲ ਭਾਰਤੀ ਬਾਜ਼ਾਰ ’ਚ 15 ਮਈ ਤੋਂ ਉਪਲੱਬਧ ਹੋਣਗੇ। ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ 39,999 ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਆਪਣੇ ਪੁਰਾਣੇ ਸਮਾਰਟਫੋਨਜ਼ ਦੇ ਮੁਕਾਬਲੇ ਸਸਤੇ ਇਹ ਫੋਨ ਐਪਲ, ਸੈਮਸੰਗ ਅਤੇ ਵਨਪਲੱਸ ਦੇ ਪ੍ਰੀਮੀਅਮ ਵਰਗ ਦੇ ਮਾਡਲਾਂ ਨੂੰ ਚੁਣੌਤੀ ਦੇਣਗੇ। 

ਗੂਗਲ ਦਾ ਦਾਅਵਾ ਹੈ ਕਿ ਨਵੇਂ ਸਮਾਰਟਫੋਨ ਬਿਹਤਰ ਕੈਮਰੇ ਅਤੇ ਜ਼ਿਆਦਾ ਸਮਰੱਥਾ ਦੀ ਬੈਟਰੀ ਨਾਲ ਲੈਸ ਹਨ। ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕਿਹਾ ਕਿ ‘ਸਾਰਿਆ ਲਈ ਨਿਰਮਾਣ’ ਕੰਪਨੀ ਦੇ ਬੁਨਿਆਦੀ ਸਿਧਾਂਤਾਂ ’ਚ ਸ਼ਾਮਲ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜ਼ਿਆਦਾ ਕਿਫਾਇਤੀ ਸਮਾਰਟਫੋਨ ਭਾਰਤੀ ਬਾਜ਼ਾਰ ’ਚ ਪੇਸ਼ ਕਰਕੇ ਗੂਗਲ ਦਾ ਟੀਚਾ ਭਾਰਤ ਵਰਗੇ ਉਭਰਦੇ ਹੋਏ ਬਾਜ਼ਾਰਾਂ ਦੇ ਗਾਹਕਾਂ ਨੂੰ ਆਪਣੇ ਪ੍ਰੋਡਕਟਸ ਵਲ ਆਕਰਸ਼ਿਤ ਕਰਨਾ ਹੈ।