Google Pixel 2 ਸਮਾਰਟਫੋਨ ''ਚ ਅਪਡੇਟ ਤੋਂ ਬਾਅਦ ਸਾਹਮਣੇ ਆਈ ਇਹ ਨਵੀਂ ਸਮੱਸਿਆ

02/17/2018 1:29:48 PM

ਜਲੰਧਰ-ਰਿਪੋਰਟ ਅਨੁਸਾਰ ਗੂਗਲ ਦੇ ਫਲੈਗਸ਼ਿਪ ਸਮਾਰਟਫੋਨ ਗੂਗਲ ਪਿਕਸਲ 2 ਦੇ ਬਾਰੇ ਹਾਲ 'ਚ ਕੁਝ ਸ਼ਿਕਾਇਤਾਂ ਸਾਹਮਣੇ ਆਈਆ ਹਨ। ਕੁਝ ਸਮਾਂ ਪਹਿਲਾਂ ਫਰਵਰੀ 'ਚ ਇਸ ਸਮਾਰਟਫੋਨ ਦੇ ਲਈ ਅਪਡੇਟ ਰੀਲੀਜ਼ ਕੀਤੀ ਗਈ ਸੀ। ਇਸ ਅਪਡੇਟ ਤੋਂ ਬਾਅਦ ਯੂਜ਼ਰਸ ਦਾ ਕਹਿਣਾ ਹੈ ਕਿ ਨਾਰਮਲ ਵਰਤੋਂ ਕਰਨ 'ਤੇ ਵੀ ਉਨ੍ਹਾਂ ਦੇ ਸਮਾਰਟਫੋਨਜ਼ ਗਰਮ ਹੋ ਰਹੇ ਹਨ।

 

ਇਸ ਦੇ ਨਾਲ ਗੂਗਲ ਪਿਕਸਲ 2 ਦੇ ਯੂਜ਼ਰਸ ਦਾ ਇਹ ਵੀ ਕਹਿਣਾ ਹੈ ਕਿ ਨਾਰਮਲ ਵਰਤੋਂ ਕਰਨ 'ਤੇ ਵੀ ਇਸ ਸਮਾਰਟਫੋਨ ਦੀ ਬੈਟਰੀ ਜਲਦੀ ਖਤਮ ਹੋ ਰਹੀਂ ਹੈ, ਪਰ ਲੋਕਾਂ ਦਾ ਕਹਿਣਾ ਹੈ ਕਿ ਅਪਡੇਟ ਤੋਂ ਬਾਅਦ ਉਨ੍ਹਾਂ ਸਾਹਮਣੇ ਅਜਿਹੀ ਕੋਈ ਵੀ ਸਮੱਸਿਆ ਸਾਹਮਣੇ ਨਹੀਂ ਆ ਰਹੀਂ ਹੈ, ਪਰ ਇਸ ਦੀ ਗਿਣਤੀ ਕਾਫੀ ਘੱਟ ਹੈ। ਇਸਦੇ ਮੁਕਾਬਲੇ ਕਿਤੇ ਜਿਆਦਾ ਵੱਡੀ ਗਿਣਤੀ 'ਚ ਯੂਜ਼ਰਸ ਇਸ ਗੱਲ ਦੀ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਦੇ ਫੋਨ 'ਚ ਅਪਡੇਟ ਤੋਂ ਬਾਅਦ ਫੋਨ ਦੇ ਹੀਟ ਹੋਣ ਅਤੇ ਬੈਟਰੀ ਨਾਲ ਸੰਬੰਧਿਤ ਸਮੱਸਿਆਵਾਂ ਸਾਹਮਣੇ ਆ ਰਹੀਆ ਹਨ।

 

ਰਿਪੋਰਟ ਅਨੁਸਾਰ ਸ਼ਿਕਾਇਤ ਕਰਨ ਵਾਲੇ ਜਿਆਦਾਤਰ ਯੂਜ਼ਰਸ ਦਾ ਕਹਿਣਾ ਹੈ ਕਿ ਇਹ ਸਮੱਸਿਆ ਉਸ ਸਮੇਂ ਆ ਰਹੀਂ ਹੈ, ਜਦੋਂ ਸਮਾਰਟਫੋਨ ਨੂੰ ਸੇਫ ਮੋਡ 'ਚ ਰੱਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਇਹ ਗੱਲ ਨਹੀਂ ਮੰਨੀ ਜਾ ਸਕਦੀ ਹੈ ਕਿ ਡਿਵਾਈਸ 'ਚ ਕਿਸੇ ਥਰਡ ਪਾਰਟੀ ਐਪ ਦੇ ਕਾਰਣ ਅਜਿਹੀ ਸਮੱਸਿਆ ਹੋ ਰਹੀਂ ਹੈ। ਗੂਗਲ ਵੱਲੋਂ ਇਨ੍ਹਾਂ ਸ਼ਿਕਾਇਤਾ 'ਤੇ ਕੋਈ ਵੀ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ।