ਗੂਗਲ ਫੋਟੋਜ਼ ’ਚ ਐਡ ਹੋਏ ਨਵੇਂ ਫੀਚਰਜ਼, ਹੋ ਸਕੇਗੀ ਸਜੈਸਟਿਡ ਸ਼ੇਅਰਿੰਗ

01/19/2019 11:59:28 AM

ਗੈਜੇਟ ਡੈਸਕ– ਗੂਗਲ ਦੀ ਫੋਟੋ ਸ਼ੇਅਰਿੰਗ ਅਤੇ ਸਟੋਰੇਜ ਸਰਵਿਸ ‘ਗੂਗਲ ਫੋਟੋਜ਼’ ਦੇ ਨਵੇਂ ਵਰਜਨ ’ਚ ਕਈ ਨਵੇਂ ਫੀਚਰਜ਼ ਐਡ ਕੀਤੇ ਗਏ ਹਨ। ਇਸ ਦਾ ਵਰਜਨ 4.8 ਹਾਲ ਹੀ ’ਚ ਐਂਡਰਾਇਡ ਡਿਵਾਈਸਿਜ਼ ’ਚ ਅਪਡੇਟ ਹੋਇਆ ਹੈ ਜਿਸ ਤੋਂ ਬਾਅਦ ਨਵੇਂ ਫੀਚਰਜ਼ ਇਸ ਵਿਚ ਐਡ ਕੀਤੇ ਗਏ ਹਨ। ਰਿਪੋਰਟਾਂ ਮੁਤਾਬਕ, ਗੂਗਲ ਇਸ ਸਰਵਿਸ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਉਣ ਦੀ ਤਿਆਰੀ ’ਚ ਕਾਫੀ ਸਮੇਂ ਤੋਂ ਲੱਗਾ ਸੀ। 

ਸ਼ੁਰੂ ’ਚ ਸਾਹਮਣੇ ਆਈਆਂ ਰਿਪੋਰਟਾਂ ’ਚ ਹਾਲਾਂਕਿ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਹ ਫੀਚਰ ਕਿਵੇਂ ਕੰਮ ਕਰੇਗਾ। ਅਜਿਹਾ ਹੋ ਸਕਦਾ ਹੈ ਕਿ ਇਹ ਐਪ ’ਚ ਯੂਜ਼ਰਜ ਦੇ ਇੰਟਰੈਕਸ਼ਨ ਦੇ ਹਿਸਾਬ ਨਾਲ ਸ਼ੇਅਰਿੰਗ ਸਜੈਸ਼ਨ ਦੇਵੇ। ਐਂਡਰਾਇਡ ਹੈੱਡਲਾਈਨ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੰਪਨੀ ਇਸ ਫੀਚਰ ਨੂੰ ‘Peoplekit’ ਦੇ ਤੌਰ ’ਤੇ ਪੇਸ਼ ਕਰ ਸਕਦੀ ਹੈ, ਅਜਿਹਾ ਟਿਅਰਡਾਊਨ ’ਚ ਇਕ ਕੋਡ ’ਚ ਦੇਖਣ ਨੂੰ ਮਿਲਿਆ ਹੈ। ਇਹ ਸ਼ੇਅਰਿੰਗ ਸਜੈਸ਼ਨ ਲਈ ਯੂਜ਼ਰਜ਼ ਦੇ ਇੰਟਰੈਕਸ਼ਨ ਨੂੰ ਦਿਖਾਉਂਦਾ ਹੈ। 

ਸਜੈਸਟਿਡ ਸ਼ੇਅਰਿੰਗ ਤੋਂ ਇਲਾਵਾ ਕੰਪਨੀ ਗੂਗਲ ਮੇਡ ਐਪਸ ਦੇ ਲਿੰਕਸ ਵੀ ਨੈਵੀਗੇਸ਼ਨ ਡ੍ਰਾਅਰ ’ਚ ਐਡ ਕਰ ਰਹੀ ਹੈ। ਰਿਪੋਰਟ ’ਚ ਲਿਖਿਆ ਹੈ ਕਿ ਕੰਪਨੀ ਦੀ ਫੋਟੋ ਸਕੈਨ ਐਪ ਪਹਿਲਾਂ ਹੀ ਉਥੇ ਹੈ ਪਰ ਕੋਡ ਤੋਂ ਪਤਾ ਚੱਲਦਾ ਹੈ ਕਿ ਕਈ ਹੋਰ ਲਿੰਕਸ ਗੂਗਲ ਫੋਟੋਜ਼ ਦੇ ਨਾਲ ਜੁੜਨ ਜਾ ਰਹੇ ਹਨ। ਇਸ ਦੀ ਮਦਦ ਨਾਲ ਐਡੀਟਿੰਗ ਵੀ ਇਸ ’ਤੇ ਇਨੇਬਲ ਹੋ ਸਕੇਗੀ। ਇਸ ਤਰ੍ਹਾਂ ਕ੍ਰੋਪਿੰਗ ਵੀ ਐਪ ਦਾ ਪੋਰਟ ਬਣੇਗਾ ਅਤੇ ਐਪ ਖੁਦ ਅਜਿਹੀ ਫੋਟੋਜ਼ ਸਜੈਸਟ ਕਰੇਗੀ, ਜਿਨ੍ਹਾਂ ਨੂੰ ਕ੍ਰੋਪ ਕੀਤੇ ਜਾਣ ਦੀ ਲੋੜ ਹੈ। 

2018 ’ਚ ਵੀ ਕੰਪਨੀ ਨੇ ਇਸ ਐਪ ਲਈ ਕਈ ਅਪਡੇਟਸ ਲੈ ਕੇ ਆਈ ਸੀ। ਇਸ ਵਿਚ ਐਪ ਦਾ ਰੰਗ ਬਦਲਣ ਦੇ ਨਾਲ-ਨਾਲ ਲਾਈਵ ਐਲਬਮ ਵਰਗੇ ਆਪਸ਼ਨ ਮਿਲੇ ਸਨ, ਜੋ ਖੁਦ ਯੂਜ਼ਰ ਦੀਆਂ ਤਸਵੀਰਾਂ ’ਚ ਇਕੋ ਜਿਹੇ ਚਿਹਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਕੱਠੇ ਕਰ ਦਿੰਦੇ ਸਨ। ਇਹ ਗੂਗਲ ਦੀ ਫੇਸ਼ੀਅਲ ਰਿਕੋਗਨੀਸ਼ਨ ਟੈਕਨਾਲੋਜੀ ਅਤੇ ਗੂਗਲ ਅਸਿਸਟੈਂਟ ਪਾਵਰਡ ਸੀ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਕੰਪਨੀ ਇਸ ਐਪ ਦੇ ਨਾਲ ਡਾਰਕ ਮੋਡ ਵੀ ਟੈਸਟ ਕਰ ਰਹੀ ਹੈ।