Google Photos ਦਾ ਨਵਾਂ ਫੀਚਰ, ਖਾਸ ਤਸਵੀਰਾਂ ਲੱਭਣਾ ਹੋਵੇਗਾ ਆਸਾਨ

08/24/2019 3:49:04 PM

ਗੈਜੇਟ ਡੈਸਕ– ਗੂਗਲ ਆਪਣੇ ਯੂਜ਼ਰਜ਼ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਹਮੇਸ਼ਾ ਨਵੇਂ ਫੀਚਰ ਰੋਲ ਆਊਟ ਕਰਦਾ ਰਹਿੰਦਾ ਹੈ। ਇਸੇ ਕੜੀ ’ਚ ਹੁਣ ਉਸ ਨੇ ਆਪਣੇ ਫੋਟੋਜ਼ ਐਪ ਲਈ ਇਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਕਲਿੱਕ ਕੀਤੀਆਂ ਗਈਆਂ ’ਚ ਟੈਕਸਟ ਨੂੰ ਡਿਟੈਕਟ ਕਰਨਾ ਅਤੇ ਟੈਕਸਟ ਟਾਈਮ ਕਰਕੇ ਫੋਟੋ ਨੂੰ ਸਰਚ ਕਰਨਾ ਆਸਾਨ ਹੋ ਜਾਵੇਗਾ। ਬਿਹਤਰ ਕੈਮਰੇ ਵਾਲੇ ਸਮਾਰਟਫੋਨਜ਼ ਦੇ ਇਸ ਦੌਰ ’ਚ ਅਸੀਂ ਆਪਣੇ ਫੋਨ ਦੀ ਗੈਲਰੀ ਨੂੰ ਹਜ਼ਾਰਾਂ ਤਸਵੀਰਾਂ ਨਾਲ ਭਰ ਦਿੰਦੇ ਹਾਂ। ਅਜਿਹੇ ’ਚ ਅਚਾਨਕ ਕਿਸੇ ਖਾਸ ਤਸਵੀਰ ਦੀ ਲੋੜ ਪੈ ਜਾਵੇ ਤਾਂ ਉਸ ਨੂੰ ਲੱਭਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਹਾਲਾਂਕਿ, ਹੁਣ ਯੂਜ਼ਰਜ਼ ਦੀ ਇਹ ਸਮੱਸਿਆ ਗੂਗਲ ਫੋਟੋਜ਼ ਦੇ ਇਸ ਨਵੇਂ ਫੀਚਰ ਨਾਲ ਦੂਰ ਹੋਣ ਵਾਲੀ ਹੈ। ਜਾਓ ਵਿਸਤਾਰ ਨਾਲ ਜਾਣਦੇ ਹਾ ਕੀ ਹੈ ਇਹ ਫੀਚਰ ਅਤੇ ਕਿਵੇਂ ਕੰਮ ਕਰਦਾ ਹੈ। 

ਖਾਸ ਟੈਕਸਟ ਵਾਲੀਆਂ ਤਸਵੀਰਾਂ ਲੱਭਣਾ ਹੋਇਆ ਆਸਾਨ
ਗੂਗਲ ਫੋਟੋ ਨੇ ਕੁਝ ਮਹੀਨੇ ਪਹਿਲਾਂ ਐਪ ’ਚ ਗੂਗਲ ਲੈੱਨਜ਼ ਫੀਚਰ ਉਪਲੱਬਧ ਕਰਵਾਇਆ ਸੀ। ਲੈੱਨਜ਼ ਦੀ ਮਦਦ ਨਾਲ ਯੂਜ਼ਰਜ਼ ਨੂੰ ਕਿਸੇ ਖਾਸ ਆਬਜੈੱਕਟ ਵਾਲੀਆਂ ਤਸਵੀਰਾਂ ਸਰਚ ਕਰਨ ’ਚ ਆਸਾਨੀ ਹੁੰਦੀ ਹੈ। ਫੋਟੋਜ਼ ਲਈ ਰਿਲੀਜ਼ ਕੀਤੇ ਗਏ ਇਸ ਫੀਚਰ ਦੀ ਮਦਦ ਨਾਲ ਯੂਜ਼ਰ ਹੁਣ ਫੋਟੋ ’ਚ ਮੌਜੂਦ ਟੈਕਸਟ ਨੂੰ ਸਰਚ ਆਪਸ਼ਨ ’ਚ ਟਾਈਪ ਕਰਕੇ ਉਸ ਨੂੰ ਸਰਚ ਕਰ ਸਕਣਗੇ।

 

ਡਾਕਿਊਮੈਂਟਸ ਸਰਚ ਕਰਨਾ ਹੋਵੇਗਾ ਆਸਾਨ
ਫੋਟੋਜ਼ ਐਪ ’ਚ ਮੌਜੂਦ ਹਜ਼ਾਰਾਂ ਤਸਵੀਰਾਂ ਵਿਚ ਕਿਸੇ ਡਾਕਿਮੈਂਟ ਨੂੰ ਸਰਚ ਕਰਨਾ ਕਾਫੀ ਮੁਸ਼ਕਲ ਤਾਂ ਹੁੰਦਾ ਹੀ ਹੈ ਨਾਲ ਹੀ ਇਸ ਵਿਚ ਕਾਫੀ ਸਮਾਂ ਵੀ ਖਰਾਬ ਹੋ ਜਾਂਦਾ ਹੈ। ਗੂਗਲ ਦੇ ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਹੁਣ ਐਪ ’ਚ ਡਾਕਿਊਮੈਂਟਸ ਨੂੰ ਲੱਭਣ ’ਚ ਆਸਾਨੀ ਹੋਵੇਗੀ। ਯੂਜ਼ਰ ਹੁਣ ਜ਼ਰੂਰੀ ਡਾਕਿਊਮੈਂਟ ਜਿਵੇਂ ਕਾਲਜ ਨੋਟਸ, ਬੁੱਕ ਪੇਜ, ਪੋਸਟਰ ਐਡ ਨੂੰ ਫੋਟੋ ’ਚ ਮੌਜੂਦ ਟੈਕਸਟ ਨੂੰ ਟਾਈਪ ਕਰਕੇ ਫੋਟੋਜ਼ ਐਪ ’ਚ ਸਰਚ ਕਰ ਸਕਣਗੇ। 

ਟੈਕਸਟ ਨੂੰ ਕਰਨਾ ਹੋਵੇਗਾ ਕਾਪੀ
ਦੂਜੇ ਦੇਸ਼ ’ਚ ਯਾਤਰਾ ਕਰਦੇ ਸਮੇਂ ਸਾਨੂੰ ਕਈ ਵਾਰ ਭਾਸ਼ਾ ਨਾ ਸਮਝ ਆਉਣ ਕਾਰਨ ਕਾਫੀ ਪਰੇਸ਼ਾਨੀ ਹੁੰਦਾ ਹੈ। ਦੂਜੀ ਭਾਸ਼ਾ ’ਚ ਲਿਖੀ ਜਾਣਕਾਰੀ, ਸਾਈਨ ਬੋਰਡ ਆਦਿ ਨੂੰ ਆਮਤੌਰ ’ਤੇ ਸਮਝਣਾ ਆਸਾਨ ਨਹੀਂ ਹੁੰਦਾ। ਅਜਿਹੇ ’ਚ ਯੂਜ਼ਰ ਉਸ ਦੀ ਫੋਟੋ ਨੂੰ ਕਲਿੱਕ ਕਰਕੇ ਗੂਗਲ ਦੇ ਇਸ ਨਵੇਂ ਫੀਚਰ ਦੀ ਬਦੌਲਤ ਉਸ ਦਾ ਮਤਲਬ ਮਸਝ ਸਕਣਗੇ। ਇਸ ਲਈ ਤੁਹਾਨੂੰ ਕਲਿੱਕ ਕੀਤੀ ਗਈ ਫੋਟੋ ’ਚ ਮੌਜੂਦ ਟੈਕਸਟ ਨੂੰ ਸਿਲੈਕਟ ਕਰਨਾ ਹੋਵੇਗਾ। ਨਵਾਂ ਫੀਚਰ ਫੋਟੋ ’ਚ ਮੌਜੂਦ ਪੂਰੇ ਟੈਕਸਟ ਨੂੰ ਕਾਪੀ ਕਰਨ ਦਾ ਆਪਸ਼ਨ ਦਿੰਦਾ ਹੈ। ਯੂਜ਼ਰ ਨੂੰ ਸਿਰਫ ਫੋਟੋ ਨੂੰ ਓਪਨ ਕਰ ਤੋਂ ਬਾਅਦ ਲੈੱਨਜ਼ ਬਟਨ ’ਤੇ ਕਲਿੱਕ ਕਰਨਾ ਹੈ ਅਤੇ ਟੈਕਸਟ ਸਿਲੈਕਟ ਕਰਨਾ ਹੈ। 

ਗੂਗਲ ਨੇ ਰੋਲ ਆਊਟ ਸ਼ੁਰੂ ਕੀਤਾ
ਗੂਗਲ ਮੁਤਾਬਕ, ਫੋਟੋਜ਼ ਐਪ ਲਈ ਲਿਆ ਗਿਆ ਇਹ ਨਵਾਂ ਫੀਚਰ ਅਗਸਤ ਦੀ ਸ਼ੁਰੂਆਤ ’ਚ ਹੀ ਡਿਵਾਈਸਿਜ਼ ਤਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਗੂਗਲ ਦਾ ਇਹ ਫੀਚਰ ਐਂਡਰਾਇਡ ਦੇ ਨਾਲ ਹੀ ਆਈ.ਓ.ਐੱਸ. ’ਤੇ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਕੰਪਨੀ ਇਸ ਨੂੰ ਬੈਚੇਜ਼ ’ਚ ਰੋਲ ਆਊਟ ਕਰ ਰਹੀ ਹੈ। ਭਾਰਤ ’ਚ ਵੀ ਇਹ ਯੂਜ਼ਰਜ਼ ਤਕ ਪਹੁੰਚਣਾ ਸ਼ੁਰੂ ਹੋ ਗਿਆ ਹੈ ਅਤੇ ਆਉਣ ਵਾਲੇ ਕੁਝ ਦਿਨਾਂ ’ਚ ਇਹ ਸਾਰੇ ਯੂਜ਼ਰਜ਼ ਨੂੰ ਮਿਲ ਜਾਵੇਗਾ।