Google Pay ਦੇ ਰਿਹਾ 2020 ਰੁਪਏ ਜਿੱਤਣ ਦਾ ਮੌਕਾ, ਇਹ ਹੈ ਤਰੀਕਾ

12/24/2019 12:53:33 PM

ਗੈਜੇਟ ਡੈਸਕ– ਗੂਗਲ ਦਾ ਪੇਮੈਂਟ ਐਪ Google Pay ਇਕ ਵਾਰ ਫਿਰ ਗਾਹਕਾਂ ਲਈ ਕੁਝ ਪੈਸੇ ਜਿੱਤਣ ਦਾ ਮੌਕਾ ਲੈ ਕੇ ਆਇਆ ਹੈ। ਇਸ ਵਾਰ ਗੂਗਲ ਪੇਅ 2020 stamps ਨਾਂ ਦਾ ਆਫਰ ਲਿਆਇਆ ਹੈ। ਯੂਜ਼ਰਜ਼ ਨੂੰ ਐਪ ਰਾਹੀਂ ਸਟੈਂਪਸ ਇਕੱਠਾ ਕਰਨੇ ਹੋਣਗੇ, ਜਿਸ ਨਾਲ ਉਹ 2020 ਰੁਪਏ ਤਕ ਦਾ ਰਿਵਾਰਡ ਜਿੱਤ ਸਕਦੇ ਹਨ। ਗੂਗਲ ਪਲੇਅ ਦੀਵਾਲੀ ਦੇ ਸਮੇਂ ਵੀ ਕੁਝ ਇਸੇ ਤਰ੍ਹਾਂ ਦਾ ਆਫਰ ਲੈ ਕੇ ਆਇਆ ਸੀ। ਉਸ ਸਮੇਂ ਯੂਜ਼ਰਜ਼ ਨੂੰ 251 ਰੁਪਏ ਦਿੱਤੇ ਜਾ ਰਹੇ ਸਨ। ਗੂਗਲ ਪੇਅ ਦਾ ਇਹ ਆਫਰ 23 ਦਸੰਬਰ ਨੂੰ ਸ਼ੁਰੂ ਹੋਇਆ ਹੈ। 

ਇਸ ਲਈ ਯੂਜ਼ਰਜ਼ ਨੂੰ ਗੂਗਲ ਪੇਅ ਐਪ ਨੂੰ ਰੀਵਾਰਡ ਸੈਕਸ਼ਨ ’ਚ ਜਾਣਾ ਹੋਵੇਗਾ। ਯੂਜ਼ਰਜ਼ ਨੂੰ ਐਪ ਰਾਹੀਂ ਬਲੂਨ, ਡੀਜੇ, ਸਨਗਲਾਸਿਸ, ਡਿਸਕੋ, ਟਾਕੀ, ਸੈਲਫੀ ਅਤੇ ਪਿੱਜ਼ਾ ਵਰਗੇ ਸਟੈਂਪਸ ਇਕੱਠੇ ਕਰਨੇ ਹੋਣਗੇ। ਇਹ ਸਟੈਂਪਸਤਿੰਨ ਲੇਅਰ ’ਚ ਦਿੱਤੇ ਗਏ ਹਨ, ਜੋ ਮਿਲ ਕੇ ਇਕ ਪੂਰਾ ਕੇਕ ਬਣ ਜਾਂਦਾ ਹੈ। ਇਹ ਕੁਲ 7 ਤਰ੍ਹਾਂਦੇ ਸਟੈਂਪਸ ਹਨ, ਜਿਨ੍ਹਾਂ ਨੂੰ ਪਾਉਣ ਤੋਂ ਬਾਅਦ ਯੂਜ਼ਰਜ਼ 2020 ਰੁਪਏ ਤਕ ਦੀ ਰਾਸ਼ੀ ਜਿੱਤ ਸਕਦੇ ਹਨ। ਇਸ ਤੋਂ ਇਲਾਵਾ ਕੇਕ ਦੀ ਹਰ ਲੇਅਰ ਨੂੰ ਪੂਰਾ ਕਰਨ ’ਤੇ ਵੀ ਬੋਨਸ ਰੀਵਾਰਡ ਮਿਲੇਗਾ। 

ਇੰਝ ਇਕੱਠੇ ਕਰੋ ਸਟੈਂਪਸ
ਸਟੈਂਪਸ ਨੂੰ ਇਕੱਠਾ ਕਰਨ ਲਈ ਇਸ ਵਿਚ ਵੱਖ-ਵੱਖ ਆਪਸ਼ਨ ਦਿੱਤੇ ਗਏ ਹਨ। ਹਰ ਆਪਸ਼ਨ ਨਲਾ ਇਕ ਦਿਨ ’ਚ ਵੱਧ ਤੋਂ ਵੱਧ 5 ਸਟੈਂਪਸ ਹਾਸਲ ਕਰ ਸਕਦੇ ਹੋ। ਹੇਠਾਂ ਦੱਸੇ ਗਏ ਹਰ ਸਟੈੱਪ ਰਾਹੀਂਤੁਸੀਂ ਇਕ-ਇਕ ਸਟੈਂਪ ਪ੍ਰਾਪਤ ਕਰ ਸਕਦੇ ਹੋ। 

1. ਕਿਸੇ ਬਿਜ਼ਨੈੱਸ ਜਾਂ ਗੂਗਲ ਪੇਅ ਯੂਜ਼ਰ ਨੂੰ 98 ਰੁਪਏ ਜਾਂ ਉਸ ਤੋਂ ਜ਼ਿਆਦਾ ਰੁਪਏ ਦੀ ਪੇਮੈਂਟ ਕਰਨ ’ਤੇ।
2. ਘੱਟੋ-ਘੱਟ 300 ਰੁਪਏ ਦਾ ਬਿੱਲ ਜਮ੍ਹਾ ਕਰਾਉਣ ਜਾਂ 98 ਰੁਪਏ ਦਾ ਮੋਬਾਇਲ ਰੀਚਾਰਜ ਕਰਨ ’ਤੇ।
3. ਦੋਸਤ ਨੂੰ ਗੂਗਲ ਪੇਅ ’ਤੇ ਇਨਵਾਈਟ ਕਰਨ ’ਤੇ ਜਦੋਂ ਉਹ ਆਪਣੀ ਪਹਿਲੀ ਪੇਮੈਂਟ ਕਰੇ।
4. ਕਿਸੇ ਦੋਸਤ ਨੂੰ ਇਕ ਸਟੈਂਪ ਗਿਫਟ ਕਰੋ ਅਤੇ ਜਦੋਂ ਉਹ ਉਸ ਨੂੰ ਸਵਿਕਾਰ ਕਰ ਲਏ।
5. 2020 ਲਿਖੇ ਨੰਬਰ ਨੂੰ ਸਕੈਨ ਕਰਨ ’ਤੇ।
6. ਟੀਵੀ ਜਾਂ ਯੂਟਿਊਬ ’ਤੇ ਗੂਗਲ ਪੇਅ ਵਿਗਿਆਪਨ ਨੂੰ ਸੁਣੋ।