ਹੁਣ FB ਦੀ ਤਰ੍ਹਾਂ ਗੂਗਲ ਮੈਪਸ ’ਤੇ ਕ੍ਰਿਏਟ ਕਰ ਸਕੋਗੇ ਪਬਲਿਕ ਈਵੈਂਟ

03/26/2019 11:30:49 AM

ਗੈਜੇਟ ਡੈਸਕ– ਗੂਗਲ ਮੈਪਸ ਨੇ ਨਵੀਂ ਅਪਡੇਟ ਜਾਰੀ ਕੀਤੀ ਹੈ। ਇਸ ਅਪਡੇਟ ਤੋਂ ਬਾਅਦ ਤੁਸੀਂ ਗੂਗਲ ਮੈਪਸ ’ਤੇ ਪਬਲਿਕ ਈਵੈਂਟਸ ਕ੍ਰਿਏਟ ਕਰ ਸਕੋਗੇ। ਇਹ ਫੀਚਰ ਐਪ ਦੇ ਕੰਟਰੀਬਿਊਟ ਸੈਕਸ਼ਨ ’ਚ ਕੰਮ ਕਰਦਾ ਹੈ। ਇਸ ਤੋਂ ਪਹਿਲਾਂ ਇਸ ਸੈਕਸ਼ਨ ’ਚ ਤੁਸੀਂ ਬਿਜ਼ਨਲ ਅਤੇ ਕ੍ਰਾਊਡਸੋਰਸ ਇਨਫੈਰਮੇਸ਼ਨ ਐਡ ਕਰ ਸਕਦੇ ਸੀ। ਹੁਣ ਇਸ ਨਵੇਂ ਫੀਚਰ ਰਾਹੀਂ ਤੁਸੀਂ ਕਿਸੇ ਈਵੈਂਟ ਦਾ ਨਾਂ, ਲੋਕੇਸ਼ਨ, ਡੇਟ, ਟਾਈਮ ਅਤੇ ਇਮੇਜ ਕ੍ਰਿਏਟ ਕਰ ਸਕੋਗੇ। 

ਹਾਲਾਂਕਿ ਗੂਗਲ ਨੇ ਅਜੇ ਤਕ ਇਸ ਫੀਚਰ ਦਾ ਅਧਿਕਾਰਤ ਐਲਾਨ ਨਹੀਂ ਕੀਤਾ। ਗੂਗਲ ਨੇ ਬੀਤੇ ਸਾਲ ਗੂਗਲ I/O ’ਚ ਸੋਸ਼ਲ ਫੰਕਸ਼ਨੈਲਿਟੀ ਦਾ ਐਲਾਨ ਕੀਤਾ ਸੀ। ਈਵੈਂਟ ਆਰਗਨਾਈਜ਼ ਕਰਨ ਲਈ ਫੇਸਬੁੱਕ ਵੀ ਕਾਫੀ ਪ੍ਰਸਿੱਧ ਪਲੇਟਫਾਰਮ ਹੈ। ਗੂਗਲ ਮੈਪਸ ਲਈ ਫੇਸਬੁੱਕ ਨੂੰ ਟੱਕਰ ਦੇਣਾ ਅਜੇ ਆਸਾਨ ਨਹੀਂ ਹੋਵੇਗਾ। ਐਂਡਰਾਇਡ ਪੁਲਸ ਦੀ ਰਿਪੋਰਟ ਮੁਤਾਬਕ, ਮੈਪਸ ਦੇ ਇਸ ਫੀਚਰ ’ਚ ਅਜੇ ਕਾਫੀ ਖਾਮੀਆਂ ਹਨ। ਈਵੈਂਟ ਕ੍ਰਿਏਟ ਹੋਣ ਤੋਂ ਬਾਅਦ ਮੈਪਸ ’ਤੇ ਲਗਭਗ ਇਕ ਘੰਟੇ ਬਾਅਦ ਦਿਖਾਈ ਦਿੰਦਾ ਹੈ। 

ਗੂਗਲ ਆਪਣੇ ਮੈਪਸ ’ਚ AR (augmented reality) ਬੇਸਡ ਨੈਵਿਗੇਸ਼ਨ ਉਪਲੱਬਧ ਕਰਾਉਣ ਦੀ ਕੋਸ਼ਿਸ਼ ’ਚ ਵੀ ਲੱਗੀ ਹੈ। ਗੂਗਲ ਮੈਪਸ ਦਾ ਇਹ ਨਵਾਂ ਫੀਚਰ ਕੁਝ ਡਿਵਾਈਸਿਜ਼ ’ਤੇ ਆ ਵੀ ਚੁੱਕਾ ਹੈ। ਗੂਗਲ ਮੈਪਸ ’ਚ ਆਏ ਇਸ ਫੀਚਰ ਦੀ ਮਦਦ ਨਾਲ ਸੜਕ ’ਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਰਸਤਾ ਲੱਭਣ ’ਚ ਆਸਾਨੀ ਹੋਵੇਗੀ। ਇਹ ਫੀਚਰ ਯੂਜ਼ਰਜ਼ ਦੇ ਸਮਾਰਟਫੋਨ ਦਾ ਕੈਮਰਾ ਇਸਤੇਮਾਲ ਕਰੇਗਾ। ਕੈਮਰੇ ਨਾਲ ਲਈਆਂ ਜਾ ਰਹੀਆਂ ਤਸਵੀਰਾਂ ਦੇ ਉਪਰ ਇਹ ਫੀਚਰ ਵੱਡੇ ਸਾਈਜ਼ ਦੇ ਡਿਜੀਟਲ ਐਰੋ ਦਿਖਾਉਂਦੇ ਹੋਏ ਯੂਜ਼ਰਜ਼ ਨੂੰ ਉਨ੍ਹਾਂ ਦੇ ਡੈਸਟੀਨੇਸ਼ਨ ਤਕ ਪਹੁੰਚਾਏਗਾ। 

ਏ.ਆਰ. ਦਾ ਇਸਤੇਮਾਲ ਕਰਦੇ ਹੋਏ ਮੈਪਸ ਦਾ ਇਹ ਫੀਚਰ ਜੀ.ਪੀ.ਐੱਸ. ਅਤੇ ਵਿਜ਼ੁਅਲ ਪੋਜੀਸ਼ਨਿੰਗ ਸਰਵਿਸ ਦੇ ਨਾਲ ਮਿਲ ਕੇ ਕੰਮ ਕਰਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਫੀਚਰ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਜ਼ ਦੇ ਗਲਤ ਦਿਸ਼ਾ ’ਚ ਜਾਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਸ਼ਹਿਰੀ ਮਾਹੌਲ ’ਚ ਇਸ ਦੀ ਐਕੁਰੇਸੀ ’ਚ ਥੋੜੀ ਕਮੀ ਆ ਸਕਦੀ ਹੈ।