ਹੁਣ ਗੂਗਲ ਮੈਪਸ ਰਾਹੀਂ ਸ਼ੇਅਰ ਕਰ ਸਕੋਗੇ ਆਪਣੀ ਰਿਅਲ ਟਾਈਮ ਲੋਕੇਸ਼ਨ

03/26/2017 4:17:59 PM

ਜਲੰਧਰ- ਗੂਗਲ ਮੈਪਸ ''ਚ ਇਕ ਨਵਾਂ ਫੀਚਰ ਐਡ ਕੀਤਾ ਗਿਆ ਹੈ ਜਿਸ ਰਾਹੀਂ ਤੁਸੀਂ ਦੋਸਤਾਂ ਦੀ ਲੋਕੇਸ਼ਨ ਟਰੈਕ ਕਰ ਸਕਦੇ ਹੋ। ਮਤਲਬ ਕਿ ਤੁਹਾਡਾ ਦੋਸਤ ਕਿੱਥੇ ਅਤੇ ਕਿਸ ਰਸਦੇ ਤੋਂ ਜਾ ਰਿਹਾ ਹੈ, ਉਸ ਦੀ ਰਿਅਲਟਾਈਮ ਲੋਕੇਸ਼ਨ ਤੁਹਾਡੇ ਫੋਨ ''ਚ ਨਜ਼ਰ ਆਏਗੀ। ਇਹ ਅਪਡੇਟ ਜਲਦੀ ਹੀ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਲਈ ਜਾਰੀ ਕੀਤਾ ਜਾਵੇਗਾ। 
 
ਘਰ ਬੈਠੇ ਦੋਸਤਾਂ ਨੂੰ ਕਰੋ ਟਰੈਕ-
ਇਸ ਨਵੇਂ ਅਪਡੇਟ ਤੋਂ ਬਾਅਦ ਮੈਪਸ ''ਚ ਰਿਅਲ ਟਾਈਮ ਲੋਕੇਸ਼ਨ ਸੈਂਡ ਕਰਨ ਦਾ ਫੀਚਰ ਜੁੜ ਜਾਵੇਗਾ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਦੋਸਤਾਂ ਜਾਂ ਪਰਿਵਾਰ ਵਾਲਿਆਂ ਨੂੰ ਆਪਣੀ ਰਿਅਲ ਟਾਈਮ ਲੋਕੇਸ਼ਨ ਦੀ ਜਾਣਕਾਰੀ ਦੇ ਸਕੋਗੇ। ਧਿਆਨ ਰੱਖੋਂ ਕਿ ਇਹ ਲੋਕੇਸ਼ਨ ਸ਼ੇਅਰਿੰਗ ਫੀਚਰ ਨਹੀਂ ਹੈ ਸਗੋਂ ਇਸ ਨਾਲ ਰਿਅਲ ਟਾਈਮ ਟਰੈਕਿੰਗ ਕੀਤੀ ਜਾ ਸਕੇਗੀ। ਇਸ ਨਾਲ ਤੁਸੀਂ ਘਰ ਬੈਠੇ ਹੀ ਇਹ ਦੇਖ ਸਕਦੇ ਹੋ ਕਿ ਤੁਹਾਡਾ ਦੋਸਤ ਕਿੱਥੇ ਅਤੇ ਕਿਸ ਰਸਤੇ ''ਤੇ ਜਾ ਰਿਹਾ ਹੈ। 
 
ਕਿਵੇਂ ਕਰੇਗਾ ਕੰਮ-
ਲੋਕੇਸ਼ਨ ਸੈਂਡ ਕਰਨ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾਂ ਗੂਗਲ ਮੈਪਸ ''ਚ ਸਾਈਡ ਬਾਰ ''ਤੇ ਲੱਗੇ ਮੈਨਿਊ ਆਪਸ਼ਨ ''ਤੇ ਜਾਣਾ ਹੋਵੇਗਾ ਇਸ ਤੋਂ ਬਾਅਦ ਉਸ ''ਚੋਂ ''ਸ਼ੇਅਰ ਲੋਕੇਸ਼ਨ'' ਦਾ ਆਪਸਨ ਸਿਲੈਕਟ ਕਰਕੇ ਉਸ ਕਾਨਟੈਕਟ ਨੰਬਰ ''ਤੇ ਲੋਕੇਸ਼ਨ ਭੇਜ ਦਿਓ ਜਿਸ ਨੂੰ ਤੁਸੀਂ ਲੋਕੇਸ਼ਨ ਭੇਜਣਾ ਚਾਹੁੰਦੇ ਹੋ। ਕੰਪਨੀ ਮੁਤਾਬਕ ਨਵਾਂ ਅਪਡੇਟ ਜਲਦੀ ਹੀ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਲਈ ਉਪਲੱਬਧ ਹੋਵੇਗਾ। ਹਾਲਾਂਕਿ, ਕੰਪਨੀ ਨੇ ਅਜੇ ਤੱਕ ਇਸ ਦੇ ਲਾਂਚ ਦੀ ਕੋਈ ਤਰੀਕ ਤੈਅ ਨਹੀਂ ਕੀਤੀ ਹੈ। 
 
ਬੰਦ ਵੀ ਕਰ ਸਕਦੇ ਹੋ ਇਹ ਆਪਸਨ-
ਲੋਕੇਸ਼ਨ ਸ਼ੇਅਰ ਕਰਨ ਤੋਂ ਬਾਅਦ ਤੁਹਾਡੇ ਦੋਸਤ ਦੇ ਗੂਗਲ ਮੈਪਸ ਐਪ ''ਤੇ ਇਕ ਛੋਟਾ ਫੇਸ ਆਈਕਨ ਦਿਸੇਗਾ, ਜਿਸ ਨਾਲ ਤੁਹਾਡੇ ਦੋਸਤ ਨੂੰ ਇਹ ਪਤਾ ਲੱਗਦਾ ਰਹੇਗਾ ਕਿ ਤੁਸੀਂ ਕਿੱਥੇ ਜਾ ਰਹੇ ਹੋ। ਠੀਕ ਉਸੇ ਤਰ੍ਹਾਂ ਹੀ ਜਿਵੇਂ ਓਲਾ ਜਾਂ ਉਬਰ ਦੀ ਮੂਵਮੈਂਟ ਟਰੈਕ ਕਰਦੇ ਹਨ। ਗੂਗਲ ਮੈਪਸ ਐਪ ''ਚ ਬਣੇ ਕੋਮਪਾਸ ਦੇ ਉੱਪਰ ਇਕ ਛੋਟਾ ਆਈਕਨ ਤੁਹਾਨੂੰ ਯਾਦ ਦਿਵਾਉਂਦਾ ਰਹੇਗਾ ਕਿ ਕਿੰਨੇ ਸਮੇਂ ਲਈ ਯੂਜ਼ਰ ਦੀ ਲੋਕੇਸ਼ਨ ਸ਼ੇਅਰ ਕੀਤੀ ਗਈ ਹੈ। ਹਾਲਾਂਕਿ ਜੇਕਰ ਤੁਸੀਂ ਚਾਹੋ ਤਾਂ ਸਮੇਂ ਤੋਂ ਪਹਿਲਾਂ ਵੀ ਲੋਕੇਸ਼ਨ ਸ਼ੇਅਰ ਬੰਦ ਕਰ ਸਕਦੇ ਹੋ। ਬੰਦ ਕਰਨ ''ਤੇ ਤੁਹਾਡੇ ਦੋਸਤ ਤੁਹਾਨੂੰ ਟਰੈਕ ਨਹੀਂ ਕਰ ਪਾਉਣਗੇ।