ਗੂਗਲ ਮੈਪਸ ਤੇ ਗੂਗਲ ਸਰਚ ''ਚ ਐਡ ਹੋਇਆ ਨਵਾਂ ''Question & answers'' ਫੀਚਰ

08/17/2017 3:08:25 PM

ਜਲੰਧਰ- ਗੂਗਲ ਨੇ ਆਪਣੇ ਐਂਡਰਾਇਡ ਮੋਬਾਇਲ ਮੈਪਸ ਦੇ ਨਾਲ-ਨਾਲ ਗੂਗਲ ਮੋਬਾਇਲ ਸਰਚ 'ਚ ਨਵਾਂ 'Question & answers' (ਸਵਾਲ ਅਤੇ ਜਵਾਬ) ਸੈਕਸ਼ਨ ਜੋੜ ਦਿੱਤਾ ਹੈ। ਜਿਵੇਂ ਕਿ ਤੁਸੀਂ ਨਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ, ਨਵੇਂ ਸੈਕਸ਼ਨ ਰਾਹੀਂ ਯੂਜ਼ਰਸ ਮੈਪ 'ਤੇ ਕਿਸੇ ਖਾਸ ਲੋਕੇਸ਼ਨ ਬਾਰੇ ਆਪਣੇ ਸਵਾਲਾਂ ਦੇ ਜਵਾਬ ਪਾ ਸਕਦੇ ਹਨ। ਯੂਜ਼ਰਸ ਨਵੇਂ ਸੈਕਸ਼ਨ ਰਾਹੀਂ ਸਵਾਲ-ਜਵਾਬ ਕਰ ਸਕਦੇ ਹਨ ਅਤੇ ਇਸ ਦੇ ਨਾਲ ਹੀ ਕਾਰੋਬਾਰੀ ਵੀ ਲੋਕਾਂ ਦੇ ਨਾਲ ਆਸਾਨੀ ਨਾਲ ਸਿੱਧੇ ਗੱਲਬਾਤ ਕਰ ਸਕਦੇ ਹਨ। 
'Question & answers' ਸੈਕਸ਼ਨ 'ਚ ਦਿੱਤੀ ਜਾਣ ਵਾਲੀ ਸੂਚਨਾ ਦੀ ਮਿਆਦ ਨੂੰ ਯਕੀਨੀ ਕਰਨ ਦੇ ਮਾਲੇ 'ਤੇ ਸਰਚ ਦਿੱਗਜ ਨੇ ਕਿਹਾ ਕਿ ਕਾਰੋਬਾਰੀਆਂ ਨੂੰ ਜ਼ਿਆਦਾਤਰ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ ਜੋੜਨ ਦਾ ਵਿਕਲਪ ਵੀ ਮਿਲੇਗਾ। ਕਿਸੇ ਸਵਾਲ ਨੂੰ ਪੁੱਛਣ ਜਾਂ ਉਸ ਦਾ ਜਵਾਬ ਦੇਣ ਲਈ ਯੂਜ਼ਰਸ ਨੂੰ ਗੂਗਲ ਮੈਪਸ ਜਾਂ ਸਰਚ 'ਚ ਕਿਸੇ ਲੋਕੇਸ਼ਨ ਨੂੰ ਸਰਚ ਕਰਨਾ ਹੋਵੇਗਾ ਅਤੇ ਉਸ ਤੋਂ ਬਾਅਦ ਲੋਕਲ ਬਿਜ਼ਨੈੱਸ ਲਿਸਟਿੰਗ ਨੂੰ ਖੋਲ੍ਹਣਾ ਹੋਵੇਗਾ। ਇਸ ਤੋਂ ਬਾਅਦ 'Question & answers' ਸੈਕਸ਼ਨ 'ਚ ਜਾਣਾ ਹੋਵੇਗਾ। 
ਇਸ ਨਵੇਂ ਲਾਂਚ ਹੋਏ ਸੈਕਸ਼ਨ ਦੇ ਨਾਲ ਯੂਜ਼ਰਸ ਕਿਸੇ ਦੂਜੇ ਯੂਜ਼ਰ ਦੇ ਸਵਾਲ ਦਾ ਜਵਾਬ ਦੇਣ ਦੇ ਨਾਲ ਹੀ ਸਵਾਲ ਪੁੱਛ ਵੀ ਸਕਣਗੇ। ਇਸ ਤੋਂ ਇਲਾਵਾ ਥੰਬਸ-ਅਪ ਆਈਕਨ 'ਤੇ ਟੈਪ ਕਰਕੇ ਚੰਗੀ ਜਾਣਕਾਰੀ ਵਾਲੀ ਐਂਟਰੀ ਨੂੰ ਵੋਟ ਵੀ ਕਰ ਸਕਣਗੇ। ਕੰਪਨੀ ਨੇ ਇਕ ਬਲਾਗ ਪੋਸਟ 'ਚ ਕਿਹਾ ਕਿ ਅਪਵੋਟ ਕੀਤੇ ਹੋਏ ਸਵਾਲ ਅਤੇ ਜਵਾਬ ਸੈਕਸ਼ਨ 'ਚ ਸਭ ਤੋਂ ਉੱਪਰ ਦਿਸਣਗੇ ਤਾਂ ਜੋ ਜ਼ਿਆਦਾ ਮਦਦਗਾਰ ਕੰਟੈਂਟ ਆਸਾਨੀ ਨਾਲ ਐਕਸੈਸ ਕੀਤਾ ਜਾ ਸਕੇ। 
ਕੰਪਨੀ ਨੇ ਇਕ ਬਲਾਗ ਪੋਸਟ 'ਚ ਦੱਸਿਆ ਕਿ ਜਦੋਂ ਕੋਈ ਯੂਜ਼ਰ ਇਕ ਸਵਾਲ ਪੁੱਛਦਾ ਹੈ ਤਾਂ ਗੂਗਲ ਕਾਰੋਬਾਰੀਆਂ ਅਤੇ ਦੂਜੇ ਯੂਜ਼ਰ ਨੂੰ 'knowledgeable answers' ਦਾ ਯੋਗਦਾਨ ਕਰਨ ਲਈ ਨੋਟੀਫਾਈ ਵੀ ਕਰੇਗਾ। ਇਕ ਵਾਰ ਸਵਾਲ ਦਾ ਜਵਾਬ ਮਿਲਣ ਤੋਂ ਬਾਅਦ, ਕੰਪਨੀ ਯੂਜ਼ਰ ਨੂੰ ਇਕ ਨੋਟੀਫਿਕੇਸ਼ਨ ਵੀ ਭੇਜੇਗੀ।