ਗੂਗਲ ਨੇ ਪਿਕਸਲ 4ਸੀਰੀਜ਼ ਸਮੇਤ ਲਾਂਚ ਕੀਤੇ ਇਹ ਡਿਵਾਈਸ

10/16/2019 12:59:43 AM

ਗੈਜੇਟ ਡੈਸਕ—ਗੂਗਲ ਨੇ ਆਪਣੇ ਹਾਰਡਵੇਅਰ ਈਵੈਂਟ 'ਚ ਪਿਕਸਲ ਸਮਾਰਟਫੋਨਸ ਨਾਲ ਲੈਪਟਾਪਸ ਅਤੇ ਸਮਾਰਟ ਸਪੀਕਰਸ ਵੀ ਲਾਂਚ ਕੀਤੇ ਹਨ। ਗੂਗਲ ਦੇ ਨਵੇਂ ਪਿਕਸਲ ਸਮਾਰਟਫੋਨਸ ਤਾਂ ਭਾਰਤ 'ਚ ਲਾਂਚ ਨਹੀਂ ਹੋਣਗੇ। ਇਹ ਦੋਵੇਂ ਪ੍ਰੋਡਕਟਸ ਵੀ ਸ਼ਾਇਦ ਹੀ ਭਾਰਤ 'ਚ ਲਾਂਚ ਹੋਣ। ਪਰ ਫਿਰ ਵੀ ਤੁਹਾਨੂੰ ਇਨ੍ਹਾਂ ਪ੍ਰੋਡਕਟਸ ਦੇ ਬਾਰੇ 'ਚ ਦੱਸਦੇ ਹਾਂ। ਪਿਕਸਲ ਗੋ ਲੈਪਟਾਪਸ ਵੀ ਲਾਂਚ ਕੀਤੇ ਹਨ। ਇਸ ਅਲਟਰਾਬੁੱਕ 'ਚ ਕ੍ਰੋਮ ਓ.ਐੱਸ. ਦਿੱਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਡਿਜ਼ਾਈਨ ਨਾਲ ਇਸ 'ਚ ਪਾਵਰਫੁੱਲ ਹਾਰਡਵੇਅਰ ਵੀ ਦਿੱਤੇ ਗਏ ਹਨ। ਇਸ ਲੈਪਟਾਪ ਨੂੰ 13.3 ਇੰਚ ਟੱਚ ਸਕਰੀਨ ਡਿਸਪਲੇਅ ਨਾਲ ਖਰੀਦਿਆਂ ਜਾ ਸਕਦਾ ਹੈ। ਸਾਰੇ ਵੇਰੀਐਂਟਸ 'ਚ 13.3 ਇੰਚ ਦੀ ਫੁਲ ਐੱਚ.ਡੀ. ਟੱਚ ਸਕਰੀਨ ਦਿੱਤੀ ਗਈ ਹੈ। ਟਾਪ ਵੇਰੀਐਂਟ ਨੂੰ ਤੁਸੀਂ 4ਕੇ ਨਾਲ ਖਰੀਦ ਸਕਦੇ ਹੋ। ਪਿਕਸਬੁੱਕ ਗੋ ਦੀ ਸ਼ੁਰੂਆਤੀ ਕੀਮਤ ਪਿਕਸਲ 4 ਤੋਂ ਵੀ ਘੱਟ ਹੈ। ਇਸ ਨੂੰ 649 ਡਾਲਰ 'ਚ ਖਰੀਦਿਆਂ ਜਾ ਸਕਦਾ ਹੈ। ਇਸ ਨੂੰ ਦੋ ਕਲਰ ਵੇਰੀਐਂਟ ਨਾਲ ਲਾਂਚ ਕੀਤਾ ਗਿਆ ਹੈ ਜਸਟ ਬਲੈ ਤੇ ਨਾਟ ਪਿੰਕ। ਪਿਕਸਲਬੁੱਕ ਗੋ ਨੂੰ ਤੁਸੀਂ  Intel Core m3, Core i5 ਅਤੇ  Core i7 ਪ੍ਰੋਸੈੱਸਰ ਨਾਲ ਖਰੀਦ ਸਕਦੇ ਹੋ। ਇਹ ਲੈਪਟਾਪ 13 ਐੱਮ.ਐੱਮ. ਪਤਲਾ ਹੈ।

ਗੂਗਲ ਹੋਮ ਮਿੰਨੀ
ਗੂਗਲ ਹੋਮ ਮਿੰਨੀ ਦਾ ਨਵਾਂ ਵਰਜ਼ਨ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਇਸ ਨੂੰ ਰਿਸਾਈਕਲ ਕੀਤੇ ਗਏ ਪਲਾਸਟਿਕ ਨਾਲ ਤਿਆਰ ਕੀਤਾ ਗਿਆ ਹੈ। ਇਸ 'ਚ ਤਿੰਨ ਮਾਈਕ ਲਗਾਏ ਗਏ ਹਨ। ਇਕ ਨਵਾਂ ਕਲਰ ਆਇਆ ਹੈ ਜਿਸ ਨੂੰ Sky ਕਿਹਾ ਜਾਵੇਗਾ। ਗੂਗਲ ਹੋਮ ਮਿੰਨੀ 'ਚ ਹੋਮ ਕਮਿਊਨੀਕੇਸ਼ਨ ਸਿਸਟਮ ਦਾ ਸਪੋਰਟ ਦਿੱਤਾ ਗਿਆ ਹੈ। ਇਸ ਨੂੰ ਹੋਮ ਫੋਨ ਨਾਲ ਕੁਨੈਕਟ ਕਰ ਸਕਦੇ ਹੋ ਅਤੇ ਇਸ ਨਾਲ ਕਾਲਿੰਗ ਕੀਤੀ ਜਾ ਸਕੇਗੀ। ਭਾਰਤ 'ਚ ਇਹ ਫੀਚਰ ਆਵੇਗਾ ਜਾਂ ਨਹੀਂ ਫਿਲਹਾਲ ਸਾਫ ਨਹੀਂ ਹੈ। ਕੰਪਨੀ ਨੇ ਕਿਹਾ ਕਿ ਇਸ ਦੀ ਕੀਮਤ ਵੀ ਪੁਰਾਣੇ ਗੂਗਲ ਹੋਮ ਮਿੰਨੀ ਦੇ ਤਰਜ਼ 'ਤੇ ਹੀ ਹੈ ਭਾਵ ਇਸ ਨੂੰ ਵੀ ਅਫੋਰਡਲ ਲਾਂਚ ਕੀਤਾ ਜਾ ਰਿਹਾ ਹੈ।



Pixel Buds
ਗੂਗਲ ਪਿਕਸਲ ਬਡਸ ਨੂੰ ਵੀ ਇਸ ਈਵੈਂਟ 'ਚ ਲਾਂਚ ਕੀਤਾ ਗਿਆ ਹੈ। ਇਹ ਵਾਇਰਲੈੱਸ ਈਅਰਬਡਸ ਦੇਖਣ 'ਚ ਵੀ ਕਾਫੀ ਅਟਰੈਕਟੀਵ ਹਨ। ਇਸ ਦਾ ਇਸਤੇਮਾਲ ਯੂਜ਼ਰਸ ਮਿਊਜ਼ਿਕ ਸੁਣਨ ਤੋਂ ਲੈ ਕੇ ਕਾਲ ਪਿਕ ਅਤੇ ਡਿਸਕੁਨੈਕਟ ਕਰਨ ਲਈ ਕਰ ਸਕਣਗੇ। ਗੂਗਲ ਪਿਕਸਲ ਬਡਸ ਵਾਇਸ ਅਸਿਸਟੈਂਟ ਨੂੰ ਸਪੋਰਟ ਕਰੇਦ ਹਨ। ਇਸ ਦੀ ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਨੂੰ 3 ਕਮਰੇ ਤੋਂ ਦੂਰ ਤੋਂ ਵੀ ਐਕਸੈੱਸ ਕੀਤਾ ਜਾ ਸਕੇਗਾ। ਭਾਵ ਕਿ ਜੇਕਰ ਤੁਹਾਡੇ ਲਾਕਰ ਜਾਂ ਕਿਸੇ ਹੋਰ ਕਮਰੇ 'ਚ ਤੁਹਾਡਾ ਸਮਾਰਟਫੋਨ ਰਹਿ ਗਿਆ ਹੈ ਤਾਂ ਤੁਸੀਂ ਇਸ ਨੂੰ ਘਟੋ-ਘੱਟ 10-15 ਮੀਟਰ ਤੋਂ ਵੀ ਐਕਸੈੱਸ ਕਰ ਸਕੋਗੇ। ਇਸ ਨੂੰ 5 ਘੰਟੇ ਤਕ ਲਗਾਤਾਰ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਹੀ ਨਹੀਂ ਇਸ ਨੂੰ ਇਕ ਵਾਰ ਚਾਰਜ ਕਰਨ 'ਤੇ ਇਹ 24 ਘੰਟੇ ਦੀ ਬੈਟਰੀ ਬੈਕਅਪ ਦਿੰਦਾ ਹੈ। ਇਸ 'ਚ ਅਡੈਪਟਿਵ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਪਿਕਸਲ ਬਡਸ ਨੂੰ ਅਗਲੇ ਸਾਲ ਤੋਂ ਉਪਲੱਬਧ ਕਰਵਾਇਆ ਜਾਵੇਗਾ। ਇਸ ਦੀ ਕੀਮਤ 179 ਡਾਲਰ ਰੱਖੀ ਗਈ ਹੈ।

Karan Kumar

This news is Content Editor Karan Kumar