Andromeda OS ''ਤੇ ਚੱਲੇਗਾ ਗੂਗਲ ਦਾ ਲੈਪਟਾਪ

09/27/2016 2:27:32 PM

ਜਲੰਧਰ- ਗੂਗਲ 4 ਅਕਤੂਬਰ ਨੂੰ ਇਕ ਈਵੈਂਟ ਕਰਨ ਵਾਲੀ ਹੈ। ਇਸ ਈਵੈਂਟ ''ਚ ਕੰਪਨੀ ਲੈਪਟਾਪ ਨੂੰ ਪੇਸ਼ ਕਰੇਗੀ ਜਿਸ ਦਾ ਕੋਡ ਨਾਮ ਪਿਕਸਲ 3 ਹੋ ਸਕਦਾ ਹੈ। ਖਾਸ ਗੱਲ ਇਹ ਹੈ ਕਿ ਨਾ ਤਾਂ ਇਹ ਐਂਡ੍ਰਾਇਡ ''ਤੇ ਚੱਲੇਗਾ ਤੇ ਨਾ ਹੀ ਕ੍ਰੋਮ ਓ.ਐੱਸ. ''ਤੇ। ਗੂਗਲ ਦਾ ਇਹ ਲੈਪਟਾਪ ਐਂਡ੍ਰਾਇਡ-ਕ੍ਰੋਮ ਓ.ਐੱਸ. ਜਿਸ ਦਾ ਨਾਂ ਐਂਡ੍ਰੋਮੀਡਾ (Andromeda) ਹੈ, ਉਸ ''ਤੇ ਕੰਮ ਕਰੇਗਾ। 
ਐਂਡ੍ਰਾਇਡ ਪੁਲਸ ਦੀ ਰਿਪੋਰਟ ਮੁਤਾਬਕ ਇਸ ਦਾ ਨਾਂ Bison ਹੋਵੇਗਾ ਅਤੇ ਇਹ ਇਕ 12.3-ਇੰਚ ਡਿਸਪਲੇ ਵਾਲਾ ਅਲਟਰਾ-ਥਿਨ ਡਿਵਾਈਸ ਹੋਵੇਗਾ ਜਿਸ ਨੂੰ ਟੈਬਲੇਟ ਮੋਡ ''ਚ ਵੀ ਇਸਤੇਮਾਲ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਇਸ ਦੀ ਕੀਮਤ 799 ਡਾਲਰ (ਕਰੀਬ 53,113 ਰੁਪਏ) ਹੋਵੇਗੀ। ਜਿਥੋਂ ਤੱਕ ਫੀਚਰਸ ਦੀ ਗੱਲ ਹੈ ਤਾਂ ਇਸ ਵਿਚ ਇੰਟੈੱਲ ਐੱਮ3 ਅਤੇ ਕੋਰ ਆਈ5 ਪ੍ਰੋਸੈਸਰ, 32 ਅਤੇ 128 ਜੀ.ਬੀ. ਸਟੋਰੇਜ, 8 ਅਤੇ 16 ਜੀ.ਬੀ. ਦੀ ਰੈਮ ਮਿਲੇਗੀ। ਇਨ੍ਹਾਂ ਫੀਚਰਸ ਦੀ ਮੰਨੀਏ ਤਾਂ ਇਹ ਲੈਪਟਾਪ-ਟੈਬਲੇਟ 2 ਵੇਰੀਅੰਟਸ ''ਚ ਲਾਂਚ ਹੋਵੇਗਾ। 
ਇਸ ਵਿਚ ਫਿੰਗਰਪ੍ਰਿੰਟ ਸਕੈਨਰ, 2 ਯੂ.ਐੱਸ.ਬੀ.-ਸੀ ਪਾਈਟ ਪੋਰਟਸ, 3.5 ਐੱਮ.ਐੱਮ. ਹੈੱਡਫੋਨ ਜੈੱਕ, ਬਹੁਤ ਸਾਰੇ ਸੈਂਸਰਜ਼, ਸਟਾਈਲਸ ਸਪੋਰਟ, ਸਟੀਰੀਓ ਸਪੀਕਰ, ਕਵਰਡ ਮਾਈਕ੍ਰੋਫੋਨਜ਼ ਅਤੇ ਬੈਟਰੀ ਲੱਗੀ ਹੋਵੇਗੀ ਜੋ ਇਕ ਦਿਨ ਤੱਕ ਤੁਹਾਡਾ ਸਾਥ ਦੇ ਦੇਵੇਗੀ। ਕੀ-ਬੋਰਡ ਬੈਕਲਿਕ ਦੇ ਨਾਲ ਹੈਪਟਿਕ ਅਤੇ ਫੋਰਸ ਡਿਟੈੱਕਸ਼ਨ ਟ੍ਰੈਕਪੈਡ ਹੋਵੇਗਾ ਜਿਵੇਂ ਕਿ ਮੈਕਬੁੱਕ ''ਚ ਦੇਖਿਆ ਗਿਆ ਹੈ। 
ਜ਼ਿਕਰਯੋਗ ਹੈ ਕਿ ਕੰਪਨੀ ਪਿਕਸਲ ਸਮਾਰਟਫੋਨ ਨੂੰ 4 ਅਕਤੂਬਰ ਨੂੰ ਲਾਂਚ ਕਰੇਗੀ ਅਤੇ ਇਸ ਇਵੈਂਟ ''ਚ ਪਹਿਲੀ ਵਾਰ ਦੇਖਣ ਨੂੰ ਮਿਲੇਗਾ ਕਿ ਐਂਡ੍ਰੋਮੀਡਾ ਕਿਵੇਂ ਕੰਮ ਕਰੇਗਾ।