ਗਾਂਜਾ ਡਲਿਵਰ ਕਰਨ ਵਾਲੀਆਂ ਐਪਸ ’ਤੇ ਗੂਗਲ ਨੇ ਲਗਾਇਆ ਬੈਨ

05/30/2019 3:32:21 PM

ਗੈਜੇਟ ਡੈਸਕ– ਗੂਗਲ ਨੇ ਪਲੇਅ ਸਟੋਰ ਦੀ ਪਾਲਿਸੀ ’ਚ ਬਦਲਾਅ ਕਰਦੇ ਹੋਏ ਸਖਤ ਕਦਮ ਚੁੱਕਿਆ ਹੈ। ਕੰਪਨੀ ਨੇ ਗਾਂਜਾ ਡਲਿਵਰ ਕਰਨ ਵਾਲੀਆਂ ਐਪਸ ’ਤੇ ਰੋਕ ਲਗਾਉਣ ਦੀ ਜਾਣਕਾਰੀ ਦਿੱਤੀ ਹੈ। ਗੂਗਲ ਦਾ ਕਹਿਣਾ ਹੈ ਕਿ ਜੇਕਰ 30 ਦਿਨਾਂ ਦੇ ਅੰਦਰ-ਅੰਦਰ ਸਾਪਿੰਗ ਐਪਸ ’ਚੋਂ ਗਾਂਜੇ ਅਤੇ ਤੰਬਾਕੂ ਵੇਚਣ ਵਾਲੇ ਪ੍ਰੋਡਕਟਸ ਨੂੰ ਨਹੀਂ ਹਟਾਇਆ ਗਿਆ ਤਾਂ ਪਹਿਲਾਂ ਕੰਪਨੀ ਇਨ੍ਹਾਂ ਐਪਸ ’ਚੋਂ ਆਡਰਿੰਗ ਫੰਕਸ਼ਨ ਨੂੰ ਰਿਮੂਵ ਕਰੇਗੀ। ਉਸ ਤੋਂ ਬਾਅਦ ਇਸ ਗੱਲ ਨੂੰ ਲਾਈਟ ਲੈਣ ’ਤੇ ਇਨ੍ਹਾਂ ਐਪਸ ਨੂੰ ਪਲੇਅ ਸਟੋਰ ਤੋਂ ਹਟਾਇਆ ਵੀ ਜਾ ਸਕਦਾ ਹੈ। ਇਨ੍ਹਾਂ ’ਚ Eaze ਅਤੇ Weedmaps ਵਰਗੀਆਂ ਲੋਕਪ੍ਰਿਅ ਐਪਸ ਵੀ ਸ਼ਾਮਲ ਹਨ। 

ਇਸ ਕਾਰਨ ਚੁੱਕਿਆ ਗਿਆ ਅਹਿਮ ਕਦਮ
ਗੂਗਲ ਨੇ ਕਿਹਾ ਕਿ ਗਾਂਜੇ ਨੂੰ ਵੇਚ ਕੇ ਇਹ ਐਪਸ ਕਾਫੀ ਸਮੱਸਿਆਵਾਂ ਪੈਦਾ ਕਰਦੀਆਂ ਹਨ। ਇਸੇ ਕਾਰਨ ਹੁਣ ਇਹ ਅਹਿਮ ਕਦਮ ਚੁੱਕਿਆ ਗਿਆ ਹੈ। ਗੂਗਲ ਨੇ ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ਦਿ ਵਰਜ ਨੂੰ ਦੱਸਿਆ ਹੈ ਕਿ ਕੰਪਨੀ ਡਿਵੈਲਪਰਜ਼ ਦੇ ਨਾਲ ਕੰਮ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੀਆਂ ਐਪਸ ਨੂੰ ਨਵੇਂ ਰੂਲਸ ਮੁਤਾਬਕ, ਬਣਾਇਆ ਜਾਵੇ ਨਹੀਂ ਤਾਂ ਇਨ੍ਹਾਂ ਨੂੰ ਪਲੇਅ ਸਟੋਰ ਤੋਂ ਰਿਮੂਵ ਕੀਤਾ ਜਾ ਸਕਦਾ ਹੈ। 

ਨਿਯਮਾਂ ਦਾ ਹੋ ਰਿਹਾ ਉਲੰਘਣ
ਪਲੇਅ ਸਟੋਰ ’ਤੇ ਮੌਜੂਦ ਐਪਸ ਗਾਂਜੇ ਨੂੰ ਪ੍ਰਮੋਟ ਕਰ ਰਹੀਆਂ ਹਨ ਪਰ ਕੰਪਨੀਆਂ ਨੂੰ ਇਨ੍ਹਾਂ ਐਪਸ ਰਾਹੀਂ ਗਾਂਜੇ ਨੂੰ ਡਲਿਵਰ ਕਰਨ ਅਤੇ ਪਿਕ-ਅਪ ਦੀ ਮਨਜ਼ੂਰੀ ਨਹੀਂ ਹੈ। ਯਾਨੀ ਕੰਪਨੀਆਂ ਲਾਗੂ ਕੀਤੇ ਗਏ ਨਿਯਮਾਂ ਦਾ ਉਲੰਘਣ ਕਰ ਰਹੀਆਂ ਹਨ।

 ਐਪਲ ਨੇ ਪਹਿਲਾਂ ਹੀ ਰਿਮੂਵ ਕਰਵਾ ਦਿੱਤੇ ਹਨ ਅਜਿਹੇ ਪ੍ਰੋਡਕਟਸ
ਦੱਸ ਦੇਈਏ ਕਿ ਐਪਲ ਨੇ ਆਪਣੇ ਐਪਸ ਸਟੋਰ ’ਤੇ ਪਹਿਲਾਂ ਹੀ ਗਾਂਜੇ ਅਤੇ ਤੰਬਾਕੂ ਵਾਲੇ ਪ੍ਰੋਡਕਟਸ ਅਤੇ ਗੈਰ-ਕਾਨੂੰਨੀ ਦਵਾਈਆਂ ਨੂੰ ਐਪਸ ਰਾਹੀਂ ਉਪਲੱਬਧ ਕਰਨ ’ਤੇ ਬੈਨ ਲਗਾਇਆ ਹੋਇਆ ਹੈ। Weedmaps ਅਤੇ Eaze ਐਪਸ iOS ’ਤੇ ਪਹਿਲਾਂ ਤੋਂ ਹੀ ਆਪਰੇਟ ਕੀਤੀਆਂ ਜਾ ਰਹੀਆਂ ਹਨ ਪਰ ਇਨ੍ਹਾਂ ’ਤੇ ਇਸ ਤਰ੍ਹਾਂ ਦੀ ਆਡਰਿੰਗ ਨਹੀਂ ਹੁੰਦੀ। 

ਕੀ ਹੈ ਗੂਗਲ ਦੀ ਨਹੀਂ ਪਾਲਿਸੀ 
ਗੂਗਲ ਦੀ ਨਵੀਂ ਪਾਲਿਸੀ ’ਚ ਪਲੇਅ ਸਟੋਰ ਨੂੰ ਕਿਡਸ ਫਰੈਂਡਰੀ ਬਣਾਇਆ ਜਾ ਰਿਹਾ ਹੈ ਪਰ ਐਪਸ ਦੇ ਸ਼ਾਪਿੰਗ ਕਾਰਟ ’ਚ ਸ਼ਾਮਲ ਕੀਤੇ ਗਏ ਗਾਂਜਾ ਅਤੇ ਤੰਬਾਕੂ ਪ੍ਰੋਡਕਟਸ ਨੂੰ ਲੈ ਕੇ ਕੰਪਨੀ ਨੂੰ ਸਮੱਸਿਆ ਹੋ ਰਹੀ ਹੈ। ਅਜਿਹੇ ’ਚ ਹੁਣ ਗੂਗਲ ਵਲੋਂ ਇਹ ਅਹਿਮ ਫੈਸਲਾ ਲਿਆ ਗਿਆ ਹੈ।