ਗੂਗਲ ਅੱਜ ਮਨਾ ਰਿਹੈ ''ਪਿੱਜ਼ਾ ਡੇ'' , ਯੂਜ਼ਰਸ ਲਈ ਕੰਪਨੀ ਲੈ ਕੇ ਆਈ ਨਵੀਂ ਮਜ਼ੇਦਾਰ ਗੇਮ

12/06/2021 5:51:52 PM

ਨਵੀਂ ਦਿੱਲੀ - ਗੂਗਲ ਅੱਜ ਪੀਜ਼ਾ ਡੇਅ ਮਨਾ ਰਿਹਾ ਹੈ ਅਤੇ ਇਸ ਮੌਕੇ 'ਤੇ ਕੰਪਨੀ ਨੇ ਡੂਡਲ ਰਾਹੀਂ ਇਕ ਖਾਸ ਗੇਮ ਵੀ ਪੇਸ਼ ਕੀਤੀ ਹੈ। ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਦਿਨ ਸਾਲ 2007 ਵਿੱਚ, ਨੇਪੋਲੀਟਨ "ਪਿਜ਼ਾਇਉਲੋ" ਬਣਾਉਣ ਦੀ ਵਿਧੀ ਨੂੰ ਯੂਨੈਸਕੋ ਦੀ ਪ੍ਰਤੀਨਿਧੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਅਜਿਹੇ 'ਚ ਗੂਗਲ ਅੱਜ ਇਕ ਗੇਮ ਲੈ ਕੇ ਆਇਆ ਹੈ, ਜਿਸ 'ਚ ਤੁਹਾਨੂੰ 11 ਪੀਜ਼ਾ ਦਿਖਾਏ ਜਾਣਗੇ, ਜਿਨ੍ਹਾਂ ਨੂੰ ਤੁਸੀਂ ਕੱਟ ਕੇ ਲੋਕਾਂ ਨੂੰ ਵਰਚੁਅਲ ਤੌਰ 'ਤੇ ਸਰਵ ਕਰਨਾ ਹੈ।
ਇਸ ਗੇਮ ਵਿੱਚ ਤੁਹਾਡੇ ਕੋਲ ਇੱਕ ਤੋਂ ਬਾਅਦ ਇੱਕ 11 ਪੀਜ਼ਾ ਸ਼ੋਅ ਹੋਣਗੇ। ਇਹਨਾਂ ਵਿੱਚ...

ਮਾਰਗਰੀਟਾ ਪੀਜ਼ਾ 
ਪੇਪਰੋਨੀ ਪੀਜ਼ਾ
ਵ੍ਹਾਈਟ ਪੀਜ਼ਾ 
ਕੈਲਾਬਰੇਸਾ ਪੀਜ਼ਾ 
ਮੁਜ਼ੇਰੇਲਾ ਪੀਜ਼ਾ 
ਹਵਾਈਅਨ ਪੀਜ਼ਾ 
ਮੈਗਯਾਰੋਜ਼ ਪੀਜ਼ਾ 
ਟੇਰੀਆਕੀ ਮੇਓਨੀਜ਼ ਪੀਜ਼ਾ 
ਟੌਮ ਯਮ ਪੀਜ਼ਾ 
ਪਨੀਰ ਟਿੱਕਾ ਪੀਜ਼ਾ
ਮਠਿਆਈ ਪੀਜ਼ਾ

ਜਾਣੋ ਕਿੱਥੋਂ ਆਇਆ ਪੀਜ਼ਾ

ਦੱਖਣ-ਪੱਛਮੀ ਇਤਾਲਵੀ ਸ਼ਹਿਰ ਨੇਪਲਜ਼ ਨੂੰ 1700 ਦੇ ਦਹਾਕੇ ਦੇ ਅਖੀਰ ਵਿੱਚ ਪੀਜ਼ਾ ਦੇ ਜਨਮ ਸਥਾਨ ਵਜੋਂ ਜਾਣਿਆ ਜਾਂਦਾ ਹੈ। ਸਮੇਂ ਦੇ ਬੀਤਣ ਨਾਲ ਪੀਜ਼ਾ ਬਣਾਉਣ ਦੇ ਢੰਗ ਵਿੱਚ ਕਈ ਬਦਲਾਅ ਆਏ ਹਨ ਪਰ ਇਸ ਕਾਰਨ ਇਸਨੂੰ ਹੋਰ ਵੀ ਵਧੀਆ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : Zoom call 'ਤੇ ਹੀ 900 ਤੋਂ ਵਧ ਮੁਲਾਜ਼ਮਾਂ ਨੂੰ ਕੱਢਿਆ ਨੌਕਰੀਓਂ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur