ਬੜੇ ਕੰਮ ਦਾ ਹੈ Google ਦਾ ਨਵਾਂ ਫੀਚਰ, ਫੋਨ ਚੋਰੀ ਜਾਂ ਗੁੰਮ ਹੋਣ ਦੀ ਟੈਨਸ਼ਨ ਹੋਵੇਗੀ ਖ਼ਤਮ

04/09/2024 6:16:13 PM

ਗੈਜੇਟ ਡੈਸਕ- ਗੂਗਲ ਨੇ ਐਂਡਰਾਇਡ ਯਜ਼ਰਜ਼ ਲਈ ਬੜੇ ਕੰਮ ਦਾ ਫੀਚਰ ਲਾਂਚ ਕੀਤਾ ਹੈ। ਗੂਗਲ ਨੇ ਆਪਣੇ ਬਲਾਗ ਪੋਸਟ ਰਾਹੀਂ ਇਸ ਫੀਚਰ ਦਾ ਐਲਾਨ ਕੀਤਾ ਹੈ। ਗੂਗਲ ਨੇ Find My Device ਫੀਚਰ ਨੂੰ ਅਪਗ੍ਰੇਡ ਕਰਕੇ ਐਂਡਰਾਇਡ ਸਮਾਰਟਫੋਨ ਯੂਜ਼ਰਜ਼ ਲਈ ਲਾਂਚ ਕੀਤਾ ਹੈ। ਹੁਣ ਗੂਗਲ ਦਾ ਇਹ ਫੀਚਰ ਆਫਲਾਈਨ ਯਾਨੀ ਬਿਨਾਂ ਨੈੱਟਵਰਕ ਦੇ ਵੀ ਕੰਮ ਕਰੇਗਾ। ਨਾਲ ਹੀ ਯੂਜ਼ਰਜ਼ ਦੇ ਫੋਨ ਦੀ ਬੈਟਰੀ ਡੈੱਡ ਹੋਣ ਤੋਂ ਬਾਅਦ ਵੀ ਡਿਵਾਈਸ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਫੋਨ ਚੋਰੀ ਹੋਣ ਜਾਂ ਫਿਰ ਗੁੰਮ ਹੋਣ ਦੀ ਟੈਨਸ਼ਨ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। 

ਗੂਗਲ ਨੇ ਆਪਣੇ ਬਲਾਗ ਪੋਸਟ 'ਚ ਐਂਡਰਾਇਡ ਯੂਜ਼ਰਜ਼ ਲਈ Find My Device ਫੀਚਰ ਦਾ ਐਲਾਨ ਕਰਦੇ ਹੋਏ ਇਸਨੂੰ ਇਸਤੇਮਾਲ ਕਰਨ ਦੇ 5 ਤਰੀਕਿਆਂ ਬਾਰੇ ਵੀ ਦੱਸਿਆ ਹੈ। ਦੁਨੀਆ ਭਰ ਦੇ ਕਰੋੜਾਂ ਐਂਡਰਾਇਡ ਯੂਜ਼ਰਜ਼ ਨੂੰ ਗਗਲ ਦੇ ਇਸ ਫੀਚਰ ਦਾ ਫਾਇਦਾ ਮਿਲਣ ਵਾਲਾ ਹੈ। ਆਓ ਜਾਣਦੇ ਹਾਂ Find My Device ਦੇ ਨਵੇਂ 5 ਤਰੀਕਿਆਂ ਬਾਰੇ...

ਆਫਲਾਈਨ ਡਿਵਾਈਸ ਵੀ ਕਰ ਸਕੋਗੇ ਟ੍ਰੈਕ

ਗੂਗਲ ਨੇ Find My Device ਦੇ ਇਸ ਫੀਚਰ ਨੂੰ ਫਿਲਹਾਲ Pixel 8 ਅਤੇ Pixel 8 Pro ਯੂਜ਼ਰਜ਼ ਲਈ ਰੋਲ ਆਊਟ ਕੀਤਾ ਹੈ। ਗੂਗਲ ਨੇ ਦੱਸਿਆ ਕਿ ਫਿਲਹਾਲ ਪਿਕਸਲ ਡਿਵਾਈਸ ਦੇ ਹਾਰਡਵੇਅਰ ਫੀਚਰ ਦੀ ਵਜ੍ਹਾ ਨਾਲ ਫੋਨ ਨੂੰ ਬਿਨਾਂ ਕਿਸੇ ਨੈੱਟਵਰਕ ਦੇ ਜਾਂ ਫਿਰ ਬੈਟਰੀ ਡੈੱਡ ਹੋਣ ਤੋਂ ਬਾਅਦ ਵੀ ਲੱਭਿਆ ਜਾ ਸਕੇਗਾ।

ਬਲੂਟੁੱਥ ਡਿਵਾਈਸ ਕਰ ਸਕੋਗੇ ਟ੍ਰੈਕ

ਗੂਗਲ ਨੇ ਦੱਸਿਆ ਕਿ ਮਈ ਤੋਂ ਯੂਜ਼ਰਜ਼ ਬਲੂਟੁੱਥ ਟੈਗਸ ਜਿਵੇਂ ਕਿ ਸਮਾਰਟ ਟੈਗ, ਸਮਾਰਟ ਕੀਅ-ਰਿੰਗ, ਕਾਰ ਦੀਆਂ ਚਾਬੀਆਂ ਆਦਿ ਨਵੇਂ Find My Device ਰਾਹੀਂ ਲੱਭ ਸਕੋਗੇ। ਇਸ ਲਈ ਯੂਜ਼ਰਜ਼ ਨੂੰ ਆਪਣੇ ਸਮਾਰਟਫੋਨ ਨਾਲ ਇਨ੍ਹਾਂ ਡਿਵਾਈਸਿਜ਼ ਨੂੰ ਜੋੜਨਾ ਹੋਵੇਗਾ। ਇਸਤੋਂ ਬਾਅਦ ਐਪ 'ਚ ਦਿੱਤੇ ਫੀਚਰ ਰਾਹੀਂ ਯੂਜ਼ਰਜ਼ ਉਨ੍ਹਾਂ ਨੂੰ ਲੋਕੇਟ ਕਰ ਸਕਣਗੇ। 

ਨਜ਼ਦੀਕੀ ਚੀਜ਼ਾਂ ਨੂੰ ਲੱਭਣਾ

ਗੂਗਲ ਨੇ Find My Device 'ਚ ਨਿਅਰਬਾਈ ਆਈਟਮ ਲੱਭਣ ਲਈ ਫੀਚਰ ਜੋੜਿਆ ਹੈ। ਇਸ ਫੀਚਰ ਨੂੰ ਵੀ ਅਗੇਲ ਮਹੀਨੇ ਯਾਨੀ ਮਈ 'ਚ ਰੋਲ ਆਊਟ ਕੀਤਾ ਜਾਵੇਗਾ। 

ਗੁੰਮ ਹੋਈਆਂ ਚੀਜ਼ਾਂ ਨੂੰ ਟ੍ਰੈਕ ਕਰਨ 'ਚ ਮਿਲੇਗੀ ਮਦਦ

ਗੂਗਲ ਦੇ Find My Device 'ਚ ਘਰ 'ਚ ਗੁੰਮ ਹੋਈਆਂ ਚੀਜ਼ਾਂ ਨੂੰ ਟ੍ਰੈਕ ਕਰਨ ਦੀ ਸਹੂਲਤ ਮਿਲੇਗੀ। ਯੂਜ਼ਰਜ਼ Find My Device ਐਪ 'ਚ ਜਾ ਕੇ ਗੁੰਮ ਹੋਏ ਬਲੂਟੁੱਥ ਟੈਗਸ ਦੀ ਲਾਸਟ ਲੋਕੇਸ਼ਨ ਦੇਖ ਸਕਣਗੇ, ਜਿਸ ਨਾਲ ਉਨ੍ਹਾਂ ਨੂੰ ਟ੍ਰੈਕ ਕਰਨ 'ਚ ਮਦਦ ਮਿਲੇਗੀ। ਇਸ ਲਈ ਯੂਜ਼ਰਜ਼ ਨੂੰ ਆਪਣੇ ਡਿਵਾਈਸਿਜ਼ ਨੂੰ ਗੂਗਲ ਹੋਮ ਦੇ ਨਾਲ ਪੇਅਰ ਕਰਨਾ ਹੋਵੇਗਾ। 

ਦੋਸਤਾਂ ਨਾਲ ਅਸੈਸਰੀਜ਼ ਸ਼ੇਅਰ ਕਰਨਾ

Find My Device ਐਪ 'ਚ ਬਲੂਟੁੱਥ ਟੈਗਸ ਰਾਹੀਂ ਯੂਜ਼ਰਜ਼ ਨੂੰ ਆਪਣੇ ਟੈਗਸ,ਲਗੇਜ ਆਦਿ ਨੂੰ ਦੋਸਤਾਂ ਜਾਂ ਘਰ ਦੇ ਮੈਂਬਰਾਂ ਨਾਲ ਸ਼ੇਅਰ ਕਰਨ ਦੀ ਸਹੂਲਤ ਮਿਲੇਗੀ। ਇਸ ਫੀਚਰ ਨੂੰ ਮਈ  'ਚ ਰੋਲ ਆਊਟ ਕੀਤਾ ਜਾਵੇਗਾ। 

Rakesh

This news is Content Editor Rakesh