iPhone ਹੀ ਨਹੀਂ ਹੁਣ ਐਂਡਰਾਇਡ ਯੂਜ਼ਰਜ਼ ਵੀ ਟ੍ਰਾਂਸਫਰ ਕਰ ਸਕਣਗੇ ਈ-ਸਿਮ

01/31/2024 1:24:16 PM

ਗੈਜੇਟ ਡੈਸਕ- ਈ-ਸਿਮ ਲੰਬੇ ਸਮੇਂ ਤੋਂ ਇਸਤੇਮਾਲ ਹੋ ਰਿਹਾ ਹੈ। ਈ-ਸਿਮ ਇਕ ਡਿਜੀਟਲ ਸਿਮ ਕਾਰਡ ਹੁੰਦਾ ਹੈ ਜਿਸਨੂੰ ਸਾਫਟਵੇਅਰ ਰਾਹੀਂ ਐਕਟਿਵ ਕਰਨਾ ਹੁੰਦਾ ਹੈ। ਈ-ਸਿਮ ਆਈਫੋਨ 'ਚ ਲੰਬੇ ਸਮੇਂ ਤੋਂ ਇਸਤੇਮਾਲ ਹੋ ਰਿਹਾ ਹੈ ਅਤੇ ਆਈਫੋਨ ਵਿਚ ਈ-ਸਿਮ ਆਸਾਨੀ ਨਾਲ ਟ੍ਰਾਂਸਫਰ ਵੀ ਹੋ ਜਾਂਦਾ ਹੈ। ਅਜਿਹੇ 'ਚ ਹਰ ਵਾਰ ਸਿਮ ਨੂੰ ਐਕਟੀਵੇਟ ਨਹੀਂ ਕਰਨਾ ਪੈਂਦਾ। 

ਹੁਣ ਇਹੀ ਸਹੂਲਤ ਗੂਗਲ ਵੀ ਦੇਣ ਜਾ ਰਿਹਾ ਹੈ। ਰਿਪੋਰਟ ਮੁਤਾਬਕ, ਹੁਣ ਐਂਡਰਾਇਡ ਡਿਵਾਈਸ ਵਿਚ ਵੀ ਈ-ਸਿਮ ਨੂੰ ਟ੍ਰਾਂਸਫਰ ਕੀਤਾ ਜਾ ਸਕੇਗਾ। ਗੂਗਲ ਇਸਦੀ ਸ਼ੁਰੂਆਤ ਪਿਕਸਲ 8 ਦੇ ਨਾਲ ਕਰਨ ਜਾ ਰਿਹਾ ਹੈ ਜਿਸਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਪਿਕਸਲ ਤੋਂ ਇਲਾਵਾ ਸੈਮਸੰਗ ਗਲੈਕਸੀ ਐੱਸ-24 ਸੀਰੀਜ਼ ਦੇ ਨਾਲ ਵੀ ਇਹ ਸਹੂਲਤ ਮਿਲੇਗੀ। 

ਪਿਛਲੇ ਸਾਲ ਗੂਗਲ ਨੇ MWC 2023 'ਚ ਇਸਦਾ ਐਲਾਨ ਕੀਤਾ ਸੀ ਅਤੇ ਹੁਣ ਇਸਦੀ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਪਿਛਲੇ ਸਾਲ ਵੀ ਪਿਕਸਲ 8 'ਚ ਈ-ਸਿਮ ਟ੍ਰਾਂਸਫਰ ਨੂੰ ਦੇਖਿਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਭਾਰਤ 'ਚ ਵੀ ਐਂਡਰਾਇਡ ਡਿਵਾਈਸ ਵਿਚ ਜਲਦੀ ਹੀ ਈ-ਸਿਮ ਨੂੰ ਟ੍ਰਾਂਸਫਰ ਕਰਨ ਦੀ ਸਹੂਲਤ ਮਿਲੇਗੀ।

Rakesh

This news is Content Editor Rakesh