ਹੁਣ Google Duo 'ਤੇ ਮਿਲੇਗਾ 1000 ਰੁਪਏ ਦਾ ਕੈਸ਼ ਰਿਵਾਰਡ, ਜਾਣੋ ਆਫਰ

11/10/2018 2:31:44 PM

ਗੈਜੇਟ ਡੈਸਕ- Google Duo ਨੇ ਸਤੰਬਰ 'ਚ ਪਹਿਲੀ ਵਾਰ ਫਿਲੀਪੀਨਸ 'ਚ ਯੂਜ਼ਰਸ ਲਈ ਰਿਵਾਰਡਸ ਪ੍ਰੋਗਰਾਮ ਪੇਸ਼ ਕੀਤਾ ਸੀ। ਹੁਣ ਕੰਪਨੀ ਨੇ ਭਾਰਤ 'ਚ ਵੀ ਇਸ ਕੈਸ਼ ਰਿਵਾਰਡਸ ਦੀ ਸ਼ੁਰੂਆਤ ਕੀਤੀ ਸੀ। ਗੂਗਲ ਦੇ ਸਪੋਰਟ ਪੇਜ਼ ਮੁਤਾਬਕ ਜੋ ਯੂਜ਼ਰਸ ਪਹਿਲੀ ਵਾਰ Google Duo ਦੇ ਨਾਲ ਸਾਈਨ-ਅਪ ਕਰ ਕੇ ਕਾਲ ਕਰਦੇ ਹਾਂ ਤਾਂ ਉਨ੍ਹਾਂ ਨੂੰ ਕੈਸ਼ ਰਿਵਾਰਡ ਮਿਲੇਗਾ। ਹਾਲਾਂਕਿ, ਪੈਸਾ ਬੈਂਕ ਅਕਾਊਂਟ 'ਚ ਨਹੀਂ ਸਗੋਂ Google Pay ਵਾਲੇਟ 'ਚ ਜਮਾਂ ਕੀਤਾ ਜਾਵੇਗਾ। Google Duo 'ਤੇ ਕੈਸ਼ ਰਿਵਾਰਡਸ ਜਿੱਤਣ ਦੇ ਲਈ ਯੂਜ਼ਰ ਦੇ ਕੋਲ ਇਕ ਫੋਨ ਨੰਬਰ ਤੇ ਬੈਂਕ ਅਕਾਊਂਟ ਹੋਣਾ ਜਰੂਰੀ ਹੈ।
 

ਇੰਝ ਮਿਲੇਗਾ ਫਾਇਦਾ
ਬੈਂਕ ਅਕਾਊਂਟਸ ਨੂੰ ਯੂ. ਪੀ. ਆਈ ਬੇਸਡ ਗੂਗਲ ਪੇਅ ਨਾਲ ਲਿੰਕ ਕਰਨ 'ਤੇ ਹੀ ਇਹ ਆਫਰ ਕੰਮ ਕਰਦਾ ਹੈ। ਨਵੇਂ ਯੂਜ਼ਰਸ ਨੂੰ ਕੈਸ਼ ਰਿਵਾਰਡਸ ਲਈ ਗੂਗਲ ਡੁਓ 'ਤੇ ਪਹਿਲੀ ਵਾਰ ਕਾਲ ਕਰਨੀ ਹੋਵੇਗੀ। ਲਿੰਕ ਰੇਫਰ ਕਰਨ ਵਾਲੇ ਯੂਜ਼ਰ ਨੂੰ ਅਜਿਹੇ ਵਿਅਕਤੀ ਨੂੰ ਲਿੰਕ ਸ਼ੇਅਰ ਕਰਨਾ ਹੋਵੇਗਾ ਜਿਨ੍ਹਾਂ ਨੇ ਗੂਗਲ ਡੁਓ 'ਤੇ ਕਦੇ ਸਾਈਨ ਅਪ ਨਹੀਂ ਕੀਤਾ ਹੈ।
ਇਨਵਾਈਟ ਲਿੰਕ
ਨਵੇਂ ਯੂਜ਼ਰ ਨੂੰ ਯੂਨੀਕ ਇਨਵਾਈਟ ਲਿੰਕ ਭੇਜਣ ਲਈ ਡੁਓ ਐਪ 'ਚ invite friends > Share invite ਲਿੰਕ 'ਤੇ ਕਲਿੱਕ ਕਰੋ। ਜਿਸ ਨੂੰ ਲਿੰਕ ਮਿਲਿਆ ਹੈ, ਉਸ ਦੇ ਰਾਹੀਂ ਐਪ 'ਤੇ ਰਜਿਸਟਰ ਕਰਨ ਤੋਂ ਬਾਅਦ ਰਿਵਾਰਡ ਨਾਲ ਜੁੜਿਆ ਇਕ ਈ-ਮੇਲ ਲਿੰਕ ਭੇਜਣ ਵਾਲੇ ਯੂਜ਼ਰਸ ਨੂੰ ਮਿਲੇਗਾ। ਡੁਓ ਐਪ 'ਚ ਕਰ ਵੀ ਕੈਸ਼ ਨੂੰ ਰਿਡੀਮ ਕੀਤਾ ਜਾ ਸਕਦਾ ਹੈ। ਇਸ ਦੇ ਲਈ More 'ਤੇ ਟੈਪ ਕਰੀਏ ਤੇ Redeem rewards 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਕੈਸ਼ ਸਿੱਧੇ ਤੁਹਾਡੇ ਲਿੰਕਡ ਬੈਂਕ ਅਕਾਊਂਟ 'ਚ ਟਰਾਂਸਫਰ ਹੋ ਜਾਵੇਗਾ।

ਰਿਵਾਰਡ ਰਿਡੀਮ
ਰਿਵਾਰਡ ਰਿਡੀਮ ਕਰਨ ਤੋਂ ਬਾਅਦ 2-4 ਘੰਟੇ ਤੱਕ ਤੁਹਾਨੂੰ ਇੰਤਜ਼ਾਰ ਕਰਨਾ ਹੋਵੇਗਾ। ਕੈਸ਼ ਰਿਵਾਰਡਸ ਸਿਰਫ ਐਂਡ੍ਰਾਇਡ ਯੂਜ਼ਰਸ ਲਈ ਹੀ ਉਪਲੱਬਧ ਹੈ। ਰਿਵਾਰਡਸ ਸਿਰਫ ਐਂਡ੍ਰਾਇਡ ਵਰਜਨ ਨੂੰ ਸਪਾਰਟ ਕਰਨ ਵਾਲੇ ਡਿਵਾਈਸਿਜ਼ ਲਈ ਹੀ ਉਪਲੱਬਧ ਹੈ। ਹਾਲਾਂਕਿ ਵਰਜਨ ਦੀ ਜਾਣਕਾਰੀ ਅਜੇ ਨਹੀਂ ਮਿਲੀ ਹੈ। ਗੂਗਲ ਨੇ ਦੱਸਿਆ ਕਿ ਰਿਵਾਰਡ ਪੀਰਿਅਡ  ਦੇ ਖਤਮ ਹੋਣ ਕੁੱਝ ਰਿਵਾਰਡਸ ਨੂੰ ਰਿਡੀਮ ਨਹੀਂ ਕੀਤਾ ਜਾ ਸਕਦਾ ਹੈ ।  30 ਰਿਵਾਰਡਸ
ਤੁਸੀਂ ਜ਼ਿਆਦਾਤਰ 30 ਰਿਵਾਰਡਸ ਜਿੱਤ ਸਕਦੇ ਹੋ ਤੇ ਹਰ ਸਕ੍ਰੈਚ ਕਾਰਡ ਦੀ ਲਿਮੀਟ 1,000 ਰੁਪਏ ਹੈ। ਖਾਸ ਗੱਲ ਹੈ ਕਿ ਇਹ ਆਫਰ ਤਮਿਲਨਾਡੂ ਦੇ ਯੂਜ਼ਰਸ ਲਈ ਉਪਲੱਬਧ ਨਹੀਂ ਹੈ। ਇਸ ਆਫਰ ਦੇ ਨਾਲ ਸ਼ਰਤਾਂ ਲਾਗੂ ਹਨ ਇਸ ਲਈ ਇਸ ਨਾਲ ਜੁੜੇ ਸਾਰੇ ਨਿਯਮ ਤੇ ਸ਼ਰਤਾਂ ਨੂੰ ਜਾਨਣ ਲਈ ਤੁਸੀਂ ਗੂਗਲ ਡੁਓ ਦੇ ਆਫਿਸ਼ੀਅਲ ਰਿਵਾਰਡਸ ਪ੍ਰੋਗਰਾਮ ਟਰੰਸ ਐਂਡ ਕੰਡੀਸ਼ੰਸ ਪੇਜ ਤੇ ਜਾ ਕੇ ਜਾਣਕਾਰੀ ਲੈ ਸਕਦੇ ਹਨ। ਉਥੇ ਹੀ ਪੇਜ 'ਤੇ ਦੱਸਿਆ ਗਿਆ ਹੈ ਕਿ ਗੂਗਲ Pay ਦੇ ਸਾਰੇ ਆਫਰਸ ਨੂੰ ਮਿਲਾ ਕੇ ਯੂਜ਼ਰਸ ਕੁੱਲ 9000 ਰੁਪਏ ਤੱਕ ਕਮਾ ਸਕਦੇ ਹੋ।