ਗੂਗਲ ਕ੍ਰੋਮ ਜਲਦ ਐਂਡ੍ਰਾਇਡ ਤੇ ਮੈਕ ਡਿਵਾਈਸਿਜ਼ ਲਈ ਜਾਰੀ ਕਰੇਗੀ Dark Mode

02/10/2019 4:35:27 PM

ਗੈਜੇਟ ਡੈਸਕ- ਟੈੱਕ ਜੁਆਇੰਟ ਗੂਗਲ ਐਂਡ੍ਰਾਇਡ ਤੇ ਮੈਕ ਡਿਵਾਈਸਿਜ਼ ਲਈ ਡਾਰਕ ਮੋਡ ਫੀਚਰ ਟੈਸਟ ਕਰ ਰਹੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਇਸ ਫੀਚਰ ਨੂੰ ਕੰਪਨੀ ਰੋਲਆਊਟ ਕਰਨ ਵਾਲੀ ਹੈ। ਗੂਗਲ ਨੇ ਇਹ ਬਦਲਾਅ ਕ੍ਰੋਮ ਬਰਾਊਜ਼ਰ ਦੇ ਕੈਨੇਰੀ ਚੈਨਲ 'ਚ ਖਾਸਕਰ ਮੈਕ ਓ.ਐੱਸ ਡਿਵਾਈਸਿਜ਼ ਲਈ ਕੀਤਾ ਹੈ ਤੇ ਇਸ ਦੀ ਟੈਸਟਿੰਗ ਜਾਰੀ ਹੈ। ਕ੍ਰੋਮ 73 ਐਂਡ੍ਰਾਇਡ ਓ. ਐੱਸ ਦੇ ਬੀਟਾ ਚੈਨਲ ਤੱਕ ਵੀ ਇਸ ਡਾਰਕ ਮੋਡ ਦੀ ਟੈਸਟਿੰਗ ਲਈ ਪਹੁੰਚਿਆ ਹੈ ਤੇ ਕਾਫੀ ਜਲਦ ਇਸ ਨੂੰ ਅਗਲੀ ਅਪਡੇਟ ਦਾ ਹਿੱਸਾ ਬਣਾਉਣ 'ਤੇ ਕੰਮ ਕਰ ਸਕਦੀ ਹੈ। ਇਸ ਤੋਂ ਇਲਾਵਾ ਕ੍ਰੋਮ 73 ਦੇ ਵਿੰਡੋਜ਼, ਮੈਕ. ਓ. ਐੱਸ ਤੇ ਕ੍ਰੋਮ. ਓ. ਐੱਸ 'ਚ ਮਲਟੀਮੀਡੀਆ ਕੀਜ਼ ਨੂੰ ਸਪਾਰਟ ਵੀ ਇਨੇਬਲ ਕੀਤਾ ਜਾ ਸਕਦਾ ਹੈ। ਇਨ੍ਹਾਂ ਦੇ ਇਨੇਬਲ ਹੋਣ ਤੋਂ ਬਾਅਦ ਤੁਸੀਂ ਬਰਾਊਜ਼ਰ 'ਤੇ ਚੱਲਣ ਵਾਲੇ ਆਡੀਓ ਜਾਂ ਵਿਡੀਓ ਦਾ ਪਲੇਅਬੈਕ ਸਿੱਧੇ ਕੀ-ਬੋਰਡ ਦੀ ਹਾਰਡਵੇਅਰ ਮੀਡੀਆ ਕੀਜ਼ ਤੋਂ ਕੰਟਰੋਲ ਕਰ ਪਾਉਣਗੇ। ਉਥੇ ਹੀ ਸਭ ਤੋਂ ਪਹਿਲਾਂ ਟਵਿਟਰ ਯੂਜ਼ਰ @markdrew ਨੇ ਇਸ ਨੂੰ ਸਪਾਟ ਕੀਤਾ ਅਤੇ ਪਤਾ ਚੱਲਿਆ ਕਿ ਇਸ 'ਚ ਡਾਰਕ ਮੋਡ ਨੂੰ ਲਾਂਚ ਕਰਨ ਲਈ ਕੋਈ ਜ਼ਿਆਦਾ ਬਦਲਾਅ ਕਰਨ ਦੀ ਜ਼ਰੂਰਤ ਨਹੀਂ ਹੋਵੇਗੇ।

ਉਥੇ ਹੀ ਮੈਕ 'ਤੇ ਜਿਵੇਂ ਹੀ ਤੁਸੀਂ ਸਿਸਟਮ ਵਾਈਡ ਸਕ੍ਰੀਨ ਡਾਰਕ ਮੋੜ 'ਚ ਜਾਂਦੇ ਹਾਂ, ਆਪਣੇ ਆਪ ਕ੍ਰੋਮ ਵੀ ਡਾਰਕ ਮੋੜ 'ਚ ਚੱਲਿਆ ਜਾਂਦਾ ਹੈ। ਸੀਨੀਅਰ ਕ੍ਰੋਮ ਇੰਜੀਨੀਅਰ ਪੀਟਰ ਕਾਸਟਿੰਗ ਨੇ ਕਿਹਾ ਕਿ ਵੱਡੀ ਗਿਣਤੀ 'ਚ ਵਿੰਡੋਜ਼ ਯੂਜ਼ਰਸ ਵੀ ਗੂਗਲ ਤੋਂ ਕ੍ਰੋਮ ਬਰਾਊਜ਼ਰ 'ਚ ਡਾਰਕ ਮੋਡ ਲਿਆਉਣ ਦੀ ਮੰਗ ਕਰ ਰਹੇ ਸਨ। ਸਾਰੇ ਟੈਸਟ ਹੋਣ ਤੋਂ ਬਾਅਦ ਜਲਦ ਹੀ ਇਸ ਨੂੰ ਵਿੰਡੋਜ਼ 'ਚ ਵੀ ਐਡ ਕਰ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਡਾਰਕ ਮੋਡ ਫੀਚਰ ਦੀ ਡਿਮਾਂਡ ਤੇਜੀ ਨਾਲ ਵਧੀ ਹੈ ਤੇ ਮੋਬਾਈਲ ਐਪਸ ਤੋਂ ਲੈ ਕੇ ਵੈੱਬ ਬਰਾਊਜ਼ਰਸ ਤੱਕ 'ਚ ਇਸ ਨੂੰ ਲਿਆਉਣ ਦੀ ਤਿਆਰੀ ਜ਼ੋਰਾਂ 'ਤੇ ਹੈ।