18ਵੇਂ ਏਸ਼ੀਅਨ ਗੇਮਜ਼ ਲਈ ਗੂਗਲ ਨੇ ਬਣਾਇਆ ਇਹ ਖਾਸ Doodle

08/18/2018 11:58:32 AM

ਜਲੰਧਰ-  ਟੈੱਕ ਜਾਇੰਟ ਗੂਗਲ ਨੇ 18ਵੀਂ ਏਸ਼ੀਅਨ ਗੇਮਜ਼ 2018 ਲਈ ਇਕ ਖਾਸ ਡੂਡਲ ਬਣਾਇਆ ਹੈ। ਗੂਗਲ ਨੇ ਆਪਣੇ ਡੂਡਲ ਦੇ  ਕਈ ਗੇਮਜ਼ ਈਵੈਂਟ ਜਿਨ੍ਹਾਂ 'ਚ ਵੇਟਲਿਫਟਿੰਗ, ਆਰਚਰੀ ਜਿਹੀਆਂ ਕਈ ਗੇਮਜ਼ ਨੂੰ ਵਿਖਾਇਆ ਹੈ। ਏਸ਼ੀਅਨ ਗੇਮਜ਼ ਨੂੰ ਓਲੰਪਿਕ ਕਾਊਂਸਿਲ ਆਫ ਏਸ਼ੀਆ ਆਰਗਨਾਇਜ਼ ਕਰਵਾਉਂਦੀ ਹੈ। ਇਹ ਗੇਮਜ਼ ਹਰ ਚਾਰ ਸਾਲ 'ਚ ਆਯੋਜਿਤ ਕੀਤੇ ਜਾਂਦੇ ਹਨ। ਓਲੰਪਿਕ ਗੇਮਜ਼ ਤੋਂ ਬਾਅਦ ਦੁਨੀਆ 'ਚ ਇਹ ਦੂਜਾ ਸਭ ਤੋਂ ਬਹੁਤ ਮਲਟੀ ਸਪੋਰਟ ਈਵੈਂਟ ਹੈ। ਇਸ ਸਾਲ 45 ਦੇਸ਼ਾਂ ਦੇ ਖਿਡਾਰੀ 55 ਈਵੈਂਟ 'ਚ ਹਿੱਸਾ ਲੈਣਗੇ।

ਇੰਡੋਨੇਸ਼ੀਆ ਦੇ ਪਾਲੇਮਬਾਂਗ (Palembang) ਤੇ ਜਕਾਰਤਾ 'ਚ ਇਸ ਖੇਡਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਹ ਗੇਮਜ਼ 18 ਅਗਸਤ ਤੋਂ ਸ਼ੁਰੂ ਹੋ ਕੇ 2 ਸਤੰਬਰ ਤੱਕ ਚੱਲਣਗੇ। ਏਸ਼ੀਅਨ ਗੇਮਜ਼ 'ਚ 10,000 ਤੋਂ ਜ਼ਿਆਦਾ ਐਥਲੀਟ ਹਿੱਸਾ ਲੈ ਰਹੇ ਹਨ।



ਏਸ਼ੀਅਨ ਗੇਮਜ਼
ਤੁਹਾਨੂੰ ਦੱਸ ਦੇਈਏ ਕਿ ਏਸ਼ੀਅਨ ਗੇਮਜ਼ 'ਚ ਬਾਕਸਿੰਗ, ਕਬੱਡੀ, ਕਰਾਟੇ, ਸ਼ੂਟਿੰਗ, ਸਕਵੈਸ਼, ਬੈਡਮਿੰਟਨ, ਵੇਟਲਿਫਟਿੰਗ, ਸਾਈਕਲਿੰਗ ਜਿਹੀਆਂ ਕਈ ਗੇਮਜ਼ ਖੇਡੀਆਂ ਜਾਣਗੀਆਂ। ਭਾਰਤ ਨੇ ਏਸ਼ੀਅਨ ਗੇਮਜ਼ ਲਈ ਆਪਣੇ 572 ਮੈਬਰਾਂ ਦਾ ਦੱਲ ਭੇਜਿਆ ਹੈ ਜੋ 34 ਵੱਖ-ਵੱਖ ਗੇਮਜ਼ 'ਚ ਹਿੱਸਾ ਲੈਣਗੇ।