ਹੁਣ ਤੁਹਾਡੇ ਪਰਿਵਾਰ ਦੇ ਲੋਕਾਂ ਦੀ ਵੀ ਆਵਾਜ਼ ਪਛਾਣੇਗਾ ਗੂਗਲ ਅਸਿਸਟੈਂਟ

06/15/2020 1:02:45 AM

ਗੈਜੇਟ ਡੈਸਕ-ਗੂਗਲ ਨੇ ਆਪਣੇ ਗੂਗਲ ਅਸਿਸਟੈਂਟ ਨੂੰ ਹੋਰ ਬਿਹਤਰ ਬਣਾਉਂਦੇ ਹੋਏ ਇਸ 'ਚ Voice Match (ਵੁਆਇਸ ਮੈਚ) ਫੀਚਰ ਜੋੜ ਦਿੱਤਾ ਹੈ। ਇਸ ਦੇ ਰਾਹੀਂ ਗੂਗਲ ਅਸਿਸਟੈਂਟ ਹੁਣ ਤੁਹਾਡੇ ਪਰਿਵਾਰ ਦੇ ਲੋਕਾਂ ਦੀ ਆਵਾਜ਼ ਪਛਾਣਗੇ ਅਤੇ ਇਹ ਵੀ ਦੱਸੇਗਾ ਕਿ ਕੌਣ ਗੱਲ ਕਰ ਰਿਹਾ ਹੈ। ਇਸ ਫੀਚਰ ਨੂੰ ਗੂਗਲ ਅਸਿਸਟੈਂਟ ਨੂੰ ਸਪੋਰਟ ਕਰਨ ਵਾਲੇ ਸਾਰੇ ਡਿਵਾਈਸ 'ਤੇ ਉਪਲੱਬਧ ਕਰਵਾ ਦਿੱਤਾ ਜਾਵੇਗਾ, ਜਿਨ੍ਹਾਂ 'ਚ ਸਮਾਰਟ ਸਪੀਕਰ ਜਾਂ ਸਮਾਰਟ ਡਿਸਪਲੇਅ ਆਦਿ ਵੀ ਸ਼ਾਮਲ ਹੈ। ਇਹ ਫੀਚਰ ਉਨ੍ਹਾਂ ਲੋਕਾਂ ਲਈ ਕਾਫੀ ਖਾਸ ਹੈ ਜਿਨ੍ਹਾਂ ਦੇ ਡਿਵਾਈਸਸ ਦਾ ਇਸਤੇਮਾਲ ਘਰ ਅਤੇ ਆਫਿਸ 'ਚ ਹੋਰ ਲੋਕ ਵੀ ਕਰਦੇ ਹਨ।

ਕਿਸ ਤਰ੍ਹਾਂ ਕੰਮ ਕਰਦਾ ਹੈ ਇਹ ਫੀਚਰ
ਗੂਗਲ ਦਾ ਕਹਿਣਾ ਹੈ ਕਿ ਤੁਹਾਨੂੰ ਪਹਿਲਾਂ ਗੂਗਲ ਅਸਿਸਟੈਂਟ ਨੂੰ ਆਪਣੀ ਆਵਾਜ਼ ਦੀ ਪਛਾਣ ਕਰਵਾਉਣੀ ਹੋਵੇਗੀ। ਇਸ ਤੋਂ ਬਾਅਦ ਘਰ ਦੇ ਹਰ ਮੈਂਬਰ ਨੂੰ ਪਰਸਨਲਾਈਜਡ ਰਿਜ਼ਲਟ ਜਿਵੇਂ-ਕੈਲੰਡਰ ਰਿਮਾਇੰਡਰ, ਆਫਿਸ ਦੇ ਰਸਤੇ ਦਾ ਟ੍ਰੈਫਿਕ ਆਦਿ ਮਿਲ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਗੂਗਲ ਦੇ Voice Match ਫੀਚਰ ਰਾਹੀਂ ਜ਼ਿਆਦਾ ਤੋਂ ਜ਼ਿਆਦਾ 6 ਲੋਕਾਂ ਦੀ ਆਵਾਜ਼ ਨੂੰ ਲਿੰਕ ਕੀਤਾ ਜਾ ਸਕਦਾ ਹੈ। ਇਸ ਨਾਲ ਤੁਹਾਡੇ ਪੂਰੇ ਪਰਿਵਾਰ ਨੂੰ ਉਸ ਦੇ ਨਾਂ ਤੋਂ ਹੀ ਰਿਜ਼ਲਟ ਮਿਲ ਸਕਣਗੇ।

Karan Kumar

This news is Content Editor Karan Kumar