ਫਰਵਰੀ 2020 ਤੋਂ ਸਾਰੇ ਸਮਾਰਟਫੋਨਜ਼ ’ਚ ਮਿਲੇਗਾ ਐਂਡਰਾਇਡ 10

10/11/2019 5:42:09 PM

ਗੈਜੇਟ ਡੈਸਕ– ਦਿੱਗਜ ਟੈਲੀਕਾਮ ਕੰਪਨੀ ਗੂਗਲ ਨੇ ਸਾਰੇ ਸਮਾਰਟਫੋਨ ਯੂਜ਼ਰਜ਼ ਨੂੰ ਧਿਆਨ ’ਚ ਰੱਖ ਕੇ ਵੱਡਾ ਫੈਸਲਾ ਕੀਤਾ ਹੈ। ਫਰਵਰੀ 2020 ਤੋਂ ਲਾਂਚ ਹੋਣ ਵਾਲੇ ਲੇਟੈਸਟ ਸਮਾਰਟਫੋਨਜ਼ ’ਚ ਐਂਡਰਾਇਡ 10 ਆਪਰੇਟਿੰਗ ਸਿਸਟਮ ਦਾ ਸਪੋਰਟ ਮਿਲੇਗਾ। ਉਥੇ ਹੀ ਕੰਪਨੀ 31 ਜਨਵਰੀ 2020 ਤੋਂ ਐਂਡਰਾਇਡ ਪਾਈ 9.0 ਆਪਰੇਟਿੰਗ ਸਿਸਟਮ ਨੂੰ ਡਿਵਾਈਸਿਜ਼ ’ਚ ਦੇਣਾ ਬੰਦ ਕਰ ਦੇਵੇਗੀ। ਰਿਪੋਰਟਾਂ ਮੁਤਾਬਕ, ਹੁਣ ਸਾਰੀਆਂ ਸਮਾਰਟਫੋਨ ਨਿਰਮਾਤਾ ਕੰਪਨੀਆਂ ਨੂੰ ਆਪਣੇ ਗੈਜੇਟ ’ਚ ਸੇਵਾਵਾਂ ਨੂੰ ਜੋੜਨ ਲਈ ਗੂਗਲ ਦੀ ਮਨਜ਼ੂਰੀ ਲੈਣੀ ਹੋਵੇਗੀ। 

ਯੂਜ਼ਰਜ਼ ਨੂੰ ਮਿਲੇਗਾ ਪੇਰੈਂਟ ਕੰਟਰੋਲ ਫੀਚਰ
ਰਿਪੋਰਟਾਂ ਦੀ ਮੰਨੀਏ ਤਾਂ ਗੂਗਲ ਨੇ ਐਂਡਰਾਇਡ ਪਾਉਣ ਦੀ ਪਾਲਿਸੀ ’ਚ ਕੁਝ ਬਦਲਾਅ ਕੀਤੇ ਹਨ। 3 ਸਤੰਬਰ ਤੋਂ ਬਾਅਦ ਹੀ ਯੂਜ਼ਰਜ਼ ਨੂੰ ਐਂਡਰਾਇਡ 9 ਪਾਈ ਅਤੇ ਐਂਡਰਾਇਡ 10 ’ਚ ਪੇਰੈਂਟ ਕੰਟਰੋਲ ਅਤੇ ਡਿਜੀਟਲ ਵੇਲਬੀਂਗ ਮਿਲੇਗਾ। ਇਸ ਤੋਂ ਇਲਾਵਾ ਸਮਾਰਟਫੋਨ ਨਿਰਮਾਤਾ ਕੰਪਨੀਆਂ ਆਪਣੇ ਫੋਨ ’ਚ ਗੂਗਲ ਡਿਜੀਟਲ ਵੇਲਬੀਂਗ ਪ੍ਰੀ-ਇੰਸਟਾਲ ਕਰ ਸਕਦੀਆਂ ਹਨ।