ਗੂਗਲ ਐਂਡ੍ਰਾਇਡ ਐਪ ''ਚ ਸ਼ਾਮਿਲ ਹੋਇਆ ਨਵਾਂ ਆਫਲਾਈਨ ਸਰਚ ਫੀਚਰ

01/19/2017 12:35:22 PM

ਜਲੰਧਰ- ਗੂਗਲ ਸਮੇਂ-ਸਮੇਂ ''ਤੇ ਆਪਣੀ ਐਪਸ ਨੂੰ ਅਪਡੇਟ ਕਰਦਾ ਰਹਿੰਦਾ ਹੈ ਤਾਂ ਕਿ ਯੂਜ਼ਰਸ ਨੂੰ ਨਵੇਂ ਫੀਚਰ ਦਿੱਤੇ ਜਾ ਸਕਣ। ਹਾਲ ਹੀ ''ਚ ਗੂਗਲ ਨੇ ਕਮਜ਼ੋਰ ਕੁਨੈਕਟੀਵਿਟੀ ਵਾਲੇ ਇਲਾਕਿਆਂ ਲਈ ਆਪਣੀ ਐਂਡ੍ਰਾਇਡ ਐੱਪ ''ਚ ਨਵਾਂ ਕਮਾਲ ਦਾ ਆਫਲਾਈਨ ਸਰਚ ਫੀਚਰ ਸ਼ਾਮਿਲ ਕੀਤਾ ਹੈ ਜੋ ਆਫਲਾਈਨ ਹੋਣ ''ਤੇ ਸਰਚ ਕੀਤੇ ਗਏ ਕੀਵਰਡ ਨੂੰ ਸਟੋਰ ਕਰੇਗਾ ਅਤੇ ਕੁਨੈਕਸ਼ਨ ਫਿਰ ਤੋਂ ਮਿਲ ਜਾਣ ''ਤੇ ਰਿਜਲਟਸ ਨੂੰ ਪੇਸ਼ ਕਰੇਗਾ।

 

ਗੂਗਲ ਨੇ ਦੱਸਿਆ, ਗੂਗਲ ਐਪ ਹੁਣ ਬੈਕਗਰਾਊਂਡ ''ਚ ਚੈੱਕ ਕਰਦੀ ਰਹੇਗੀ ਕਿ ਕੁਨੈੱਕਸ਼ਨ ਕਦੋਂ ਉਪਲੱਬਧ ਹੋਇਆ ਹੈ ਅਤੇ ਜਾਂਚ ਕਰਨ ਦੇ ਬਾਅਦ ਤੁਹਾਨੂੰ ਸਰਚ ਰਿਜ਼ਲਟ ਵਿੱਖਾ ਦੇਵੇਗੀ। ਇਸ ਤੋਂ ਇਲਾਵਾ ਸਰਚ ਰਿਜ਼ਲਟ ਮਿਲ ਜਾਣ ''ਤੇ ਐਪ ਤੁਹਾਨੂੰ ਨੋਟੀਫਿਕੇਸ਼ਨ ਵੀ ਭੇਜੇਗੀ।

 

ਆਫਲਾਈਨ ਸਰਚ ਫੀਚਰ ਨੂੰ ਐਡ ਕਰਨ ਦੀ ਵਜ੍ਹਾ-
ਮੰਨ ਲਓ ਕਿ ਤੁਸੀ ਕਮਜ਼ੋਰ ਕੁਨੈੱਕਟੀਵਿਟੀ ਵਾਲੇ ਇਲਾਕੇ ''ਚ ਹੋ ਅਤੇ ਕਿਸੇ ਚੀਜ਼ ਦੇ ਬਾਰੇ ''ਚ ਗੂਗਲ ''ਤੇ ਸਰਚ ਨਹੀਂ ਕਰ ਪਾ ਰਹੇ ਤਾਂ ਅਜਿਹੀ ਹਾਲਤ ''ਚ ਤੁਸੀਂ ਸਰਚ ਕਰਨ ਦਾ ਵਿਚਾਰ ਛੱਡ ਦਿੰਦੇ ਹਨ ਅਤੇ ਕੁਨੈੱਕਟੀਵਿਟੀ ਮਿਲ ਜਾਣ ਦੇ ਬਾਵਜੂਦ ਇਸ ਦੇ ਬਾਰੇ ''ਚ ਭੁੱਲ ਜਾਂਦੇ ਹੋ। ਇਸ ਤਰਾਂ ਦੇ ਹਾਲਾਤਾਂ ਤੋਂ ਬਚਾਉਣ ਲਈ ਗੂਗਲ ਆਫਲਾਈਨ ਸਰਚ ਫੀਚਰ ਹੁਣ ਸਰਚ ਕੀਤੇ ਗਏ ਕੀਵਰਡ ਨੂੰ ਸਟੋਰ ਕਰ ਲਵੇਗਾ ਅਤੇ ਤੁਸੀਂ ਜਿਵੇਂ ਹੀ ਆਨਲਾਈਨ ਆਉਣਗੇ, ਗੂਗਲ ਐਪ ਆਪਣੇ ਆਪ ਹੀ ਆਖਰੀ ਕੀਵਰਡ ਨੂੰ ਸਰਚ ਕਰ ਲਵੇਂਗੀ।