Fake ਐਪ ਲਈ ਗੂਗਲ ਨੇ ਪਲੇਅ Protect ਦਾ ਰੋਲ ਆਓਟ ਕੀਤਾ ਸ਼ੁਰੂ

07/22/2017 12:17:09 AM

ਜਲੰਧਰ—ਗੂਗਲ ਨੇ ਫੇਕ ਐਪ ਅਤੇ ਵਾਇਰਸ ਤੋਂ ਬਚਣ ਲਈ ਇਸ ਸਾਲ ਹੋਏ I/O 2017 'ਚ ਗੂਗਲ ਪਲੇਅ ਪ੍ਰੋਟੇਕਟ ਫੀਚਰ ਨੂੰ ਪੇਸ਼ ਕੀਤਾ ਸੀ। ਜਾਣਕਾਰੀ ਮੁਤਾਬਕ ਉੱਥੇ ਹੁਣ ਗੂਗਲ ਨੇ ਪਲੇਅ ਪ੍ਰੋਟੇਕਟ ਦਾ ਰੋਲ ਆਓਟ ਸ਼ੁਰੂ ਕਰ ਦਿੱਤਾ ਹੈ। ਇਹ ਮੋਬਾਇਲ 'ਚ ਕੋਈ ਅਨਸੇਫ ਐਪ ਨਜ਼ਰ ਆਉਣ 'ਤੇ ਇਹ ਯੂਜ਼ਰਸ ਨੂੰ ਸੂਚਿਤ ਕਰੇਗਾ। ਦੱਸਣਯੋਗ ਹੈ ਕਿ ਇਹ ਫੀਚਰ ਗੂਗਲ ਮੋਬਾਇਲ ਸਰਵਿਸੇਜ 11 ਜਾਂ ਇਸ ਤੋਂ ਉਪਰ ਦੀ ਐਂਡ੍ਰਾਇਡ ਡਿਵਾਈਸ 'ਤੇ ਕੰਮ ਕਰੇਗਾ।

ਗੂਗਲ ਮੁਤਾਬਕ, ਪਲੇ ਪ੍ਰਟੇਕਟ ਸੁਵਿਧਾ ਤੁਹਾਡੇ ਪਲੇ ਸਟੋਰ ਤੋਂ ਐਪਸ ਨੂੰ ਆਟੋਮੈਟਿਕ ਸਕੈਨ ਕਰੇਗਾ। ਜੇਕਰ ਕੋਈ ਐਪ ਠੀਕ ਨਹੀਂ ਹੋਵੇਗਾ, ਉਸ ਨੂੰ ਆਪਣੇ ਆਪ ਰਿਵੂਮ ਕਰ ਦੇਵੇਗਾ। ਇਹ ਫੀਚਰ ਸਕਿਓਰਟੀ ਸੈਟਿੰਗ 'ਚ ਗੂਗਲ ਸੈਕਸ਼ਨ ਦੇ ਅੰਦਰ ਦਿਖੇਗਾ। ਹਾਲਾਂਕਿ, ਇਹ ਫੀਚਰ  ਆਪ ਹੀ ਅਨਸੇਫ ਐਪਸ ਦੀ ਜਾਣਕਾਰੀ ਦੇਵੇਗਾ। ਇਸ ਦੇ ਇਲਾਵਾ, ਪਲੇ ਪ੍ਰੋਟੈਕਟੇਡ ਨਾਲ ਗੂਗਲ ਯਕੀਨ ਕਰਦਾ ਹੈ ਕਿ ਕੇਵਲ ਪਲੇ ਸਟੋਰ ਤੋਂ ਡਾਉਨਲੋਡ ਕੀਤੇ ਗਏ ਐਪ ਲਈ ਸੀਮਿਤ ਹੈ ਕਿ ਨਹੀਂ। ਥਰਡ ਪਾਰਟੀ ਦੁਆਰਾ ਡਾਉਨਲੋਡ ਕੀਤੇ ਗਏ ਐਪ ਨੂੰ ਵੀ ਸਕੈਨ ਕਰੇਗਾ।