ਡਾਟਾ ਚੋਰੀ ਕਰਦਾ ਸੀ ਸ਼ਾਓਮੀ ਦਾ ਇਹ ਐਪ, ਗੂਗਲ ਨੇ ਪਲੇਅ ਸਟੋਰ ਤੋਂ ਹਟਾਇਆ

11/19/2019 2:40:24 PM

ਨਵੀਂ ਦਿੱਲੀ : ਗੂਗਲ ਨੇ ਪਲੇਅ ਸਟੋਰ 'ਤੇ ਸ਼ਾਓਮੀ ਦੇ 'ਕੁਇਕ ਐਪ' ਨੂੰ ਪਲੇਅ ਪ੍ਰੋਟੈਕਟ ਪਾਲਿਸੀ ਦੇ ਤਹਿਤ ਬਲਾਕ ਕਰ ਦਿੱਤਾ ਹੈ। ਗੁਗਲ ਨੇ ਇਹ ਕਦਮ ਯੂਜ਼ਰਸ ਦੀ ਡਾਟਾ ਦੀ ਸੇਫਟੀ ਲਈ ਲਈ ਚੁੱਕਿਆ ਹੈ। ਹਾਲ ਹੀ 'ਚ ਕੁਝ ਸ਼ਾਓਮੀ ਯੂਜ਼ਰਸ ਨੇ Twitter ਅਤੇ Reddit 'ਤੇ ਕਵਿਕ ਐਪਸ ਦੇ ਬਲਾਕ ਹੋਣ ਦੀ ਗੱਲ ਕਰਦਿਆਂ ਕੁਝ ਸਕ੍ਰੀਨ ਸ਼ਾਟਸ ਨੂੰ ਵੀ ਸ਼ੇਅਰ ਕੀਤਾ ਹੈ। ਜਦੋਂ ਵੀ ਯੂਜ਼ਰਸ ਕਵਿਕ ਐਪ ਨੂੰ ਸਿਸਟਮ ਐਪ ਨਾਲ ਅਪਡੇਟ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਇਕ ਮੈਸੇਜ ਮਿਲ ਰਿਹਾ ਹੈ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਇਹ ਐਪ ਤੁਹਾਡੇ ਡਾਟਾ ਨੂੰ ਕਲੈਕਟ ਕਰ ਸਕਦਾ ਹੈ ਅਤੇ ਇਸ ਨੂੰ ਤੁਹਾਨੂੰ ਟ੍ਰੈਕ ਕਰਨ ਲਈ ਇਸਤੇਮਾਲ ਕਰ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਗੂਗਲ ਨੇ ਇਸ ਐਪ ਨੂੰ 14 ਨਵੰਬਰ ਨੂੰ ਜਾਰੀ ਕੀਤੇ ਗਏ ਅਪਡੇਟ ਦੇ ਨਾਲ ਹੀ ਬਲਾਕ ਕਰ ਦਿੱਤਾ ਸੀ।

ਗੂਗਲ ਨੇ ਨਹੀਂ ਦਿੱਤੀ ਆਫੀਸ਼ੀਅਲ ਜਾਣਕਾਰੀ

ਕਵਿਕ ਐਪ ਨੂੰ ਬਲਾਕ ਕਰਨ ਦੇ ਪਿੱਛੇ ਦੀ ਅਸਲੀ ਵਜ੍ਹਾ ਕੀ ਹੈ ਇਸ ਬਾਰੇ ਗੂਗਲ ਨੇ ਅਜੇ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ ਇਸ ਨੂੰ ਹਾਲ ਹੀ 'ਚ ਇਕ ਰਿਪੋਰਟ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਸ਼ਾਓਮੀ ਦਾ ਕਵਿਕ ਐਪ ਸਮਾਰਟਫੋਨ ਦੇ 55 ਸਿਸਟਮ ਲੈਵਲ ਪਰਮਿਸ਼ੰਜ਼ ਨੂੰ ਐਕਸੈਸ ਕਰ ਲੈਂਦਾ ਹੈ।

ਚੋਰੀ ਲੈਂਦਾ ਸੀ ਯੂਜ਼ਰਸ ਦੀ ਪਰਮਿਸ਼ਨ
ਇਸ ਸਾਲ ਅਪ੍ਰੈਲ ਵਿਚ ਆਈ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਸ਼ਾਓਮੀ ਦੀ ਇਸ ਐਪ ਦੇ ਕੋਲ ਪਰਮਿਸ਼ੰਜ਼ ਹੈ ਜਿਸ ਨਾਲ ਉਹ ਬਿਨਾ ਯੂਜ਼ਰ ਦੀ ਜਾਣਕਾਰੀ ਵਿਚ ਆਏ ਡਿਵਾਈਸ ਵਿਚ ਅਨਰਿਜਿਸਟਰਡ ਐਪਸ ਨੂੰ ਕੰਟਰੋਲ ਕਰ ਲੈਂਦਾ ਹੈ। ਇਸ ਦੇ ਜ਼ਰੀਏ ਇਹ ਐਪ ਗੁਪਤ ਜਾਣਕਾਰੀ ਜਿਵੇਂ  IMEI, IMSI, SIM ਨੰਬਰ ਚੋਰੀ ਕਰਨ ਦੇ ਨਾਲ ਹੀ ਆਡੀਓ, ਵੀਡੀਓ ਅਕੇ ਕਾਲਸ ਨੂੰ ਵੀ ਰਿਕਾਰਡ ਕਰਦਾ ਸੀ। ਇਹ ਡਾਟਾ ਨੂੰ ਸਿਸਟਮ ਵਿਚ ਥੋੜੇ ਸਮੇਂ ਤਕ ਸਟੋਰ ਰੱਖਣ ਦੇ ਬਾਅਦ ਇਸ ਨੂੰ ਐਡ ਬੇਸਡ ਐਨਾਲੈਟਿਕਲ ਡੈਸ਼ਬੋਰਡ ਤਿਆਰ ਕਰਨ ਲਈ ਸਰਵਰ ਨੂੰ ਭੇਜ ਦਿੰਦਾ ਸੀ। ਚੋਰੀ ਨਾਲ ਲਈਆਂ ਇਨ੍ਹਾਂ ਪਰਮਿਸ਼ੰਜ਼ ਦੇ ਆਧਾਰ 'ਤੇ ਸ਼ਾਓਮੀ ਯੂਜ਼ਰਸ ਨੂੰ ਲਾਕ ਸਕ੍ਰੀਨ ਅਤੇ ਬ੍ਰਾਊਜ਼ਰ ਦੇ ਨਾਲ ਹੀ ਦੂਜੀਆਂ ਜਗ੍ਹਾਵਾਂ 'ਤੇ ਵੀ ਜਬਰਦਸਤੀ ਐਡ ਦਿਖਾਇਆ ਕਰਦਾ ਸੀ।

ਸਕਿਓਰਿਟੀ ਮਜ਼ਬੂਤ ਕਰਨ ਦੀ ਕੋਸ਼ਿਸ਼ 'ਚ ਗੂਗਲ

ਇਹ ਐਪ ਅਜੇ ਗੂਗਲ ਪਲੇਅ ਸਟੋਰ ਵਿਚ ਮੌਜੂਦ ਨਹੀਂ ਹੈ। ਹਾਲਾਂਕਿ, ਇਹ ਸ਼ਾਓਮੀ ਦੇ MIUI ਈਕੋਸਿਸਟਮ 'ਤੇ ਅਜੇ ਵੀ ਮੌਜੂਦ ਹੈ। ਇਸ ਲਈ ਸ਼ਾਓਮੀ ਯੂਜ਼ਰ ਇਸ ਨੂੰ ਆਸਾਨੀ ਨਾਲ ਇੰਸਟਾਲ ਨਹੀਂ ਕਰ ਸਕਦੇ। ਐਂਡਰਾਇਡ ਆਪਰੇਟਿੰਗ ਸਿਸਟਮ ਪ੍ਰੋਵਾਈਡਰ ਹੋਣ ਦੇ ਨਾਤੇ ਗੂਗਲ ਸਮਾਰਟਫੋਨਜ਼ ਵਿਚ ਮੌਜੂਦ ਉਨ੍ਹਾਂ ਸਾਰੀਆਂ ਐਪਸ ਨੂੰ ਸਕੈਨ ਕਰਦਾ ਹੈ ਜੋ ਪਲੇਅ ਸਰਵਿਸ ਦਾ ਇਸਤੇਮਾਲ ਕਰਦੇ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿਚ ਗੂਗਲ ਨੇ 3 ਮੋਬਾਈਲ ਸਕਿਓਰਿਟੀ ਕੰਪਨੀ  ESET, Lookout and Zimperium ਦੇ ਨਾਲ ਪਾਰਟਨਰਸ਼ਿਪ ਵਿਚ 'App Defense Alliance' ਤਿਆਰ ਕੀਤਾ ਹੈ। ਗੂਗਲ ਨੇ ਇਸ ਬਾਰੇ ਵਿਚ ਕਿਹਾ ਹੈ ਕਿ ਉਹ ਖਰਾਬ ਐਪਸ ਨੂੰ ਯੂਜ਼ਰਸ ਦੇ ਡਿਵਾਈਸ ਤਕ ਪਹੁੰਚਾਉਣ ਤੋਂ ਪਹਿਲਾਂ ਰੋਕਣਾ ਚਾਹੁੰਦਾ ਹੈ।