ਵਟਸਐਪ ਯੂਜ਼ਰਸ ਲਈ ਖੁਸ਼ਖਬਰੀ, ਜਲਦ ਸ਼ਾਮਲ ਹੋਵੇਗਾ ਇਹ ਕਮਾਲ ਦਾ ਫੀਚਰ

10/31/2019 2:24:39 AM

ਗੈਜੇਟ ਡੈਸਕ—ਫੇਸਬੁੱਕ ਦੀ ਓਨਰਸ਼ਿਪ ਵਾਲਾ ਮੈਸੇਜਿੰਗ ਐਪ ਵਟਸਐਪ ਬਹੁਤ ਜਲਦ ਯੂਜ਼ਰਸ ਇਕ ਤੋਂ ਜ਼ਿਆਦਾ ਡਿਵਾਈਸੇਜ 'ਤੇ ਇਕੱਠੇ ਇਸਤੇਮਾਲ ਕਰ ਸਕਣਗੇ। ਵਟਸਐਪ ਅਜਿਹੇ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਦੀ ਮਦਦ ਨਾਲ ਤੁਸੀਂ ਇਕ ਵਟਸਐਪ ਅਕਾਊਂਟ ਨੂੰ ਮਲਟੀਪਲ ਡਿਵਾਈਸੇਜ 'ਤੇ ਯੂਜ਼ ਕਰ ਸਕੋਗੇ। ਫਿਲਹਾਲ, ਵਟਸਐਪ ਅਕਾਊਂਟ ਨੂੰ ਇਕ ਵਾਰ 'ਚ ਇਕ ਹੀ ਡਿਵਾਈਸ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।

ਪਹਿਲੇ ਹੀ ਇਸ ਬਾਰੇ 'ਚ ਅਨਾਊਂਸਮੈਂਟ ਕੀਤੀ ਗਈ ਸੀ ਕਿ ਵਟਸਐਪ ਇਕ ਅਜਿਹਾ ਫੀਚਰ ਡਿਵੈੱਲਪ ਕਰ ਰਿਹਾ ਹੈ, ਜੋ ਯੂਜ਼ਰਸ ਨੂੰ ਇਕ ਹੀ ਸਮੇਂ ਕਈ ਡਿਵਾਈਸੇਜ 'ਤੇ ਇਕ ਹੀ ਵਟਸਐਪ ਅਕਾਊਂਟ ਇਸਤੇਮਾਲ ਕਰਨ ਦਾ ਆਪਸ਼ਨ ਦੇਵੇਗਾ। WABetaInfo ਮੁਤਾਬਕ ਵਟਸਐਪ 'ਤੇ ਇਸ ਨਵੇਂ ਫੀਚਰ ਦੇ ਬਾਵਜੂਦ ਐਂਡ-ਟੂ-ਐਂਡ ਐਨਕਰੀਪਸ਼ਨ ਮੈਸੇਜਸ ਦੇ ਲਈ ਬਣਿਆ ਰਹੇਗਾ। ਨਵੇਂ ਫੀਚਰ ਨਾਲ ਵਟਸਐਪ ਸਪੈਸੀਫਿਕ ਡਿਵਾਈਸੇਜ ਲਈ ਕੀਜ-ਅਸਾਈਨ ਕਰੇਗਾ, ਜਿਸ ਦੀ ਮਦਦ ਨਾਲ ਪ੍ਰਾਈਵੇਸੀ ਬਣੀ ਰਹੇ।

ਅਜੇ ਵਟਸਐਪ ਵੈੱਬ ਦਾ ਆਪਸ਼ਨ
ਨਵੇਂ ਫੀਚਰਸ ਨਾਲ ਤੁਸੀਂ ਇਕ ਹੀ ਵੇਲੇ 'ਤੇ ਇਕ ਹੀ ਅਕਾਊਂਟ ਕਈ ਡਿਵਾਈਸੇਜ 'ਤੇ ਇਸਤੇਮਾਲ ਕੀਤੇ ਜਾ ਸਣਗੇ। ਫਿਲਹਾਲ ਵਟਸਐਪ ਵੈੱਬ 'ਤੇ ਤਰੀਕਾ ਜ਼ਰੂਰ ਹੈ ਜਿਸ ਨਾਲ ਪੀ.ਸੀ. ਅਤੇ ਮੋਬਾਇਲ ਡਿਵਾਈਸ ਦੋਵਾਂ 'ਤੇ ਇਕੱਠੇ ਵਟਸਐਪ ਚਲਾਇਆ ਜਾ ਸਕਦਾ ਹੈ। ਹਾਲਾਂਕਿ ਇਸ ਦੇ ਲਈ ਪ੍ਰਾਈਮਰੀ ਡਿਵਾਈਸ ਦਾ ਇੰਟਰਨੈੱਟ ਨਾਲ ਲਗਾਤਾਰ ਕੁਨੈਕਟ ਹੋਣਾ ਜ਼ਰੂਰੀ ਹੈ ਅਤੇ ਇਸ ਤੋਂ ਬਾਅਦ ਸਿਰਫ ਉਸ ਡਿਵਾਈਸ ਦੇ ਮੈਸੇਜ ਵੈੱਬ ਵਰਜ਼ਨ 'ਤੇ ਰਿਫਲੈਕਟ ਹੁੰਦੇ ਹਨ।

ਸਭ ਤੋਂ ਮਸ਼ਹੂਰ ਐਪਸ 'ਚੋਂ ਇਕ
ਦੱਸ ਦੇਈਏ ਕਿ ਵਟਸਐਪ ਦੁਨੀਆ ਦੇ ਸਭ ਤੋਂ ਮਸ਼ਹੂਰ ਮੈਸੇਜਿੰਗ ਐਪਸ 'ਚੋਂ ਇਕ ਹੈ। ਇਸ ਦੇ ਦੁਨੀਆਭਰ 'ਚ 1.5 ਅਰਬ ਯੂਜ਼ਰਸ ਹਨ। ਕੰਪਨੀ ਦਾ ਦਾਅਵਾ ਹੈ ਕਿ ਵਟਸਐਪ 'ਤੇ ਰੋਜ਼ਾਨਾ 6 ਕਰੋੜ ਮੈਸੇਜ ਭੇਜੇ ਜਾਂਦੇ ਹਨ।

Karan Kumar

This news is Content Editor Karan Kumar