ENFILED ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਕਈ ਨਵੇਂ ਮਾਡਲ ਲਾਂਚ ਕਰੇਗੀ ਕੰਪਨੀ

06/13/2021 2:13:44 PM

ਨਵੀਂ ਦਿੱਲੀ- ਬੁਲੇਟ ਮੋਟਰਸਾਈਕਲ ਬਣਾਉਣ ਵਾਲੇ ਦਿੱਗਜ ਕੰਪਨੀ ਰਾਇਲ ਐਨਫੀਲਡ ਇਸ ਵਿੱਤੀ ਸਾਲ ਵਿਚ ਕਈ ਨਵੇਂ ਮਾਡਲ ਬਾਜ਼ਾਰ ਵਿਚ ਉਤਾਰਨ ਜਾ ਰਹੀ ਹੈ। ਆਇਸ਼ਰ ਮੋਟਰ ਦੀ ਇਸ ਕੰਪਨੀ ਨੇ ਕਿਹਾ ਕਿ ਉਸ ਦੇ ਕਈ ਉਤਪਾਦ ਲਾਂਚ ਹੋਣ ਦੀ ਲਿਸਟ ਵਿਚ ਹਨ, ਜਿਨ੍ਹਾਂ ਆਗਾਮੀ ਦਿਨਾਂ ਵਿਚ ਬਾਜ਼ਾਰ ਵਿਚ ਉਤਾਰਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਉਮੀਦ ਜਤਾਈ ਕਿ ਇਹ ਵਿੱਤੀ ਸਾਲ ਉਸ ਦੀ ਲਾਂਚਿੰਗ ਲਈ ਬੀਤੇ ਵਿੱਤੀ ਸਾਲ ਨਾਲੋਂ ਬਿਹਤਰ ਹੋਵੇਗਾ।

ਰਾਇਲ ਐਨਫੀਲਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਿਨੋਦ ਕੇ. ਦਸਾਰੀ ਨੇ ਵਿਸ਼ਲੇਸ਼ਕ ਕਾਲ ਵਿਚ ਕਿਹਾ, "ਇਸ ਸਾਲ ਕੰਪਨੀ ਵੱਲੋਂ ਸ਼ਾਇਦ ਸਭ ਤੋਂ ਜ਼ਿਆਦਾ ਨਵੇਂ ਮਾਡਲ ਪੇਸ਼ ਕੀਤੇ ਜਾਣਗੇ। ਅਸੀਂ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹਾਂ।"

ਉਨ੍ਹਾਂ ਕਿਹਾ ਕਿ ਫਿਲਹਾਲ ਕੋਵਿਡ-19 ਰੁਕਾਵਟਾਂ ਦੇ ਮੱਦੇਨਜ਼ਰ ਕੰਪਨੀ ਹਰੇਕ ਤਿਮਾਹੀ ਵਿਚ ਇਕ ਨਵਾਂ ਮਾਡਲ ਪੇਸ਼ ਕਰਨਾ ਜਾਰੀ ਰੱਖੇਗੀ। ਦਸਾਰੀ ਨੇ ਕਿਹਾ, ''ਅਜੇ ਮਹਾਮਾਰੀ ਦੀ ਵਜ੍ਹਾ ਨਾਲ ਕੁਝ ਦੇਰੀ ਹੋ ਰਹੀ ਹੈ ਪਰ ਜਲਦ ਕੁਝ ਵੱਡੇ ਮਾਡਲ ਆ ਰਹੇ ਹਨ। ਅਸੀਂ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹਾਂ। ਸਾਨੂੰ ਇਸ ਲਈ ਮਾਰਕੀਟਿੰਗ ਕਰਨੀ ਹੋਵੇਗੀ ਅਤੇ ਬਾਜ਼ਾਰ ਤਿਆਰੀਆਂ ਨੂੰ ਪੂਰਾ ਕਰਨਾ ਹੋਵੇਗਾ।'' ਉੱਥੇ ਹੀ, ਆਇਸ਼ਰ ਮੋਟਰ ਦੇ ਪ੍ਰਬੰਧਕ ਨਿਰਦੇਸ਼ਕ ਤੇ ਸੀ. ਈ. ਓ. ਸਿਧਾਰਥ ਲਾਲ ਨੇ ਕਿਹਾ ਕਿ ਰਾਇਲ ਐਨਫੀਲਡ ਨਵੇਂ ਮਾਡਲਾਂ ਦੇ ਵਿਕਾਸ ਵਿਚ ਕਾਫ਼ੀ ਸਾਵਧਾਨੀ ਵਰਤ ਰਹੀ ਹੈ, ਜਿਸ ਨਾਲ ਉਹ ਗਲੋਬਲ ਬਾਜ਼ਾਰ ਵਿਚ ਮੁਕਾਬਲਾ ਕਰ ਸਕੇ।
 

Sanjeev

This news is Content Editor Sanjeev