ਜੀਮੇਲ ਨੇ ਪੇਸ਼ ਕੀਤਾ Confidential Mode ਫੀਚਰ

08/18/2018 11:39:22 AM

ਜਲੰਧਰ-ਦੁਨੀਆ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾਣ ਵਾਲੀ ਈ-ਮੇਲ ਸਰਵਿਸ ਜੀਮੇਲ (Gmail) ਨੇ ਇਸ ਸਾਲ ਦੇ ਸ਼ੁਰੂ 'ਚ ਆਪਣੀ ਮੇਲ ਸਰਵਿਸ ਜੀਮੇਲ 'ਚ ਕਈ ਬਦਲਾਅ ਕੀਤੇ ਸਨ। ਹੁਣ ਗੂਗਲ ਨੇ ਆਪਣੇ ਐਂਡਰਾਇਡ ਅਤੇ ਆਈ. ਓ. ਐੱਸ. ਐਪਸ 'ਚ ਇਕ ਨਵਾਂ ਫੀਚਰ ਜੋੜ ਦਿੱਤਾ ਹੈ। ਜੀਮੇਲ ਵੈੱਬ ਦੇ ਲਈ ਪਹਿਲਾਂ ਤੋਂ ਹੀ ਰਿਲੀਜ਼ ਕੀਤੇ ਗਏ Confidential Mode ਨਾਂ ਦੇ ਇਸ ਫੀਚਰ ਨੂੰ ਹੁਣ ਜੀਮੇਲ ਐਪ 'ਚ ਵੀ ਸ਼ੁਰੂ ਕਰ ਦਿੱਤਾ ਗਿਆ ਹੈ। 

ਇਸ ਫੀਚਰ ਨੂੰ ਸ਼ੁਰੂ ਕਰਨ ਤੋਂ ਬਾਅਦ ਜੇਕਰ ਯੂਜ਼ਰ ਕਿਸੇ ਨੂੰ ਮੇਲ ਭੇਜਦਾ ਹੈ ਤਾਂ ਉਹ ਤੈਅ ਕੀਤੇ ਗਏ ਸਮੇਂ ਤੋਂ ਬਾਅਦ ਆਪਣੇ ਆਪ ਡੀਲੀਟ ਹੋ ਜਾਵੇਗੀ ਮਤਲਬ ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਖਾਸ ਮੇਲ ਕਿਸੇ ਵਿਅਕਤੀ ਦੇ ਫੋਨ 'ਚ ਇਕ ਦਿਨ ਤੱਕ ਜਾਂ ਕਿਸੇ ਨਿਸਚਿਤ ਜਾਂ ਤੈਅ ਕੀਤੇ ਸਮੇਂ ਤੱਕ ਰਹੇ ਤਾਂ ਇਸ ਫੀਚਰ ਰਾਹੀਂ ਅਜਿਹਾ ਸੰਭਵ ਹੈ। ਇਹ ਫੀਚਰ ਜੀਮੇਲ ਦੇ ਐਂਡਰਾਇਡ ਅਤੇ ਆਈ. ਓ. ਐੱਸ. ਦੋਵਾਂ ਹੀ ਐਪਸ 'ਚ ਆ ਗਿਆ ਹੈ। ਇਸ ਦੇ ਲਈ ਤੁਹਾਨੂੰ ਐਪ ਅਪਡੇਟ ਕਰਨ ਦੀ ਜਰੂਰਤ ਵੀ ਨਹੀਂ ਹੈ। ਗੂਗਲ ਇਸ ਨੂੰ ਇਸ ਸਰਵਰ ਸਾਈਡ ਅਪਡੇਟ ਦੇ ਰਾਹੀਂ ਹਰ ਫੋਨ 'ਚ ਅਪਡੇਟ ਕਰ ਰਿਹਾ ਹੈ।

ਇਸ ਤੋਂ ਇਲਾਵਾ ਇਹ ਮੋਡ ਯੂਜ਼ਰ ਨੂੰ ਮੇਲ ਕੰਪੋਜ ਕਰਦੇ ਸਮੇਂ ਦਿਸੇਗਾ। ਇਸ ਦੇ ਲਈ ਪਹਿਲਾਂ ਜੀਮੇਲ ਓਪਨ ਕਰ ਕੇ ਸੱਜੇ ਪਾਸੇ ਟੈਬ 'ਤੇ ਕਲਿੱਕ ਕਰਨ ਨਾਲ ਤੁਹਾਨੂੰ ਆਪਸ਼ਨ ਦਿਸੇਗਾ। ਇਸ 'ਤੇ ਕਲਿੱਕ ਕਰਕੇ ਤੁਸੀਂ ਮੇਲ ਦੇ ਡੀਲੀਟ ਹੋਣ ਦਾ ਸਮਾਂ ਸੈੱਟ ਕਰ ਸਕਦੇ ਹੋ। ਇਹ ਸਮਾਂ 1ਦਿਨ, 1ਹਫਤੇ ਤੋਂ ਲੈ ਕੇ 5 ਸਾਲ ਤੱਕ ਹੋ ਸਕਦਾ ਹੈ। ਜੇਕਰ ਤੁਸੀਂ ਇਸ ਨੂੰ ਚਾਲੂ ਕਰਦੇ ਹੋ ਤਾਂ ਜਿਸ ਨੂੰ ਤੁਸੀਂ ਮੇਲ ਭੇਜ ਰਹੇ ਹੋ ਤਾਂ ਇਸ ਮੇਲ ਦੇ ਕੰਟੈਂਟ ਨੂੰ ਫਾਰਵਰਡ, ਕਾਪੀ, ਪੇਸਟ, ਡਾਊਨਲੋਡ ਨਹੀਂ ਕਰ ਸਕੋਗੇ। ਇਹ ਮੋਡ ਫੀਚਰ ਨੂੰ ਇਸ ਸਾਲ ਅਪ੍ਰੈਲ ਮਹੀਨੇ 'ਚ ਸ਼ੁਰੂ ਕੀਤਾ ਗਿਆ ਸੀ।