Email ਦੇ ਆਪਣੇ ਆਪ ਐਕਸਪਾਇਰ ਹੋਣ ''ਤੇ ਕੰਮ ਕਰ ਰਹੀਂ ਹੈ Gmail

04/15/2018 11:42:28 AM

ਜਲੰਧਰ-ਜੀਮੇਲ ਯੂਜ਼ਰਸ ਦੀ ਸੁਰੱਖਿਆ ਨੂੰ ਵਧਾਉਣ ਦੇ ਲਈ ਗੂਗਲ ਕਥਿਤ ਤੌਰ 'ਤੇ ਈਮੇਲ ਨੂੰ ਰੀਡਿਜ਼ਾਇਨ ਕਰਨ 'ਤੇ ਕੰਮ ਕਰ ਰਹੀਂ ਹੈ ਤਾਂ ਕਿ ਸਿਰਫ Recipient ਹੀ ਇਸ ਨੂੰ ਦੇਖ ਸਕੇ ਅਤੇ ਇਕ ਨਿਸਚਿਤ ਸਮੇਂ ਤੋਂ ਬਾਅਦ ਉਹ ਆਪਣੇ ਆਪ ਹੀ ਹਟ ਜਾਵੇ।

 

Techcrunch ਦੀ ਰਿਪੋਰਟ ਮੁਤਾਬਿਕ,''ਜਲਦ ਹੀ ਤੁਸੀਂ ਐਕਸਪਾਇਰ ਹੋਣ ਵਾਲੇ ਈਮੇਲ ਭੇਜ ਸਕੋਗੇ। ਕਿਸੇ ਈਮੇਲ ਸਰਵਿਸ 'ਤੇ ਕੰਮ ਕਰਨਾ ਔਖਾ ਹੁੰਦਾ ਹੈ, ਕਿਉਕਿ ਉਸ ਨੇ ਸਾਰੇ ਈਮੇਲ ਪ੍ਰਦਾਤਾ ਅਤੇ ਈਮੇਲ ਯੂਜ਼ਰਸ ਦੇ ਲਈ ਅਨੁਕੂਲ ਬਣਾਉਣਾ ਪੈਂਦਾ ਹੈ ਪਰ ਇਹ ਰੁਕਾਵਟ ਗੂਗਲ ਨੂੰ ਇਕ ਕੰਪਨੀ ਦੇ ਰੂਪ 'ਚ ਸਾਧਾਰਨ POP3 / IMAP / SMTP ਪ੍ਰੋਟੋਕਾਲ ਨਾਲ ਹੋਰ ਵਿਕਸਿਤ ਹੋਣ ਤੋਂ ਨਹੀਂ ਰੋਕ ਸਕਦੀ ਹੈ।''

 

ਇਹ ਫੀਚਰ 'ਪ੍ਰੋਟੋਨਮੇਲ' ਦੀ ਤਰ੍ਹਾਂ ਕੰਮ ਕਰੇਗਾ ਜੋ ਆਪਣੇ ਆਪ ਥੋੜੇ ਸਮੇਂ ਬਾਅਦ ਗਾਇਬ ਹੋ ਜਾਵੇਗਾ। ਦ ਵਰਜ ਦੀ ਇਕ ਹੋਰ ਰਿਪੋਰਟ ਮੁਤਾਬਿਕ ਕਿਹਾ ਗਿਆ ਹੈ ਕਿ ਸਰਚ ਇੰਜਣ ਦਿਗਜ਼ ਇਕ ਹੋਰ ਫੀਚਰ 'ਤੇ ਕੰਮ ਕਰ ਰਹੀਂ ਹੈ, ਜਿਸ 'Confidential mode' ਕਿਹਾ ਜਾ ਰਿਹਾ ਹੈ। ਇਸ ਨਾਲ ਯੂਜ਼ਰਸ ਆਪਣੇ ਈਮੇਲ ਨੂੰ ਪੜਨ ਵਾਲਿਆਂ ਦੀ ਗਿਣਤੀ ਕਰ ਸਕੇਗਾ। ਇਸ ਤਰ੍ਹਾਂ ਦੇ ਈਮੇਲ ਨੂੰ ਫਾਰਵਰਡ , ਡਾਊਨਲੋਡ ਜਾਂ ਪ੍ਰਿੰਟ ਨਹੀਂ ਕੀਤਾ ਜਾ ਸਕੇਗਾ।