ਜਿਓਨੀ ਦੇ ਇਸ ਨਵੇਂ ਸਮਾਰਟਫੋਨ ਦੀ ਕੀਮਤ ਦਾ ਹੋਇਆ ਖੁਲਾਸਾ, 31 ਮਾਰਚ ਤੋਂ ਪ੍ਰੀ-ਬੁਕਿੰਗ ਸ਼ੁਰੂ

03/25/2017 3:30:44 PM

ਜਲੰਧਰ- ਸਮਾਰਟਫੋਨ ਮੇਕਰ ਕੰਪਨੀ ਜਿਓਨੀ ਨੇ ਭਾਰਤ ''ਚ ਕੁੱਝ ਹੀ ਦਿਨ ਪਹਿਲਾਂ ਆਪਣਾ ਜਿਓਨੀ ਏ1 ਨੂੰ ਲਾਂਚ ਕੀਤਾ ਸੀ ਪਰ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਪਰ ਹੁਣ ਇਸ ਸਮਾਰਟਫੋਨ ਦੀ ਕੀਮਤ ਦਾ ਖੁਲਾਸਾ ਹੋ ਗਿਆ ਹੈ। ਜਿਓਨੀ ਏ1 ਦੀ ਕੀਮਤ 19, 999 ਰੁਪਏ ਹੈ ਅਤੇ ਇਸ ਦੀ ਪ੍ਰੀ-ਬੁਕਿੰਗ 31 ਮਾਰਚ ਤੋਂ ਸ਼ੁਰੂ ਹੋਵੇਗੀ। ਇਸ ਡਿਵਾਇਸ ਨੂੰ ਗ੍ਰੇ, ਬਲੈਕ ਅਤੇ ਗੋਲਡ ਕਲਰ ਵੇਰਿਅੰਟ ''ਚ ਉਪਲੱਬਧ ਕਰਾਇਆ ਜਾਵੇਗਾ। ਪ੍ਰੀ-ਬੁਕਿੰਗ ਕਰਣ ਵਾਲੇ ਗਾਹਕਾਂ ਨੂੰ ਦੋ ਸਾਲ ਦੀ ਵਾਰੰਟੀ ਦੇ ਨਾਲ ਜੇ. ਬੀ. ਐੱਲ ਹੈੱਡਫੋਨ ਜਾਂ ਇਕ ਸਵਿਸ ਮਿਲਿਟਰੀ ਬਲੂਟੁੱਥ ਸਪੀਕਰ ਮੁਫਤ ਮਿਲੇਗਾ। ਜਿਓਨੀ ਏ1 ਦੀ ਅਸਲ ''ਚ ਉਪਲਬੱਧਤਾ ਦੇ ਬਾਰੇ ''ਚ ਅਜੇ ਵੀ ਪਤਾ ਨਹੀਂ ਚੱਲਿਆ ਹੈ। ਪਰ ਜਿਓਨੀ ਨੇ ਇਸ ਹਫਤੇ ਹੋਏ ਲਾਂਚ ਈਵੈਂਟ ''ਚ ਇਸ ਸਮਾਰਟਫੋਨ ਨੂੰ ਬਾਅਦ ''ਚ ਆਨਲਾਇਨ ਸ਼ਾਪਿੰਗ ਵੈੱਬਸਾਈਟ ਅਮੈਜ਼ਾਨ ''ਤੇ ਉਪਲੱਬਧ ਕਰਾਉਣ ਦੀ ਜਾਣਕਾਰੀ ਦਿੱਤੀ ਸੀ।

 

ਜਿਓਨੀ ਏ1 ''ਚ 5.5-ਇੰਚ ਦਾ ਫੁੱਲ ਐੱਚ. ਡੀ ਡਿਸਪਲੇ, ਮੀਡੀਆਟੈੱਕ ਹੀਲੀਓ ਪੀ10 ਪ੍ਰੋਸੈਸਰ ''ਤੇ ਕੰਮ ਕਰਦਾ ਹੈ। ਇਸ ''ਚ 4ਜੀ. ਬੀ ਰੈਮ ਅਤੇ 64ਜੀ. ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਕਸਪੇਂਡੇਬਲ ਸਟੋਰੇਜ ਲਈ ਮਾਇਕ੍ਰਓ ਐੱਸ. ਡੀ ਕਾਰਡ ਸਲਾਟ ਉਪਲੱਬਧ ਹੈ। ਇਸਦੇ ਨਾਲ ਹੀ ਇਸ ਸਮਾਰਟਫੋਨ ''ਚ ਬੈਕ ਪੈਨਲ ''ਚ ਕੈਮਰਾ ਲੈਨਜ਼ ਦੇ ਬਿਲਕੁੱਲ ਹੇਠਾਂ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਜਿਓਨੀ ਏ1 ''ਚ P416 ਅਤੇ ਐਲ. ਈ. ਡੀ ਫਲੈਸ਼ ਨਾਲ 16 ਮੈਗਾਪਿਕਸਲ ਫ੍ਰੰਟ ਅਤੇ 13 ਮੈਗਾਪਿਕਸਲ ਰੀਅਰ ਕੈਮਰਾ ਉਪਲੱਬਧ ਹੈ। ਪਾਵਰ ਬੈਕਅਪ ਲਈ 4,010ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਉਥੇ ਹੀ ਕੁਨੈਕਟੀਵਿਟੀ ਆਪਸ਼ਨ ਲਈ 4ਜੀ ਐੱਲ. ਟੀ. ਈ, ਵਾਈ-ਫਾਈ,  ਬਲੂਟੁੱਥ 4.1, ਜੀ. ਪੀ. ਐਅਸ ਅਤੇ ਯੂ. ਐੱਸ. ਬੀ ਓ. ਟੀ. ਜੀ ਦਿੱਤੇ ਗਏ ਹਨ।  ਇਹ ਸਮਾਰਟਫੋਨ ਅਮੀਗੋ ਓ. ਐੱਸ ਦੇ ਨਾਲ ਐਂਡ੍ਰਾਇਡ 7.0 ਨਾਗਟ ''ਤੇ ਪੇਸ਼ ਕੀਤਾ ਗਿਆ ਹੈ।