Galaxy Tab S7, Tab S7+ ਭਾਰਤ ’ਚ ਲਾਂਚ, ਜਾਣੋ ਕੀਮਤ

08/27/2020 7:01:40 PM

ਗੈਜੇਟ ਡੈਸਕ—ਸਾਊਥ ਕੋਰੀਅਨ ਤਕਨਾਲੋਜੀ ਕੰਪਨੀ ਸੈਮਸੰਗ ਨੇ ਭਾਰਤ ’ਚ ਆਪਣੇ ਟੈਬਲੇਟਸ ਲਾਂਚ ਕੀਤੇ ਹਨ। ਇਨ੍ਹਾਂ ’ਚ ਗਲੈਕਸੀ ਟੈਬ7 ਅਤੇ ਗਲੈਕਸੀ ਟੈਬ ਐੱਸ7+ ਸ਼ਾਮਲ ਹਨ। ਇਨ੍ਹਾਂ ਨੂੰ ਕੰਪਨੀ ਨੇ ਹਾਲ ਹੀ ’ਚ ਨੋਟ 20 ਸੀਰੀਜ਼ ਨਾਲ ਗਲੋਬਲ ਲਾਂਚ ਕੀਤਾ ਸੀ। ਗਲੈਕਸੀ ਟੈਬ ਐੱਸ7 ’ਚ ਐੱਲ.ਟੀ.ਈ. ਅਤੇ ਵਾਈ-ਫਾਈ ਵੇਰੀਐਂਟਸ ਮਿਲਣਗੇ ਜਦਕਿ ਗਲੈਕਸੀ ਟੈਬ ਐੱਸ7+ ’ਚ ਸਿਰਫ ਐੱਲ.ਟੀ.ਈ. ਦੀ ਦਿੱਤਾ ਜਾਵੇਗਾ।
ਕੀਮਤ ਦੀ ਗੱਲ ਕਰੀਏ ਤਾਂ ਗਲੈਕਸੀ ਐੱਸ7 ਦੇ ਵਾਈ-ਫਾਈ ਵੇਰੀਐਂਟ ਦੀ ਕੀਮਤ 55,999 ਰੁਪਏ ਹੈ। ਇਸ ’ਚ 128ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਜਾਵੇਗੀ। ਐੱਲ.ਟੀ.ਈ. ਵੇਰੀਐਂਟ ਦੀ ਕੀਮਤ 63,999 ਰੁਪਏ ਹੈ।

ਗਲੈਕਸੀ ਐੱਸ7+ ਦੀ ਕੀਮਤ 79,999 ਰੁਪਏ ਹੈ ਅਤੇ ਇਸ ਦਾ ਇਕ ਹੀ ਵੇਰੀਐਂਟ ਹੈ। ਇਸ ਟੈਬਲੇਟ ਨੂੰ ਬਲੈਕ, ਬ੍ਰਾਂਜ ਅਤੇ ਸਿਲਵਰ ਕਲਰ ਵੇਰੀਐਂਟਸ ’ਚ ਲਾਂਚ ਕੀਤਾ ਗਿਆ ਹੈ।ਇਨ੍ਹਾਂ ਟੈਬਲੇਟਸ ਨੂੰ ਕਸਟਮਰਸ ਰਿਲਾਇੰਸ ਰਿਟੇਲ, ਸੈਮਸੰਗ ਸ਼ਾਪ ਤੋਂ ਖਰੀਦਿਆ ਜਾ ਸਕਦਾ ਹੈ। ਹਾਲਾਂਕਿ ਕੁਝ ਵੇਰੀਐਂਟਸ ਫਲਿੱਪਕਾਰਟ ਅਤੇ ਐਮਾਜ਼ੋਨ ਸਮੇਤ ਰਿਟੇਲ ਸਟੋਰ ’ਚ ਮਿਲਣਗੇ।

ਪ੍ਰੀ ਬੁਕਿੰਗ ਆਫਰਸ ਦੀ ਗੱਲ ਕਰੀਏ ਤਾਂ ਇਸ ਨੂੰ ਪ੍ਰੀ ਬੁੱਕ ਕਰਵਾਉਣ ’ਤੇ ਟੈਬ ਐੱਸ7 ਦਾ ਕੀਬੋਰਡ ਕਵਰ ’ਤੇ ਡਿਸਕਾਊਂਟ ਦਿੱਤਾ ਜਾਵੇਗਾ ਜਿਸ ਦੀ ਅਸਲ ਕੀਮਤ 15,999 ਰੁਪਏ ਹੈ। ਇਸ ਨੂੰ 10,000 ਰੁਪਏ ’ਚ ਹੀ ਖਰੀਦਿਆ ਜਾ ਸਕੇਗਾ। ਇਸ ਤੋਂ ਇਲਾਵਾ ਐੱਚ.ਡੀ.ਐੱਫ.ਸੀ. ਕਾਰਡ ਤੋਂ ਸ਼ਾਪਿੰਗ ਕਰਨ ’ਤੇ 5,000 ਰੁਪਏ ਦਾ ਐਡੀਸ਼ਨਲ ਕੈਸ਼ਬੈਕ ਵੀ ਦਿੱਤਾ ਜਾਵੇਗਾ। ਗਲੈਕਸੀ ਟੈਬ ਐੱਸ7+ ਦੇ ਪ੍ਰੀ ਆਰਡਰ ’ਤੇ 17,999 ਰੁਪਏ ਦਾ ਕਵਰ 10,000 ਰੁਪਏ ਦੇ ਡਿਸਕਾਊਂਟ ’ਤੇ ਖਰੀਦਿਆ ਜਾ ਸਕਦਾ ਹੈ। ਐੱਚ.ਡੀ.ਐੱਫ.ਸੀ. ਕਾਰਡ ਆਫਰ ਤਹਿਤ ਗਾਹਕ 6,000 ਰੁਪਏ ਦਾ ਐਡੀਸ਼ਨਲ ਡਿਸਕਾਊਂਟ ਪਾ ਸਕਦੇ ਹਨ।

Karan Kumar

This news is Content Editor Karan Kumar