ਜਲਦ ਲਾਂਚ ਹੋਵੇਗਾ Galaxy Fold ਦਾ ਸਸਤਾ ਮਾਡਲ, ਮਿਲ ਸਕਦੇ ਹਨ ਸ਼ਾਨਦਾਰ ਫੀਚਰਜ਼

05/13/2020 2:08:52 PM

ਗੈਜੇਟ ਡੈਸਕ- ਸੈਮਸੰਗ ਪਿਛਲੇ ਸਾਲ ਲਾਂਚ ਹੋਏ ਆਪਣੇ ਫੋਲਡੇਬਲ ਫੋਨ ਗਲੈਕਸੀ ਫੋਲਡ ਦਾ ਲਾਈਟ ਵਰਜ਼ਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੁਝ ਰਿਪੋਰਟਾਂ ’ਚ ਇਸ ਫੋਨ ਦਾ ਨਾਂ ਗਲੈਕਸੀ ਫੋਲਡ ਲਾਈਟ ਜਾਂ ਗਲੈਕਸੀ ਫੋਲਡ ਈ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੈਮਸੰਗ ਦਾ ਇਹ ਫੋਲਡੇਬਲ ਫੋਨ ਪਿਛਲੇ ਸਾਲ ਵਾਲੇ ਗਲੈਕਸੀ ਫੋਲਡ ਨਾਲੋਂ ਸਸਤਾ ਹੋਵੇਗਾ ਅਤੇ ਇਸ ਦੇ ਫੀਚਰਜ਼ ਵੀ ਅਲੱਗ ਹੋਣਗੇ। ਹਾਲ ਹੀ ’ਚ ਸਾਹਮਣੇ ਆਏ ਲੀਕਸ ’ਚ ਫੋਨ ਬਾਰੇ ਕੁਝ ਅਹਿਮ ਜਾਣਕਾਰੀਆਂ ਮਿਲੀਆਂ ਹਨ। 

256 ਜੀ.ਬੀ. ਸਟੋਰੇਜ ਅਤੇ ਸਨੈਪਡ੍ਰੈਗਨ ਪ੍ਰੋਸੈਸਰ
XDA Developers ਦੀ ਇਕ ਰਿਪੋਰਟ ਮੁਤਾਬਕ, ਗਲੈਕਸੀ ਫੋਲਡ ਲੈਈਟ ਦਾ ਕੋਡਨੇਮ 'Winner2' ਹੈ। ਇਹ ਫੋਨ 256 ਜੀ.ਬੀ. ਦੀ ਸਟੋਰੇਜ ਅਤੇ ਸਨੈਪਡ੍ਰੈਗਨ 865 ਪ੍ਰੋਸੈਸਰ ਦੇ ਨਾਲ ਆ ਸਕਦਾ ਹੈ। ਫੋਨ ’ਚ 5ਜੀ ਕੁਨੈਕਟੀਵਿਟੀ ਨਹੀਂ ਮਿਲੇਗੀ। ਫੋਨ ਕਿੰਨੀ ਰੈਮ ਦੇ ਨਾਲ ਆਏਗਾ ਇਸ ਬਾਰੇ ਪੱਕੇ ਤੌਰ ’ਤੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਹਾਲਾਂਕਿ, ਅਫਵਾਹਾਂ ਦੀ ਮੰਨੀਏ ਤਾੰ ਕੰਪਨੀ ਇਸ ਫੋਨ ਨੂੰ 8 ਜੀ.ਬੀ. ਅਤੇ 12 ਜੀ.ਬੀ. ਰੈਮ ਆਪਸ਼ਨ ਦੇ ਨਾਲ ਪੇਸ਼ ਕਰ ਸਕਦੀ ਹੈ। 

 

ਫੋਨ ’ਚ ਨਹੀਂ ਹੋਵੇਗਾ ਅਲਟਰਾ ਥਿਨ ਗਲਾਸ
ਗਲੈਕਸੀ ਫੋਲਡ ਲਾਈਟ ’ਚ ਬਿਨਾਂ ਅਲਟਰਾ ਥਿਨ ਗਲਾਸ ਦੇ ਫਲੈਕਸੀਬਲ ਡਿਸਪਲੇਅ ਦਿੱਤੀ ਜਾਵੇਗੀ। ਇਸ ਦਾ ਮਤਲਬ ਹੈ ਕਿ ਸਸਤੇ ਗਲੈਕਸੀ ਫੋਲਡ ’ਚ ਸਾਨੂੰ ਪਲਾਸਟਿਕ ਕਰਵਡ ਸਕਰੀਨ ਦੇਖਣ ਨੂੰ ਮਿਲ ਸਕਦੀ ਹੈ। ਫੋਨ ਦੀ ਆਊਟਰ ਡਿਸਪਲੇਅ ਇਸੇ ਸਾਲ ਲਾਂਚ ਹੋਏ ਗਲੈਕਸੀ ਜ਼ੈੱਡ ਫਲਿੱਪ ਤੋਂ ਵੀ ਥੋੜ੍ਹੀ ਛੋਟੀ ਹੋ ਸਕਦੀ ਹੈ। 

ਇੰਨੀ ਹੋ ਸਕਦੀ ਹੈ ਕੀਮਤ
ਪੈਨਲ ਦੀ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਹੈ ਕਿ ਸੈਮਸੰਗ ਆਪਣੇ ਇਸ ਫੋਨ ’ਚ ਐਲਮੀਨੀਅਮ ਅਤੇ ਗਲਾਸ ਦਾ ਇਸਤੇਮਾਲ ਕਰ ਸਕਦੀ ਹੈ। ਫੋਨ ਦੇ ਫੀਚਰਜ਼ ਪਿਛਲੇ ਇਕ-ਦੋ ਸਾਲਾਂ ’ਚ ਆਏ ਸੈਮਸੰਗ ਸਮਾਰਟਫੋਨਜ਼ ਨਾਲ ਮਿਲਦੇ-ਜੁਲਦੇ ਹੋਣਗੇ। ਗਲੈਕਸੀ ਫੋਲਡ ਲਾਈਟ ਬਲੈਕ ਅਤੇ ਮਿਰਰ ਪਰਪਲ ਕਲਰ ਆਪਸ਼ਨ ’ਚ ਆਏਗਾ। ਫੋਨ ਦੀ ਕੀਮਤ 1099 ਡਾਲਰ (ਕਰੀਬ 82,500 ਰੁਪਏ) ਹੋ ਸਕਦੀ ਹੈ। ਕੰਪਨੀ ਇਸ ਫੋਨ ਦਾ ਗਲੋਬਲ ਲਾਂਚ ਕਰੇਗੀ। 

Rakesh

This news is Content Editor Rakesh