ਬਿਨਾਂ ਟੱਚ ਕੀਤੇ ਅਨਲਾਕ ਹੋਵੇਗਾ ਫਿਊਚਰ iPhone, ‘ਹਥੇਲੀ’ ਨਾਲ ਸਕਿਓਰ ਹੋਵੇਗਾ ਡਾਟਾ

09/13/2019 3:28:12 PM

ਗੈਜੇਟ ਡੈਸਕ– ਆਪਣੇ ਆਈਫੋਨਸ ’ਚੋਂ ਟੱਚ ਆਈ.ਡੀ. ਹਟਾਉਣ ਤੋਂ ਬਾਅਦ ਹੁਣ ਐਪਲ ਪੂਰੀ ਤਰ੍ਹਾਂ FaceID ’ਤੇ ਭਰੋਸਾ ਕਰ ਰਹੀ ਹੈ ਅਤੇ ਬੀਤੇ ਦਿਨੀਂ ਲਾਂਚ ਹੋਈ ਆਈਫੋਨ 11 ਸੀਰੀਜ਼ ’ਚ ਵੀ ਇਸੇ ਨੂੰ ਸ਼ਾਮਲ ਕੀਤਾ ਗਿਆ ਹੈ। ਅਜੇ ਲਈ ਭਲੇ ਹੀ ਫੇਸ਼ੀਅਲ ਰਿਕੋਗਨੀਸ਼ਨ ਬਾਇਆਮੈਟ੍ਰਿਕ ਸਕਿਓਰਿਟੀ ਬਿਹਤਰ ਢੰਗ ਨਾਲ ਕੰਮ ਕਰ ਰਹੀ ਹੈ ਪਰ ਕੰਪਨੀ ਨੂੰ ਨੌਚ ਹਟਾਉਣ ਦੀ ਸਥਿਤੀ ’ਚ ਇਸ ਲਈ ਸਮਝੌਤਾ ਕਰਨਾ ਪੈਵੇਗਾ। iPhone X ਦੇ ਨਾਲ ਸ਼ੁਰੂ ਹੋਏ ਨੌਚ ਡਿਸਪਲੇਅ ਨੂੰ ਐਪਲ ਨੇ ਨਵੇਂ ਡਿਵਾਈਸਿਜ਼ ’ਚ ਵੀ ਸ਼ਾਲ ਕੀਤਾ ਹੈ ਜਦੋਂਕਿ ਯੂਜ਼ਰਜ਼ ਨੂੰ ਇਹ ਨੌਚ ਪਸੰਦ ਨਹੀਂ ਹੈ। ਹੁਣ ਐਪਲ ਕੁਝ ਨਵੇਂ ਆਪਸ਼ੰਸ ’ਤੇ ਕੰਮ ਕਰ ਰਹੀ ਹੈ। 

ਫਿਊਚਰ ਆਈਫੋਨ ’ਚ ਨੌਚ ਹੱਟ ਗਿਆ ਤਾਂ ਟੱਚ ਆਈ.ਡੀ. ਜਾਂ ਫੇਸ ਆਈ.ਡੀ. ਦੇ ਬਿਨਾਂ ਡਿਵਾਈਸ ਸਕਿਓਰ ਕਿਵੇਂ ਹੋਵੇਗਾ? ਇਸ ਦਾ ਜਵਾਬ ਤੁਹਾਡੀ ਹਥੇਲੀ ਹੈ। ਐਪਲ ਹੁਣ ‘Palm ID’ ’ਤੇ ਕੰਮ ਕਰ ਰਹੀ ਹੈ। ਐਪਲ ਨੇ ਯੂਨਾਈਟਿਡ ਸਟੇਟਸ ਪੇਟੈਂਟ ਐਂਡ ਟ੍ਰੇਡਮਾਰਕ ਆਫੀਸ ’ਚ ਇਕ ਪੇਟੈਂਟ ਫਾਈਲਕੀਤਾ ਹੈ, ਜਿਸ ਤੋਂ ਖੁਲਾਸਾ ਹੋਇਆ ਹੈ ਕਿ ਇਹ ਆਈਫੋਨਸ ਨੂੰ ਲਾਕ ਜਾਂ ਅਨਲਾਕ ਕਰਨ ਲਈ ਹਥੇਲੀ ਨੂੰ ਸਕੈਨ ਕਰਨ ਵਾਲੀ ਟੈਕਨਾਲੋਜੀ ਦਾ ਇਸਤੇਮਾਲ ਕਰ ਸਕਦੀ ਹੈ। ਐਪਲ ਨੇ ਇਸ ਤੋਂ ਇਲਾਵਾ ਦੱਸਿਆ ਹੈ ਕਿ ਇਹ ਪਾਮ ਬਾਇਓਮੈਟ੍ਰਿਕ ਸਕੈਨਰ ਸਿਰਫ ਫਿਊਚਰ ਆਈਫੋਨਸ ’ਚ ਹੀ ਨਹੀਂ, ਸਗੋਂ ਨਵੇਂ iPad ਅਤੇ Apple Watch ਮਾਡਲਾਂ ਤਕ ’ਚ ਦੇਖਣ ਨੂੰ ਮਿਲ ਸਕਦਾ ਹੈ। 

ਆਈਫੋਨ ਚੁੱਕਦੇ ਹੀ ਹੋਵੇਗਾ ਅਨਲਾਕ
ਫਿੰਗਰਪ੍ਰਿੰਟਸ ਦੀ ਤਰ੍ਹਾਂ ਹੀ ਹਥੇਲੀਆਂ ’ਚ ਜਾਣ ਵਾਲੀਆਂ ਨਸਾਂ ਵੀ ਸਮੇਂ ਦੇ ਨਾਲ ਬਦਲਦੀਆਂ ਨਹੀਂ ਹਨ ਅਤੇ ਐਪਲ ਇਸ ਦਾ ਇਸਤੇਮਾਲ ਨਵੇਂ ਬਾਇਓਮੈਟ੍ਰਿਕ ਲਾਕ ਆਪਸ਼ਨ ਦੇ ਤੌਰ ’ਤੇ ਫਿਊਚਰ ਆਈਫੋਨਸ ’ਚ ਕਰ ਸਕਦੀ ਹੈ। ਨਵੀਂ ਪਾਮ ਸਕੈਨਿੰਗ ਸਕਿਓਰਿਟੀ ਦੀ ਗੱਲ ਤੋਂ ਪ੍ਰੇਰਿਤ ਲੱਗ ਰਿਹਾ ਹੈ ਕਿ ਜਿਵੇਂ ਹੀ ਡਿਵਾਈਸ ਦਾ ਓਨਰ ਉਸ ਨੂੰ ਚੁੱਕੇ, ਉਸ ਨੂੰ ਆਪਣੇ ਆਪ ਅਨਲਾਕ ਹੋ ਜਾਣਾ ਚਾਹੀਦਾ ਹੈ। ਫਿਲਹਾਲ ਐਪਲ ਇਸ ਨਵੀਂ ਟੈਕਨਾਲੋਜੀ ਨੂੰ ਆਈਫੋਨਸ ’ਚ ਕਦੋਂ ਲਿਆ ਰਹੀ ਹੈ, ਇਸ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ ਐਪ ਇਸ ਟੈਕਨਾਲੋਜੀ ਨੂੰ ਆਪਣੇ ਡਿਵਾਈਸਿਜ਼ ’ਚ ਕਿਵੇਂ ਸ਼ਾਮਲ ਕਰੇਗੀ।