ਸ਼ਾਨਦਾਰ ਫੀਚਰਸ ਨਾਲ ਲਾਂਚ ਹੋਇਆ Fujifilm X-H1 ਮਿਰਰਲੈੱਸ ਕੈਮਰਾ

02/19/2018 5:09:20 PM

ਜਲੰਧਰ- ਜਪਾਨੀ ਕੈਮਰਾ ਨਿਰਮਾਤਾ ਕੰਪਨੀ ਫੁਜੀਫਿਲਮ ਨੇ ਆਪਣਾ ਇਕ ਨਵਾਂ ਮਿਰਰਲੈੱਸ ਕੈਮਰਾ ਲਾਂਚ ਕੀਤਾ ਹੈ। ਇਸ ਨਵੇਂ ਕੈਮਰੇ ਦਾ ਨਾਂ X-H1 ਹੈ ਅਤੇ ਇਸ ਨੂੰ 1 ਮਾਰਚ ਨੂੰ ਅਮਰੀਕਾ 'ਚ 1,900 ਡਾਲਰ (1,22,100) 'ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਇਸ ਕੈਮਰੇ ਦੀ ਖਾਸ ਗੱਲ ਇਸ ਵਿਚ ਸ਼ਾਮਿਲ DCI 4K ਵੀਡੀਓ ਸ਼ੂਟਿੰਗ ਫੀਚਰ ਹੈ ਜੋ ਇਸ ਨੂੰ ਹੋਰ ਵੀ ਖਾਸ ਬਣਾਉਂਦਾ ਹੈ। 

 

ਇਹ ਵੀ ਪੜ੍ਹੋ - ਸੈਮਸੰਗ ਨੋਟਬੁੱਕ 9 Pen, ਨੋਟਬੁੱਕ 9 (2018) ਤੇ ਨੋਟਬੁੱਕ 7 Spin (2018) ਵਿਕਰੀ ਲਈ ਉਪਲੱਬਧ

ਸਪੈਸੀਫਿਕੇਸ਼ੰਸ
Fujifilm X-H1 ਦੀਆਂ ਸਪੈਸੀਫਿਕੇਸ਼ੰਸ ਦੀ ਗੱਲ ਕਰੀਏ ਤਾਂ ਇਸ ਵਿਚ 24.3-ਮੈਗਾਪਿਕਸਲ APS-C ਸੈਂਸਰ, ਫੁਜੀਫਿਲਮ ਐਕਸ-ਪ੍ਰੋਸੈਸਰ ਪ੍ਰੋ ਈਮੇਜ ਪ੍ਰੋਸੈਸਰ, 4ਕੇ ਵੀਡੀਓ ਰਿਕਾਰਡਿੰਗ, 3-ਇੰਚ ਦੀ ਟੱਚਸਕਰੀਨ ਡਿਸਪਲੇਅ, 1.28-ਇੰਚ ਦੀ ਡਿਸਪਲੇਅ ਪੈਨਲ, 14fps 'ਤੇ burst ਸ਼ੂਟਿੰਗ ਮੋਡ ਵਰਗੇ ਫੀਚਰਸ ਦਿੱਤੇ ਗਏ ਹਨ। 

ਇਸ ਤੋਂ ਇਲਾਵਾ ਕੈਮਰੇ 'ਚ ਡਿਊਲ ਐੱਸ.ਡੀ. ਕਾਰਡ ਸਲਾਟਸ ਦੀ ਆਪਸ਼ਨ ਦਿੱਤੀ ਗਈ ਹੈ ਅਤੇ ਵਾਇਰਲੈੱਸ ਕੁਨੈਕਟੀਵਿਟੀ 'ਚ ਵਾਈ-ਫਾਈ ਅਤੇ ਬਲੂਟੁਥ 4.0 ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿਸ ਨਾਲ ਯੂਜ਼ਰਸ ਆਸਾਨੀ ਨਾਲ ਡਾਟਾ ਨੂੰ ਟ੍ਰਾਂਸਫਰ ਕਰ ਸਕਦੇ ਹੋ। ਹੁਣ ਦੇਖਣਾ ਹੋਵੇਗਾ ਕਿ ਇਸ ਨਵੇਂ ਕੈਮਰੇ ਨੂੰ ਮਾਰਕੀਟ 'ਚ ਕੀ ਰਿਸਪਾਂਸ ਮਿਲਦਾ ਹੈ।