ਸਰਕਾਰ ਕਿਉਂ ਨਹੀਂ ਬੈਨ ਕਰ ਰਹੀ ਇਹ 3 ਮਸ਼ਹੂਰ ਚੀਨੀ ਐਪਸ, ਅਜੇ ਵੀ ਹਨ ਪਲੇਅ ਸਟੋਰ ’ਤੇ ਮੌਜੂਦ

09/26/2020 11:15:03 AM

ਗੈਜੇਟ ਡੈਸਕ– ਭਾਰਤ ਸਰਕਾਰ ਨੇ ਹਾਲ ਹੀ ’ਚ ਬਹੁਤ ਸਾਰੇ ਚੀਨੀ ਐਪਸ ਨੂੰ ਬੈਨ ਕੀਤਾ ਹੈ ਜਿਨ੍ਹਾਂ ’ਚ PUBG ਤੋਂ ਲੈ ਕੇ Ludo ਵਰਗੀਆਂ ਮਸ਼ਹੂਰ ਐਪਸ ਵੀ ਸ਼ਾਮਲ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਜੇ ਵੀ ਕੁਝ ਮਸ਼ਹੂਰ ਚੀਨੀ ਐਪਸ ਹਨ ਜੋ ਗੂਗਲ ਪਲੇਅ ਸਟੋਰ ’ਤੇ ਮੌਜੂਦ ਹਨ। ਇਨ੍ਹਾਂ ਨੂੰ ਅਜੇ ਕਿਸੇ ਨੇ ਬੈਨ ਨਹੀਂ ਕੀਤਾ, ਇਹ ਐਪਸ Snack Video, Zili ਅਤੇ Resso ਹਨ।

ਲਗਾਤਾਰ ਵਧ ਰਹੇ Snack Video ਦੇ ਯੂਜ਼ਰਸ


ਟਿਕਟੌਕ ਐਪ ਦੇ ਬੈਨ ਹੋਣ ਤੋਂ ਬਾਅਦ ਲੋਕਾਂ ਨੇ Snack Video ਐਪ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਫੇਸਬੁੱਕ ’ਤੇ ਇਸ ਦੀ ਕਾਫੀ ਪ੍ਰਮੋਸ਼ਨ ਹੋ ਰਹੀ ਸੀ। ਤੁਸੀਂ ਇਹ ਤਾਂ ਜਾਣਦੇ ਹੋਵੋਗੇ ਕਿ Snack Video ਇਕ ਸਿੰਗਾਪੁਰ-ਬੇਸਡ ਐਪ ਹਨ ਪਰ ਤੁਸੀਂ ਇਹ ਨਹੀਂ ਜਾਣਦੇ ਹੋਵੋਗੇ ਕਿ ਇਸ ਦੀ ਮਲਕੀਅਤ ਵਾਲੀ ਕੰਪਨੀ Kuaishou Technology ਹੈ ਜੋ ਕਿ ਇਕ ਮਸ਼ਹੂਰ ਚੀਨੀ ਸਾਫਟਵੇਅਰ ਕੰਪਨੀ ਹੈ। ਇਸ ’ਤੇ ਦਿੱਗਜ ਚੀਨੀ ਕੰਪਨੀ Tencent ਦੀ ਮਲਕੀਅਤ ਹੈ। ਇਹ ਫਿਲਹਾਲ ਗੂਗਲ ਪਲੇਅ ਸਟੋਰ ’ਤੇ ਟਾਪ ਫ੍ਰੀ ਐਪਸ ਦੀ ਲਿਸਟ ’ਚ ਪਹਿਲੇ ਸਥਾਨ ’ਤੇ ਹੈ। 

ਸ਼ਾਓਮੀ ਦੀ Zili ਐਪ


ਇਸ ਸ਼ਾਰਟ ਵੀਡੀਓ ਮੇਕਿੰਗ ਐਪ ਨੂੰ ਲੋਕ ਕਾਫੀ ਇਸਤੇਮਾਲ ਕਰ ਰਹੇ ਹਨ ਜਿਸ ਦੀ ਮਲਕੀਅਤ ਵਾਲੀ ਕੰਪਨੀ ਸ਼ਾਓਮੀ ਹੈ। ਇਹ ਵੀ ਗੂਗਲ ਪਲੇਅ ਸਟੋਰ ’ਤੇ ਟਾਪ 100 ਐਪਸ ’ਚੋਂ ਇਕ ਹੈ। ਹਾਲਾਂਕਿ, ਫਿਰ ਵੀ ਇਸ ਨੂੰ ਪਤਾ ਨਹੀਂ ਕਿਉਂ ਬੈਨ ਤੋਂ ਬਾਹਰ ਰੱਖਿਆ ਜਾ ਰਿਹਾ ਹੈ। 

ਬਾਈਟਡਾਂਸ ਦੀ Rwsso


ਟਿਕਟੌਕ ਦੀ ਮਲਕੀਅਤ ਵਾਲੀ ਕੰਪਨੀ ਬਾਈਟਡਾਂਸ ਨੇ ਹੀ ਇਸ ਐਪ ਨੂੰ ਤਿਆਰ ਕੀਤਾ ਹੈ ਜੋ ਕਿ ਇਕ ਮਿਊਜ਼ਿਕ ਸਟਰੀਮਿੰਗ ਐਪ ਹੈ। ਇਸ ਦੀ ਲੋਕ ਕਾਫੀ ਵਰਤੋਂ ਕਰ ਰਹੇ ਹਨ। ਇਸ ਦੀ ਪ੍ਰਸਿੱਧੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇਸ ਨੂੰ ਜੁਲਾਈ ਮਹੀਨੇ ’ਚ ਭਾਰਤ ਤੋਂ 14 ਲੱਖ ਅਤੇ ਅਗਸਤ ’ਚ 15 ਲੱਖ ਡਾਊਨਲੋਡਸ ਮਿਲੇ ਹਨ। ਇਸ ਚੀਨੀ ਐਪ ਨੂੰ ਵੀ ਬੈਨ ਦੀ ਲਿਸਟ ’ਚੋਂ ਹਮੇਸ਼ਾ ਬਾਹਰ ਹੀ ਰੱਖਿਆ ਜਾ ਰਿਹਾ ਹੈ। 

Rakesh

This news is Content Editor Rakesh