6 ਜੁਲਾਈ ਨੂੰ ਮਿਲੇਗਾ ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫੋਨ

06/30/2016 3:48:18 PM

ਜਲੰਧਰ— ਸਸਤੇ ਸਮਾਰਟਫੋਨ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਸਮਾਰਟਫੋਨ ਨਿਰਮਾਤਾ ਕੰਪਨੀ ਰਿੰਗਿੰਗ ਬੈੱਲਸ ਨੇ ਕਨਫਰਮ ਕੀਤਾ ਹੈ ਕਿ ਉਹ ਫਰੀਡਮ 251 ਹੈਂਡਸੈੱਟ ਨੂੰ ਜਲਦੀ ਹੀ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਲਈ 6 ਜੁਲਾਈ ਤੱਕ ਦਾ ਸਮਾਂ ਲਿਆ ਹੈ। ਦੱਸ ਦਈਏ ਕਿ ਕੰਪਨੀ ਵੱਲੋਂ ਇਸ ਫੋਨ ਨੂੰ ਅੱਜ ਮਤਲਬ 30 ਜੂਨ ਤੋਂ ਡਿਲੀਵਰ ਕੀਤਾ ਜਾਣਾ ਸੀ ਪਰ ਹੁਣ ਕੰਪਨੀ ਨੇ ਡਿਲੀਵਰੀ ਦੀ ਤਰੀਕ ਨੂੰ 6 ਜੁਲਾਈ ਤੱਕ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਐਲਾਨ ਕੀਤਾ ਹੈ ਕਿ ਹੁਣ ਫੋਨ ਨੂੰ ਲੱਕੀ ਡ੍ਰਾਅ ਰਾਹੀਂ ਦਿੱਤਾ ਜਾਵੇਗਾ। 
ਖਬਰਾਂ ਮੁਤਾਬਕ ਕੰਪਨੀ ਨੇ ਡਾਇਰੈਕਟਰ ਮੋਹਿਤ ਗੋਇਲ ਨੇ ਕਿਹਾ ਕਿ ਉਹ ਲੋਕ 2 ਲੱਖ ਹੈਂਡਸੈੱਟ ਨਾਲ ਡਿਲੀਵਰੀ ਲਈ ਤਿਆਰ ਹੈ ਪਰ ਹੁਣ ਫੋਨ ਨੂੰ ਲੱਕੀ ਡ੍ਰਾਅ ਰਾਹੀਂ ਦਿੱਤਾ ਜਾਵੇਗਾ ਕਿ ਅੱਗਲੇ ਮਹੀਨੇ ਤੱਕ ਲਈ ਟਾਲ ਦਿੱਤੀ ਗਈ ਹੈ। ਰਿੰਗਿੰਗ ਬੈੱਲਸ ਨੇ ਫਾਊਂਡਰ ਅਤੇ ਸੀ.ਈ.ਓ. ਮੋਹਿਤ ਗੋਇਲ ਦਾ ਕਹਿਣਾ ਹੈ ਕਿ ਕੰਪਨ ਨੂੰ ਹਰ ਇਕ ਹੈਂਡਸੈੱਟ ''ਤੇ 140-150 ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਫੋਨ ਵਿਕਣ ''ਤੇ ਉਨ੍ਹਾਂ ਨੂੰ ਫਾਇਦਾ ਹੋਣ ਦੀ ਵੀ ਉਮੀਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੇਕ ਇਨ ਇੰਡੀਆ ਇਨਸਿਐਟਿਵ ਦੇ ਤਹਿਤ ਸਰਕਾਰ ਦਾ ਸਹਿਯੋਗ ਚਾਹੁੰਦੇ ਹਨ। 
ਜੇਕਰ ਫਰੀਡਮ 251 ਸਮਾਰਟਫੋਨ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 3.2 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 0.3 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਮੌਜੂਦ ਹੈ। ਸਮਾਰਟਫੋਨ ਐਂਡ੍ਰਾਇਡ 5.1 ਲਾਲੀਪਾਪ ''ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ 1 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫਰੀਡਮ 251 ''ਚ 1450 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ, ਨਾਲ ਹੀ ਫੋਨ 3ਜੀ ਸਪੋਰਟ ਕਰਨ ਵਾਲਾ ਇਕ ਡਿਊਲ-ਸਿਮ ਸਮਾਰਟਫੋਨ ਹੈ।