ਦੀਵਾਲੀ ''ਤੇ ਸੈਮਸੰਗ ਗਾਹਕਾਂ ਨੂੰ ਦੇਵੇਗਾ ਤੋਹਫਾ, ਲਾਂਚ ਕਰੇਗਾ ਫੋਲਡੇਬਲ ਸਮਾਰਟਫੋਨ

11/06/2018 1:26:17 AM

ਗੈਜੇਟ ਡੈਸਕ—ਸੈਮਸੰਗ ਦਾ ਪਹਿਲਾ ਫੋਲਡੇਬਲ ਸਮਾਰਟਫੋਨ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਇਹ ਮੁੜਨ ਵਾਲਾ ਸਮਾਰਟਫੋਨ ਦੀਵਾਲੀ ਵਾਲੇ ਦਿਨ ਲਾਂਚ ਹੋ ਸਕਦਾ ਹੈ। ਮੀਡੀਆ ਰਿਪੋਰਟਸ ਮੁਤਾਬਕ ਸੈਮਸੰਗ ਦਾ ਮੁੜਨ ਵਾਲਾ ਫੋਨ 7 ਨਵੰਬਰ ਨੂੰ ਲਾਂਚ ਹੋ ਸਕਦਾ ਹੈ। ਇਹ ਸੈਮਸੰਗ ਦਾ ਪਹਿਲਾ ਸਮਾਰਟਫੋਨ ਹੋਵੇਗਾ ਜਿਸ ਦੀ ਸਕਰੀਨ ਪੂਰੀ ਮੁੜ ਜਾਵੇਗੀ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੈਮਸੰਗ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਸਮਾਰਟਫੋਨ ਪੂਰੀ ਤਰ੍ਹਾਂ ਫੋਲਡੇਬਲ ਸਮਾਰਟਫੋਨ ਹੋਵੇਗਾ।

ਸੈਮਸੰਗ ਦੇ ਇਸ ਸਮਾਰਟਫੋਨ 'ਚ ਦੋ OLED ਡਿਸਪਲੇਅ ਦਿੱਤੀ ਜਾਵੇਗੀ। ਇਹ ਸਮਾਰਟਫੋਨ ਓਪਨ ਕਰਦੇ ਹੀ ਟੈਬਲੇਟ ਬਣ ਜਾਵੇਗਾ ਅਤੇ ਜਿਵੇਂ ਹੀ ਕਸਟਮਰਸ ਇਸ ਨੂੰ ਫੋਲਡ ਕਰਨਗੇ ਤਾਂ ਇਹ ਮੋਬਾਇਲ ਬਣ ਜਾਵੇਗਾ। ਇਸ ਫੋਲਡੇਬਲ ਫੋਨ ਦੀ ਸਕਰੀਨ ਕਾਫੀ ਵੱਡੀ ਹੋਵੇਗੀ।

ਲੀਕ ਰਿਪੋਰਟਸ ਮੁਤਾਬਕ ਸੈਮਸੰਗ ਆਪਣੇ ਇਸ ਫੋਲਡੇਬਲ ਸਮਾਰਟਫੋਨ 'ਚ 7.29 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਹਾਲਾਂਕਿ ਇਕ ਲੀਕ ਰਿਪੋਰਟ ਦਾ ਕਹਿਣਾ ਹੈ ਕਿ ਇਸ ਫੋਨ 'ਚ ਦੋ Amoled ਡਿਸਪਲੇਅ ਦਿੱਤੀ ਜਾਵੇਗੀ। ਸੈਮਸੰਗ ਦੇ ਇਸ ਫੋਲਡੇਬਲ ਸਮਾਰਟਫੋਨ 'ਚ ਦੂਜੀ ਡਿਸਪਲੇਅ 4.58 ਇੰਚ ਦੀ ਹੋਵੇਗੀ। ਹਾਲਾਂਕਿ ਕਈ ਰਿਪੋਰਟਸ 'ਚ ਦੱਸਿਆ ਗਿਆ ਹੈ ਕਿ ਇਸ ਫੋਨ 'ਚ ਫਸਟ ਡਿਸਪਲੇਅ 7.3 ਇੰਚ ਅਤੇ ਦੂਜੀ ਡਿਸਪਲੇਅ 4.6 ਇੰਚ ਦੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਅਜੇ ਸੈਮਸੰਗ ਦੇ ਇਸ ਫੋਨ ਨੂੰ ਲੈ ਕੇ ਕੁਝ ਵੀ ਕੰਫਰਮ ਨਹੀਂ ਕੀਤਾ ਹੈ। ਕੰਪਨੀ ਨੇ ਨਾ ਹੀ ਇਸ ਸਮਾਰਟਫੋਨ ਦੇ ਲਾਂਚ ਡੇਟ ਦੀ ਪੁਸ਼ਟੀ ਕੀਤੀ ਹੈ ਅਤੇ ਨਾਲ ਹੀ ਇਸ ਦੇ ਫੀਚਰਸ ਦੇ ਬਾਰੇ 'ਚ ਕੋਈ ਜਾਣਕਾਰੀ ਦਿੱਤੀ ਹੈ।