iPhone 13 ਨੂੰ ਲੈ ਕੇ ਪਰੇਸ਼ਾਨ ਹੋਏ ਗਾਹਕ, ਬੁਕਿੰਗ ਤੋਂ ਬਾਅਦ ਕੈਂਸਿਲ ਹੋ ਰਹੇ ਆਰਡਰ

09/25/2022 7:40:41 PM

ਗੈਜੇਟ ਡੈਸਕ– ਫਲਿਪਕਾਰਟ ’ਤੇ ‘ਬਿਗ ਬਿਲੀਅਨ ਡੇਜ਼ ਸੇਲ’ ਦੀ ਸ਼ੁਰੂਆਤ ਹੋ ਚੁੱਕੀ ਹੈ। ਲੋਕ ਇਸ ਸੇਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕੁਝ ਲਈ ਇਸਦੀ ਵਜ੍ਹਾ ਸਿਰਫ ਆਈਫੋਨ ਸੀ। ਇਸ ਸੇਲ ’ਚ ਸਾਰੀਆਂ ਦੀਆਂ ਨਜ਼ਰਾਂ ਆਈਫੋਨ 13 ’ਤੇ ਮਿਲ ਰਹੀ ਡੀਲ ’ਤੇ ਸਨ। 

ਇਸ ਸੇਲ ਦੌਰਾਨ ਆਈਫੋਨ 13 ਨੂੰ 50 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ’ਚ ਖ਼ਰੀਦਣ ਦਾ ਮੌਕਾ ਮਿਲ ਰਿਹਾ ਸੀ ਜੋ ਕਿ ਅਸਲ ’ਚ ਬੰਪਰ ਡੀਲ ਸੀ। ਇਸ ਡੀਲ ਦਾ ਫਾਇਦਾ ਕਈ ਗਾਹਕਾਂ ਨੇ ਚੁੱਕਿਆ ਅਤੇ ਸੇਲ ਸ਼ੁਰੂ ਹੁੰਦੇ ਹੀ ਆਈਫੋਨ 13 ਨੂੰ ਆਰਡਰ ਕਰ ਦਿੱਤਾ। ਹਾਲਾਂਕਿ, ਸ਼ਨੀਵਾਰ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਯੂਜ਼ਰਜ਼ ਵੱਲੋਂ ਜਾਣਕਾਰੀ ਮਿਲ ਰਹੀ ਹੈ ਕਿ ਉਨ੍ਹਾਂ ਦੇ ਆਈਫੋਨ 13 ਦੇ ਆਰਡਰ ਨੂੰ ਫਲਿਪਕਾਰਟ ਦੁਆਰਾ ਕੈਂਸਿਲ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- iPhone ਦਾ ਕ੍ਰੇਜ਼: ਖ਼ਰੀਦਣ ਲਈ ਦੁਬਈ ਪਹੁੰਚ ਗਿਆ ਇਹ ਸ਼ਖ਼ਸ, ਟਿਕਟ 'ਤੇ ਖ਼ਰਚ ਦਿੱਤੇ ਇੰਨੇ ਪੈਸੇ

ਟਵਿਟਰ ਰਾਹੀਂ ਕਈ ਯੂਜ਼ਰਜ਼ਰ ਨੇ ਸ਼ਿਕਾਇਤ ਕੀਤੀ ਹੈ ਕਿ ਫਲਿਪਕਾਰਟ ਦੁਆਰਾ ਉਨ੍ਹਾਂਦਾ ਆਈਫੋਨ 13 ਦਾ ਆਰਡਰ ਕੈਂਸਿਲ ਕਰ ਦਿੱਤਾ ਗਿਆਹੈ। ਯੂਜ਼ਰਜ਼ ਵੱਲੋਂ ਟਵਿਟਰ ’ਤੇ ਆਰਡਰ ਕੈਂਸਿਲੇਸ਼ਨ ਦੇ ਸਕਰੀਨਸ਼ਾਟ ਵੀ ਸ਼ੇਅਰ ਕੀਤੇ ਗਏ ਹਨ। 

 

ਇਹ ਵੀ ਪੜ੍ਹੋ- WhatsApp ਦੀ ਫ੍ਰੀ ਕਾਲਿੰਗ ਹੋ ਜਾਵੇਗੀ ਖ਼ਤਮ! ਜਾਣੋ ਕੀ ਹੈ ਸਰਕਾਰ ਦਾ ਨਵਾਂ ਪਲਾਨ

 

 

ਇਹ ਵੀ ਪੜ੍ਹੋ- ਹੁਣ WhatsApp ’ਤੇ ਭੇਜੇ ਹੋਏ ਮੈਸੇਜ ਨੂੰ ਵੀ ਕਰ ਸਕੋਗੇ ਐਡਿਟ, ਇੰਝ ਕੰਮ ਕਰੇਗਾ ਫੀਚਰ

 

ਇਹ ਵੀ ਪੜ੍ਹੋ- YouTube ਤੋਂ ਹੋਵੇਗੀ ਬੰਪਰ ਕਮਾਈ! ਕੰਪਨੀ ਕਰ ਰਹੀ ਵੱਡੀ ਤਿਆਰੀ

 

ਇਹ ਵੀ ਪੜ੍ਹੋ- Airtel ਦੇ ਗਾਹਕਾਂ ਨੂੰ ਫ੍ਰੀ ’ਚ ਮਿਲ ਰਿਹੈ 5GB ਡਾਟਾ, ਇੰਝ ਕਰੋ ਕਲੇਮ


ਸੰਭਾਵਨਾ ਹੈ ਕਿ ਹਾਈ ਡਿਮਾਂਡ ਅਤੇ ਲਿਮਟਿਡ ਸਟਾਕ ਕਾਰਨ ਸੇਲਰਾਂ ਨੇ ਗਾਹਕਾਂ ਦੇ ਆਰਡਰ ਕੈਂਸਿਲ ਕੀਤੇ ਹੋਣਗੇ। 

ਸਿਰਫ ਆਈਫੋਨ 13 ਦੇ ਆਰਡਰ ਕੈਂਸਿਲ ਕਰਨਾ ਹੀ ਯੂਜ਼ਰਜ਼ ਦਾ ਸਿਰ ਦਰਦ ਨਹੀਂ ਬਣਿਆ ਇਸਤੋਂ ਇਲਾਵਾ ਫਲਿਪਕਾਰਟ ਸੇਲ ’ਚ ਲਗਾਤਾਰ ਆਈਫੋਨ 13 ਦੀਆਂ ਕੀਮਤਾਂ ’ਚ ਵੀ ਵਾਧਾ ਹੋ ਰਿਹਾ ਹੈ। ਪਹਿਲਾਂ ਆਈਫੋਨ 13 ਨੂੰ 50 ਹਜ਼ਾਰ ਰੁਪਏ ਤੋਂ ਘੱਟ ਕੀਮਤ ’ਚ ਉਪਲੱਬਧ ਕਰਵਾਇਆ ਗਿਆ ਸੀ ਪਰ ਬਾਅਦ ’ਚ ਹੌਲੀ-ਹੌਲੀ ਕਰਕੇ ਈ-ਕਾਮਰਸ ਵੈੱਬਸਾਈਟ ’ਤੇ ਇਸ ਦੀਆਂ ਕੀਮਤਾਂ ਵਧਣ ਲੱਗੀਆਂ ਅਤੇ ਹੁਣ ਇਸਨੂੰ 58,990 ਰੁਪਏ ’ਚ ਹੀ ਖ਼ਰੀਦਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ- ਐਂਡਰਾਇਡ ਯੂਜ਼ਰਜ਼ ਨੂੰ ਸਰਕਾਰ ਦੀ ਚਿਤਾਵਨੀ, ਇਸ ਗ਼ਲਤੀ ਕਾਰਨ ਖ਼ਾਲੀ ਹੋ ਸਕਦੈ ਬੈਂਕ ਖਾਤਾ

Rakesh

This news is Content Editor Rakesh