Flipkart ''ਤੇ ਸ਼ੁਰੂ ਹੋ ਰਹੀ ਧਮਾਕੇਦਾਰ ਸੇਲ! iPhone ਸਣੇ ਇਨ੍ਹਾਂ ਪ੍ਰੋਡਕਟਸ ''ਤੇ ਮਿਲੇਗਾ ਬੰਪਰ ਡਿਸਕਾਊਂਟ

01/09/2024 5:28:01 PM

ਗੈਜੇਟ ਡੈਸਕ- ਲੋਕਪ੍ਰਸਿੱਧ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿਪਕਾਰਟ ਵੱਲੋਂ 2024 ਦੀ ਪਹਿਲੀ ਵੱਡੀ ਸੇਲ ਦਾ ਐਲਾਨ ਕਰ ਦਿੱਤਾ ਗਿਆ ਹੈ। ਦੇਸ਼ ਦੇ 75ਵੇਂ ਗਣਤੰਤਰ ਦਿਵਸ ਤੋਂ ਪਹਿਲਾਂ ਪਲੇਟਫਾਰਮ 'ਤੇ Flipkart Republic Day Sale ਸ਼ੁਰੂ ਹੋ ਰਹੀ ਹੈ ਅਤੇ ਇਸਦੀ ਅਧਿਕਾਰਤ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ। 

ਫਲਿਪਕਾਰਟ ਯੂਜ਼ਰਜ਼ ਲਈ Republic Day Sale 2024 ਅਗਲੇ ਹਫਤੇ 14 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ 19 ਜਨਵਰੀ ਤਕ ਚੱਲੇਗੀ। ਇਸ ਦੌਰਾਨ ਢੇਰਾਂ ਪ੍ਰੋਡਕਟਸ 'ਤੇ ਨੋ ਕੋਸਟ ਈ.ਐੱਮ.ਆਈ. ਦਾ ਫਾਇਦਾ ਮਿਲੇਗਾ ਅਤੇ ਸੁਪਰ ਕੌਇਨਸ ਰਾਹੀਂ ਵਾਧੂ ਡਿਸਕਾਊਂਟ ਹਾਸਲ ਕੀਤਾ ਜਾ ਸਕੇਗਾ। ਗਾਹਕਾਂ ਨੂੰ ਫਲਿਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ 'ਤੇ 5 ਫੀਸਦੀ ਅਨਲਿਮਟਿਡ ਕੈਸ਼ਬੈਕ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- WhatsApp ਦੀ ਭਾਰਤ 'ਚ ਵੱਡੀ ਕਾਰਵਾਈ, ਬੈਨ ਕੀਤੇ 71 ਲੱਖ ਤੋਂ ਵੱਧ ਅਕਾਊਂਟ, ਜਾਣੋ ਵਜ੍ਹਾ

ICICI ਬੈਂਕ ਯੂਜ਼ਰਜ਼ ਨੂੰ ਵੱਡਾ ਫਾਇਦਾ

ਸੇਲ ਦੌਰਾਨ ਫਲਿਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ਯੂਜ਼ਰਜ਼ ਤੋਂ ਇਲਾਵਾ ਵੱਡਾ ਫਾਇਦਾ ਆਈ.ਸੀ.ਆਈ.ਸੀ.ਆਈ. ਬੈਂਕ ਅਕਾਊਂਟ ਹੋਲਡਰਾਂ ਨੂੰ ਹੋਵੇਗਾ। ਆਈ.ਸੀ.ਆਈ.ਸੀ.ਆਈ. ਬੈਂਕ ਦੇ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਫਿਰ ਕਾਰਡਲੈੱਸ ਈ.ਐੱਮ.ਆਈ. ਲੈਣ-ਦੇਣ ਦੀ ਸਥਿਤੀ 'ਚ 10 ਫੀਸਦੀ ਇੰਸਟੈਂਟ ਕੈਸ਼ਬੈਕ ਦਾ ਫਾਇਦਾ ਢੇਰਾਂ ਪ੍ਰੋਡਕਟਸ 'ਤੇ ਮਿਲਣ ਵਾਲਾ ਹੈ। ਗਾਹਕ ਬਾਅਦ 'ਚ ਭੁਗਤਾਨ ਕਰਨ ਲਈ ਫਲਿਪਕਾਰਟ ਪੇਅ ਲੇਟਰ ਸੇਵਾ ਵੀ ਇਸਤੇਮਾਲ ਕਰ ਸਕਣਗੇ। 

ਜ਼ਿਆਦਾ ਖਰੀਦਦਾਰੀ 'ਤੇ ਜ਼ਿਆਦਾ ਡਿਸਕਾਊਂਟ

ਸੇਲ ਦੌਰਾਨ ਹਰ 4 ਘੰਟਿਆਂ 'ਚ ਰਾਕੇਟ ਡੀਲਸ ਦਾ ਐਲਾਨ ਕੀਤਾ ਜਾਵੇਗਾ, ਇਸਤੋਂ ਇਲਾਵਾ ਕਈ ਪ੍ਰੋਡਕਟਸ ਫਲੈਟ ਪ੍ਰਾਈਜ਼ ਡੀਲਸ ਦੇ ਨਾਲ ਸਭ ਤੋਂ ਘੱਟ ਕੀਮਤ 'ਤੇ ਲਿਸਟ ਕੀਤੇ ਜਾਣਗੇ। ਇਸਤੋਂ ਇਲਾਵਾ ਜ਼ਿਆਦਾ ਖਰੀਦਦਾਰੀ 'ਤੇ ਜ਼ਿਆਦਾ ਫਾਇਦਾ ਹੋਵੇਗਾ। ਉਦਾਹਰਣ ਲਈ 'Buy 3, Get 5 Percent Off' ਅਤੇ 'Buy 5, Get 7 Percent Off' ਵਰਗੇ ਆਫਰਜ਼ ਵੀ ਮਿਲਣ ਵਾਲੇ ਹਨ। 

ਇਹ ਵੀ ਪੜ੍ਹੋ- CES 2024: LG ਨੇ ਪੇਸ਼ ਕੀਤਾ ਦੁਨੀਆ ਦਾ ਪਹਿਲਾ ਟ੍ਰਾਂਸਪੇਰੇਂਟ ਸਮਾਰਟ ਟੀਵੀ, ਫੀਚਰਜ਼ ਕਰ ਦੇਣਗੇ ਹੈਰਾਨ

ਸਮਾਰਟਫੋਨਜ਼ 'ਤੇ ਮਿਲਣ ਵਾਲੀ ਹੈ ਵੱਡੀ ਛੋਟ

ਰੋਜ਼ 10 ਵਜੇ ਤੋਂ ਸ਼ਾਮ 4 ਵਜੇ ਤਕ ਅਤੇ ਸ਼ਾਮ 4 ਵਜੇ ਤੋਂ ਰਾਤ 10 ਵਜੇ ਦੇ ਵਿਚਕਾਰ Limited Hour Brand Deals ਲਾਈਵ ਰਹਣਗੀਆਂ। ਫਲਿਪਕਾਰਟ ਪਲੱਸ ਯੂਜ਼ਰਜ਼ ਨੂੰ 24 ਘੰਟੇ ਪਹਿਲੇ ਸੇਲ ਦਾ ਐਕਸੈਸ ਮਿਲ ਜਾਵੇਗਾ। ਸੇਲ 'ਚ ਮਿਡਰੇਂਜ ਤੋਂ ਲੈ ਕੇ ਪ੍ਰੀਮੀਅਮ ਸਮਾਰਟਫੋਨਜ਼ ਤਕ ਸਭ ਤੋਂ ਵੱਡੀ ਛੋਟ 'ਤੇ ਮਿਲਣ ਵਾਲੇ ਹਨ। ਸੈਮਸੰਗ, ਮੋਟੋਰੋਲਾ, ਐਪਲ, ਗੂਗਲ ਅਤੇ ਰੀਅਲਮੀ ਫੋਨਜ਼ 'ਤੇ ਖਾਸ ਆਫਰਜ਼ ਦਾ ਐਲਾਨ ਸੇਲ ਦੌਰਾਨ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਰੇਲਵੇ ਲਾਂਚ ਕਰੇਗਾ 'ਸੁਪਰ ਐਪ', ਟਿਕਟ ਬੁਕਿੰਗ ਤੋਂ ਲੈ ਕੇ ਟ੍ਰੇਨ ਟ੍ਰੈਕਿੰਗ ਤਕ ਇਕ ਕਲਿੱਕ 'ਚ ਹੋਣਗੇ ਸਾਰੇ ਕੰਮ

Rakesh

This news is Content Editor Rakesh