ਫਲਿਪਕਾਰਟ ਨੇ ਲਾਂਚ ਕੀਤਾ ਆਪਣਾ ਪਹਿਲਾ ਲੈਪਟਾਪ, ਜਾਣੋ ਕੀਮਤ ਤੇ ਫੀਚਰਜ਼

01/13/2020 10:53:04 AM

ਗੈਜੇਟ ਡੈਸਕ– ਫਲਿਪਕਾਰਟ ਨੇ ਭਾਰਤ ’ਚ ਆਪਣੇ ਪਹਿਲੇ ਲੈਪਟਾਪ ਨੂੰ ਲਾਂਚ ਕਰ ਦਿੱਤਾ ਹੈ। 'MarQ by Flipkart' ਬ੍ਰਾਂਡਿੰਗ ਤਹਿਤ ਲਿਆਏ ਗਏ ਇਸ ਨਵੇਂ ਲੈਪਟਾਪ ਨੂੰ Falkon Aerbook ਨਾਂ ਦਿੱਤਾ ਗਿਆ ਹੈ। ਇਸ ਦੀ ਕੀਮਤ 39,990 ਰੁਪਏ ਹੈ ਅਤੇ ਇਸ ਨੂੰ 17 ਜਨਵਰੀ ਤੋਂ ਬਾਅਦ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ਰਾਹੀਂ ਹੀ ਖਰੀਦਿਆ ਜਾ ਸਕੇਗਾ। ਕੰਪਨੀ ਦਾ ਕਹਿਣਾ ਹੈ ਕਿ Falkon Aerbook ਲੈਪਟਾਪ ਸੀਰੀਜ਼ ਨੂੰ ਇਨਟੈੱਲ ਅਤੇ ਮਾਈਕ੍ਰੋਸਾਫਟ ਦੇ ਨਾਲ ਸਾਂਝੇਦਾਰੀ ਕਰ ਕੇ ਤਿਆਰ ਕੀਤਾ ਗਿਆ ਹੈ ਅਤੇ ਭਾਰਤੀ ਯੂਜ਼ਰਜ਼ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਇਨ੍ਹਾਂ ਨੂੰ ਤਿਆਰ ਕੀਤਾ ਗਿਆ ਹੈ। 

Falkon Aerbook ਲੈਪਟਾਪ ਦੇ ਫੀਚਰਜ਼
ਡਿਸਪਲੇਅ    - 13.3 ਇੰਚ
ਪ੍ਰੋਸੈਸਰ    - ਇਨਟੈੱਲ 8th ਜਨਰੇਸ਼ਨ ਕੋਰ i5
ਰੈਮ    - 8GB
ਸਟੋਰੇਜ    - 256GB
ਕਾਰਡ ਸੁਪੋਰਟ    - 1TB
ਬੈਟਰੀ    - 37W-hr
ਬੈਟਰੀ ਬੈਕਅਪ    - 5 ਘੰਟੇ

ਲੈਪਟਾਪ ’ਚ ਮਿਲਣਗੇ ਬੈਸਟ ਇਨ-ਕਲਾਸ ਫੀਚਰ
ਫਲਿਪਕਾਰਟ ਇਲੈਕਟ੍ਰੋਨਿਕਸ (ਪ੍ਰਾਈਵੇਟ ਬ੍ਰਾਂਡਸ) ਦੇ ਹੈੱਡ ਆਦਰਸ਼ ਮੇਨਨ ਨੇ ਜਾਣਕਾਰੀ ਦਿੰਦੇ ਹੋਏ ਦੱਸਆ ਹੈ ਕਿ ਗਾਹਕਾਂ ਨੇ ਸਾਡੇ ਪਲੇਟਫਾਰਮ ’ਤੇ ਲੱਖਾਂ ਰੀਵਿਊ ਦਿੱਤੇ ਹਨ ਜਿਸ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਕਿਹੋ ਜਿਹੇ ਫੀਚਰਜ਼ ਵਾਲਾ ਡਿਵਾਈਸ ਚਾਹੀਦਾ ਹੈ। ਇਸੇ ਰੀਵਿਊ ਦੀ ਮਦਦ ਨਾਲ ਅਸੀਂ Falkon Aerbook ’ਚ ਬੈਸਟ ਇਨ-ਕਲਾਸ ਫੀਚਰਜ਼ ਦਿੱਤੇ ਹਨ ਜੋ ਇਸ ਨੂੰ ਵੈਲਿਊ ਫਾਰ ਮਨੀ ਡਿਵਾਈਸ ਬਣਾਉਂਦੇ ਹਨ।